ਅੱਜ 13 ਅਕਤੂਬਰ 2022 ਨੂੰ ਦੇਸ਼ ਭਰ ਵਿਚ ਕਰਵਾ ਚੌਥ ਮਨਾਇਆ ਜਾ ਰਿਹਾ ਹੈ। ਔਰਤਾਂ ਹਰ ਸਾਲ ਕਰਵਾ ਚੌਥ ਦਾ ਤਿਉਹਾਰ ਆਪਣੇ ਪਤੀ ਦੀ ਲੰਬੀ ਉਮਰ ਲਈ ਮਨਾਉਂਦੀਆਂ ਹਨ। ਕਰਵਾ ਚੌਥ ਨੂੰ ਪਤੀ-ਪਤਨੀ ਦੇ ਰਿਸ਼ਤੇ ਨਾਲ ਜੁੜਿਆ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ, ਇਸ ਦਿਨ ਔਰਤਾਂ ਆਪਣੇ ਪਤੀ ਲਈ ਵਰਤ ਰੱਖਦੀਆਂ ਹਨ। ਉਹ ਸ਼ਾਮ ਨੂੰ ਪੂਜਾ ਕਰਦੀਆਂ ਹਨ ਅਤੇ ਚੰਦ ਨੂੰ ਦੇਖ ਕੇ ਆਪਣਾ ਵਰਤ ਤੋੜਦੀਆ ਹਨ।
ਕਰਵਾ ਚੌਥ ਦਾ ਤਿਉਹਾਰ ਪੰਜਾਬ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਅੱਜ ਕਰਵਾ ਚੌਥ ਦਾ ਚੰਦ ਦੇਸ਼ ਭਰ ‘ਚ ਸ਼ਾਮ 8.09 ਵਜੇ ਦੇ ਕਰੀਬ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ। ਹਾਲਾਂਕਿ ਦੇਸ਼ ਦੇ ਸ਼ਹਿਰਾਂ ਵਿੱਚ ਚੰਦਰਮਾ ਦੇ ਆਉਣ ਦਾ ਸਮਾਂ ਥੋੜ੍ਹਾ ਵੱਖਰਾ ਹੋਵੇਗਾ। ਅੱਜ ਸ਼ਾਮ ਨੂੰ, ਚੰਦਰਮਾ ਸਭ ਤੋਂ ਪਹਿਲਾਂ ਪੂਰਬੀ ਭਾਰਤ ਵਿੱਚ ਸ਼ਾਮ 7.15 ਵਜੇ ਗੁਹਾਟੀ ਵਿੱਚ ਦਿਖਾਈ ਦੇਵੇਗਾ, ਫਿਰ ਹੌਲੀ-ਹੌਲੀ ਇਹ ਦੇਸ਼ ਦੇ ਹੋਰ ਹਿੱਸਿਆਂ ਵਿੱਚ ਦਿਖਾਈ ਦੇਣਾ ਸ਼ੁਰੂ ਕਰ ਦੇਵੇਗਾ।
ਭਾਰਤ ਦੇ ਹੋਰ ਸ਼ਹਿਰਾਂ ‘ਚ ਕਿੰਨੇ ਵਜੇ ਦਿਸੇਗਾ ਚੰਦ –
ਜਲੰਧਰ ਰਾਤ : 8.10 ਵਜੇ
ਦਿੱਲੀ ਰਾਤ: 8.09 ਵਜੇ
ਮੁੰਬਈ ਰਾਤ: 8.48 ਵਜੇ
ਜੰਮੂ ਰਾਤ: 8.09 ਵਜੇ
ਚੰਡੀਗੜ੍ਹ ਰਾਤ: 8.06 ਵਜੇ
ਸ਼ਿਮਲਾ ਰਾਤ: 8.04 ਵਜੇ
ਕੋਲਕਾਤਾ ਰਾਤ: 7.37 ਵਜੇ
ਚੇੱਨਈ: 8.29 ਵਜੇ
ਅਹਿਮਦਾਬਾਦ ਰਾਤ: 8.41 ਵਜੇ
ਅੰਬਾਲਾ ਰਾਤ: 8.07 ਵਜੇ
----------- Advertisement -----------
ਅੱਜ ਕਰਵਾ ਚੌਥ ‘ਤੇ ਜਾਣੋ ਤੁਹਾਡੇ ਸ਼ਹਿਰ ‘ਚ ਕਦੋ ਨਿਕਲੇਗਾ ਚੰਦਰਮਾ
Published on
----------- Advertisement -----------
----------- Advertisement -----------












