October 19, 2026, 9:52 pm
----------- Advertisement -----------
HomeNewsLatest Newsਦੁਨੀਆ ਦੇ ਇਕਲੌਤੇ ਸ਼ਾਕਾਹਾਰੀ ਮਗਰਮੱਛ ''ਬਾਬੀਆ" ਦੀ ਮੌਤ, ਚੌਲ-ਗੁੜ ਦਾ ਖਾਂਦਾ ਸੀ...

ਦੁਨੀਆ ਦੇ ਇਕਲੌਤੇ ਸ਼ਾਕਾਹਾਰੀ ਮਗਰਮੱਛ ”ਬਾਬੀਆ” ਦੀ ਮੌਤ, ਚੌਲ-ਗੁੜ ਦਾ ਖਾਂਦਾ ਸੀ ਪ੍ਰਸ਼ਾਦ

Published on

----------- Advertisement -----------

ਕੇਰਲ ‘ਚ ਦੁਨੀਆ ਦੇ ਇਕਲੌਤੇ ਸ਼ਾਕਾਹਾਰੀ ਮਗਰਮੱਛ ਦੀ ਮੌਤ ਹੋ ਗਈ। 70 ਸਾਲਾਂ ਤੋਂ ਇਹ ਮਗਰਮੱਛ ਕਾਸਰਗੋਡ ਜ਼ਿਲ੍ਹੇ ਦੇ ਸ੍ਰੀ ਅਨੰਤਪਦਮਨਾਭਸਵਾਮੀ ਮੰਦਰ ਦੀ ਝੀਲ ਵਿੱਚ ਰਹਿ ਰਿਹਾ ਸੀ। ਉਹ ਅਨੰਤਪੁਰਾ ਝੀਲ ਵਿੱਚ ਰਹਿ ਕੇ ਮੰਦਰ ਦੀ ਪਹਿਰੇਦਾਰੀ ਕਰਦਾ ਸੀ। ਪੁਜਾਰੀਆਂ ਨੇ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਮਗਰਮੱਛ ਦੀ ਅੰਤਿਮ ਯਾਤਰਾ ਕੱਢ ਕੇ ਪਰਿਸਰ ਦੇ ਨੇੜੇ ਹੀ ਦਫ਼ਨਾ ਦਿੱਤਾ।
ਦੱਸ ਦਈਏ ਕਿ ਮਗਰਮੱਛ ਨੂੰ ਪਿਆਰ ਨਾਲ ‘ਬਾਬੀਆ’ ਕਿਹਾ ਜਾਂਦਾ ਸੀ। ਉਹ ਮੰਦਰ ਵਿੱਚ ਚੜ੍ਹਾਏ ਜਾਣ ਵਾਲਾ ਚੌਲ-ਗੁੜ ਦਾ ਪ੍ਰਸ਼ਾਦ ਖਾਂਦਾ ਸੀ। ਬਾਬੀਆ ਸ਼ਨੀਵਾਰ ਤੋਂ ਲਾਪਤਾ ਸੀ। ਐਤਵਾਰ ਰਾਤ ਕਰੀਬ 11.30 ਵਜੇ ਉਸ ਦੀ ਲਾਸ਼ ਝੀਲ ‘ਚ ਤੈਰਦੀ ਮਿਲੀ। ਇਸ ਤੋਂ ਬਾਅਦ ਮੰਦਰ ਪ੍ਰਸ਼ਾਸਨ ਨੇ ਪਸ਼ੂ ਪਾਲਣ ਵਿਭਾਗ ਅਤੇ ਪੁਲਸ ਨੂੰ ਸੂਚਨਾ ਦਿੱਤੀ।
ਪੁਜਾਰੀਆਂ ਦਾ ਦਾਅਵਾ ਹੈ ਕਿ ਮਗਰਮੱਛ ਪੂਰੀ ਤਰ੍ਹਾਂ ਸ਼ਾਕਾਹਾਰੀ ਸੀ ਅਤੇ ਝੀਲ ਵਿੱਚ ਮੱਛੀ ਜਾਂ ਹੋਰ ਜੀਵ ਨਹੀਂ ਖਾਂਦਾ ਸੀ। ਬਾਬੀਆ ਇੱਕ ਗੁਫਾ ਵਿੱਚ ਰਹਿੰਦਾ ਸੀ। ਉਹ ਮੰਦਰ ਦੇ ਦਰਸ਼ਨ ਕਰਨ ਲਈ ਦਿਨ ਵਿੱਚ ਦੋ ਵਾਰ ਗੁਫਾ ਤੋਂ ਬਾਹਰ ਆਉਂਦਾ ਸੀ ਅਤੇ ਥੋੜ੍ਹੀ ਜਿਹੀ ਸੈਰ ਕਰਨ ਤੋਂ ਬਾਅਦ ਅੰਦਰ ਚਲਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਮਗਰਮੱਛ ਮੰਦਰ ਵਿੱਚ ਚੜ੍ਹਾਏ ਜਾਣ ਵਾਲੇ ਪ੍ਰਸ਼ਾਦ ਨੂੰ ਹੀ ਖਾਂਦਾ ਸੀ। ਉਸਨੂੰ ਪਕਾਏ ਹੋਏ ਚੌਲ ਅਤੇ ਗੁੜ ਬਹੁਤ ਪਸੰਦ ਸਨ। ਬਹੁਤ ਸਾਰੇ ਲੋਕ ਭਗਵਾਨ ਦੇ ਦਰਸ਼ਨਾਂ ਤੋਂ ਇਲਾਵਾ ਬਾਬੀਆ ਦੇ ਦਰਸ਼ਨਾਂ ਲਈ ਵੀ ਆਉਂਦੇ ਸਨ ਅਤੇ ਆਪਣੇ ਹੱਥਾਂ ਨਾਲ ਚੌਲ ਖੁਆਉਂਦੇ ਸਨ। ਲੋਕਾਂ ਦਾ ਦਾਅਵਾ ਹੈ ਕਿ ਮਗਰਮੱਛ ਨੇ ਅੱਜ ਤੱਕ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਦੱਸ ਦਈਏ ਕਿ ਮਗਰਮੱਛ ਦੇ ਅੰਤਿਮ ਦਰਸ਼ਨ ਲਈ ਕਈ ਰਾਜਨੇਤਾ ਅਤੇ ਸੈਂਕੜੇ ਲੋਕ ਆਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਚਾਵਲਾ ਮਾਮਲੇ ‘ਚ ਐੱਸ.ਆਈ.ਟੀ. ਦੀ ਕਾਰਵਾਈ ਤੇਜ਼, ਵਲਟੋਹਾ ਤੇ ਝਿੰਜਰ ਤੋਂ ਹੋਣਗੇ ਸਵਾਲ

ਅਮਰਜੀਤ ਸਿੰਘ ਚਾਵਲਾ ਮਾਮਲੇ 'ਚ ਐੱਸ.ਆਈ.ਟੀ. ਵਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਐੱਸ.ਆਈ.ਟੀ. ਅੱਜ...

ਪੰਜਾਬ ਸਰਕਾਰ ਵੱਲੋਂ ਤਿੰਨ ਆਈ.ਏ.ਐੱਸ ਬੀਬੀਆਂ ਨੂੰ ਮਾਨਸਾ ਦੇ ਮੈਦਾਨ ’ਚ ਉਤਾਰਿਆ

ਪੰਜਾਬ ਸਰਕਾਰ ਵੱਲੋਂ ਹੁਣ ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼...

ਝੋਟੇ ਦੇ ਕਤਲ ਨੂੰ ਲੈ ਕੇ ਬਣਾਈ ਇਨਸਾਫ ਕਮੇਟੀ ਦਾ ਵੱਡਾ ਐਲਾਨ-‘ਮਾਨਸਾ ਆਉਣ ‘ਤੇ ਅਮਿਤ ਸ਼ਾਹ ਦਾ ਕਰਾਂਗੇ ਵਿਰੋਧ’

ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20...

ਝੋਟੇ ਨੂੰ ਇਨਸਾਫ ਦੇ ਸਮਰਥਨ ‘ਚ ਉਤਰੇ ਗਾਇਕ R Nait, ਕਿਹਾ ‘ਇਹ ਉਹ ਘਾਟੇ ਨੇ ਜੋ ਕਦੇ ਪੂਰੇ ਨਹੀਂ ਹੋ ਸਕਦੇ’

ਮਾਨਸਾ ਵਿਚ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਉਨ੍ਹਾਂ ਦੇ ਪਰਿਵਾਰ...

ਟਾਈਗਰ ਸ਼ਰਾਫ਼ ਫਾਇਰਿੰਗ ਮਾਮਲੇ ‘ਚ ਦਿੱਲੀ-ਪੰਜਾਬ ਮਾਡਿਊਲ ‘ਤੇ ਸ਼ੱਕ, ਮੁੰਬਈ ਪੁਲਿਸ ਲੱਭ ਰਹੀ 7 ਵੱਡੇ ਸਵਾਲਾਂ ਦੇ ਜਵਾਬ

ਮੁੰਬਈ ਦੇ ਜੁਹੂ ਇਲਾਕੇ ‘ਚ ਐਤਵਾਰ (18 ਅਕਤੂਬਰ) ਸ਼ਾਮ ਨੂੰ ਅਦਾਕਾਰ ਟਾਈਗਰ ਸ਼ਰਾਫ਼ ‘ਤੇ...

ਅੰਮ੍ਰਿਤਸਰ : ਘਰ ਅੰਦਰੋਂ ਮਿਲੀਆਂ ਮਾਂ-ਪੁੱਤ ਦੀਆਂ ਮ੍ਰਿਤਕ ਦੇਹਾਂ, ਤੇਜ਼ਧਾਰ ਹਥਿਆਰ ਨਾਲ ਕਤਲ ਦਾ ਸ਼ੱਕ

ਅੰਮ੍ਰਿਤਸਰ ਦੀ ਰਾਮ ਨਗਰ ਕਾਲੋਨੀ ਦੀ ਗਲੀ ਨੰ. 4 ਵਿਚ ਮਾਂ-ਪੁੱਤ ਦੀ ਮ੍ਰਿਤਕ ਦੇਹ...

ਪੰਜਾਬ ਦੇ ਮੌਜੂਦਾ ਹਾਲਾਤ ਕਾਰਨ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਸ਼ੋਅ ਕੀਤਾ ਗਿਆ ਮੁਲਤਵੀ, ਬਲਕੌਰ ਸਿੰਘ ਨੇ ਦਿੱਤੀ ਜਾਣਕਾਰੀ

ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਵੱਡੀ ਖਬਰ ਹੈ। ਕੈਨੇਡਾ ਵਿਚ ਹੋ ਰਹੇ ਹੋਲੋਗ੍ਰਾਮ...

ਸੰਗਰੂਰ ‘ਚ ਵਾਪਰੇ ਸੜਕ ਹਾਦਸੇ ‘ਤੇ CM ਮਾਨ ਨੇ ਪ੍ਰਗਟਾਇਆ ਦੁੱਖ, ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁ. ਮੁਆਵਜ਼ੇ ਦਾ ਐਲਾਨ

ਬੀਤੇ ਦਿਨੀਂ ਲਹਿਰਾਗਾਗਾ ਜਾਖਲ ਰੋਡ ‘ਤੇ ਵੱਡਾ ਹਾਦਸਾ ਵਾਪਰਿਆ ਹੈ। ਸੜਕ ‘ਤੇ ਕੰਮ ਕਰ...

 * ਹੁਣ ਦੁਨੀਆ ਭਰ ਦੇ ਲੋਕ ਲੈ ਸਕਣਗੇ ਪੰਜਾਬ ਦੇ ‘ਚਿੱਟੇ ਛੋਲੇ’ ਅਤੇ ‘ਰਾਜਮਾਂਹ’ ਦਾ ਸੁਆਦ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੈਰਿਸ, 18 ਅਕਤੂਬਰ:ਪੰਜਾਬ ਦੇ ਖੇਤੀਬਾੜੀ ਖੇਤਰ ਦਾ ਵਿਸ਼ਵ ਪੱਧਰ 'ਤੇ ਵਿਸਤਾਰ ਕਰਨ ਅਤੇ ਬਰਾਮਦ...