ਹਰਿਆਣਾ ਦੇ ਨੂਹ ‘ਚ ਸਰਹੱਦ ‘ਤੇ ਸਥਿਤ ਬਿਜਸਨਾ ਪਿੰਡ ‘ਚ ਦੇਰ ਰਾਤ ਵੱਡਾ ਹਾਦਸਾ ਹੋ ਗਿਆ। ਇੱਥੇ ਮਾਈਨਿੰਗ ਦੌਰਾਨ ਚੱਟਾਨ ਡਿੱਗ ਗਈ। ਅਧਿਕਾਰੀਆਂ ਮੁਤਾਬਕ 7 ਮਜ਼ਦੂਰ ਦੱਬੇ ਗਏ ਹਨ। 10 ਤੋਂ ਵੱਧ ਵਾਹਨ ਵੀ ਚੱਟਾਨ ਦੇ ਹੇਠਾਂ ਦੱਬੇ ਹੋਏ ਹਨ। ਮੀਡਿਆ ਰਿਪੋਰਟਾਂ ਮੁਤਾਬਕ ਇਸ ਹਾਦਸੇ ‘ਚ 2 ਲੋਕਾਂ ਦੀ ਵੀ ਮੌਤ ਹੋ ਗਈ ਹੈ। ਪਰ, ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਦੇਰ ਰਾਤ ਤੋਂ ਬਚਾਅ ਕਾਰਜ ਜਾਰੀ ਹੈ।
ਜ਼ਿਆਦਾਤਰ ਲੋਕ ਹਰਿਆਣਾ ਦੇ ਫ਼ਿਰੋਜ਼ਪੁਰ ਝਿਰਕਾ ਦੇ ਵਸਨੀਕ ਹਨ। ਇਹ ਸਾਰੇ ਮਾਈਨਿੰਗ ਦੇ ਕੰਮ ਵਿੱਚ ਲੱਗੇ ਹੋਏ ਸਨ। ਜਦੋਂ ਹਾਦਸਾ ਵਾਪਰਿਆ ਤਾਂ ਮੌਕੇ ‘ਤੇ 5 ਡੰਪਰ, 3 ਪੋਪਲੈਂਡ ਅਤੇ 3 ਹੋਰ ਵਾਹਨ ਖੜ੍ਹੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਪਹਿਲਾਂ ਸੂਚਨਾ ਮਿਲੀ ਸੀ ਕਿ ਇਹ ਹਾਦਸਾ ਹਰਿਆਣਾ ਦੀ ਹੱਦ ‘ਚ ਹੋਇਆ ਹੈ ਪਰ ਬਾਅਦ ‘ਚ ਪਤਾ ਲੱਗਾ ਕਿ ਜਿਸ ਪਹਾੜ ‘ਤੇ ਚੱਟਾਨ ਡਿੱਗੀ ਉਹ ਰਾਜਸਥਾਨ ਦੀ ਹੱਦ ‘ਚ ਹੈ।












