July 25, 2026, 1:12 am
----------- Advertisement -----------
HomeNewsLatest Newsਪੀਜ਼ਾ ਆਰਡਰ ਕਰਦਿਆਂ ਹੀ ਖਾਤੇ 'ਚੋਂ ਗਾਇਬ ਹੋਏ 88 ਹਜ਼ਾਰ ਰੁਪਏ

ਪੀਜ਼ਾ ਆਰਡਰ ਕਰਦਿਆਂ ਹੀ ਖਾਤੇ ‘ਚੋਂ ਗਾਇਬ ਹੋਏ 88 ਹਜ਼ਾਰ ਰੁਪਏ

Published on

----------- Advertisement -----------

ਗਵਾਲੀਅਰ: ਸ਼ਹਿਰ ‘ਚ ਪੜ੍ਹਾਈ ਕਰਨ ਆਏ ਨੌਜਵਾਨ ਨੂੰ ਔਨਲਾਈਨ ਪੀਜ਼ਾ ਆਰਡਰ ਕਰਨਾ ਕਾਫੀ ਮਹਿੰਗਾ ਪਿਆ। ਆਨਲਾਈਨ ਆਰਡਰ ਕਰਨ ਤੇ ਡੇਢ ਸੌ ਰੁਪਏ ਦਾ ਪੀਜ਼ਾ ਤਾਂ ਨਹੀਂ ਆਇਆ ਸਗੋਂ ਉਸਦੇ ਖਾਤੇ ਚੋ 88 ਹਜ਼ਾਰ ਰੁਪਏ ਜ਼ਰੂਰ ਉੱਡ ਗਏ। ਦਰਅਸਲ ਜਾਣਕਾਰੀ ਮੁਤਾਬਿਕ ਗਵਾਲੀਅਰ ਪੜ੍ਹਨ ਆਏ ਵੰਸ਼ੀਪੁਰਾ ਦੇ ਰਹਿਣ ਵਾਲੇ ਰਾਮਨਾਰਾਇਣ ਸਿੰਘ ਨੇ ਆਪਣੇ ਦੋਸਤ ਸਤੇਂਦਰ ਨੂੰ ਪਾਰਟੀ ਲਈ ਘਰ ਬੁਲਾਇਆ ਅਤੇ ਖਾਣ ਲਈ ਔਨਲਾਈਨ ਪੀਜ਼ਾ ਆਰਡਰ ਕੀਤਾ।
ਪੀਜ਼ਾ ਆਰਡਰ ਕਰਨ ਤੋਂ ਕਾਫੀ ਦੇਰ ਤੱਕ ਨਹੀਂ ਆਇਆ। ਜਦੋਂ ਉਸਨੇ ਮੋਬਾਈਲ ਚੈੱਕ ਕੀਤਾ ਤਾਂ ਪੀਜ਼ਾ ਆਰਡਰ ਨਹੀਂ ਹੋ ਸਕਿਆ ਸੀ ਜਦਕਿ ਖਾਤੇ ‘ਚੋਂ ਪੈਸੇ ਕੱਟ ਲਏ ਗਏ ਸਨ। ਰਾਮਨਾਰਾਇਣ ਨੇ ਆਪਣਾ ਰਿਫੰਡ ਲੈਣ ਲਈ ਗੂਗਲ ਸਰਚ ਵਿੱਚ ਕਸਟਮਰ ਕੇਅਰ ਨੰਬਰ ਲੱਭਿਆ। ਅਤੇ ਉਸ ਨੰਬਰ ‘ਤੇ ਕਾਲ ਕੀਤੀ। ਜਿਸ ਵਿੱਚ ਇੱਕ ਲੜਕੀ ਦਾ ਫੋਨ ਆਇਆ। ਲੜਕੀ ਨੇ ਭਰੋਸਾ ਦਿੱਤਾ ਕਿ ਉਸ ਦੇ ਪੈਸੇ ਕੁਝ ਹੀ ਸਮੇਂ ਵਿੱਚ ਵਾਪਸ ਕਰ ਦਿੱਤੇ ਜਾਣਗੇ। ਇਸ ਤੋਂ ਮੋਬਾਈਲ ‘ਤੇ ਇੱਕ ਲਿੰਕ ਭੇਜਿਆ ਗਿਆ ।
ਇਸ ਤੋਂ ਬਾਅਦ ਰਾਮਨਾਰਾਇਣ ਨੂੰ ਲਿੰਕ ‘ਤੇ ਕਲਿੱਕ ਕਰਨ ਲਈ ਕਿਹਾ ਗਿਆ। ਲਿੰਕ ਤੇ ਕਲਿਕ ਕਰਨ ਤੋਂ ਬਾਅਦ ਰਾਮਨਰਾਇਣ ਦੇ ਖਾਤੇ ‘ਚ ਜਮ੍ਹਾ 88 ਹਜ਼ਾਰ ਰੁਪਏ ਗਾਇਬ ਹੋ ਗਏ। ਰਾਮਨਾਰਾਇਣ ਆਪਣੇ ਖਾਤੇ ‘ਚੋਂ ਇੰਨੀ ਵੱਡੀ ਰਕਮ ਗਾਇਬ ਦੇਖ ਕੇ ਹੈਰਾਨ ਰਹਿ ਗਏ।ਉਸਨੇ ਤੁਰੰਤ ਗਵਾਲੀਅਰ ਪੁਲਿਸ ਨੂੰ ਸੂਚਿਤ ਕੀਤਾ। ਹੁਣ ਕ੍ਰਾਈਮ ਬ੍ਰਾਂਚ ਦਾ ਸਾਈਬਰ ਸੈੱਲ ਠੱਗਾਂ ਦੇ ਨੰਬਰਾਂ ਤੋਂ ਉਨ੍ਹਾਂ ਦੇ ਠਿਕਾਣਿਆਂ ਦਾ ਪਤਾ ਲਗਾਉਣ ‘ਚ ਰੁੱਝਿਆ ਹੋਇਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬਰਨਾਲਾ ਘਟਨਾ ‘ਤੇ CM ਮਾਨ ਦਾ ਵੱਡਾ ਐਕਸ਼ਨ: DSP ਸਤਵੀਰ ਸਿੰਘ Suspend

ਪੰਜਾਬ ਸਰਕਾਰ ਨੇ ਬਰਨਾਲਾ ਵਿੱਚ ਸਫ਼ਾਈ ਸੇਵਕਾਂ ‘ਤੇ ਹੋਏ ਲਾਠੀਚਾਰਜ ਮਾਮਲੇ ਵਿੱਚ ਕਾਰਵਾਈ ਕੀਤੀ...

ਪੇਪਰ ਲੀਕ ਹੋਣ ‘ਤੇ 10 ਸਾਲ ਦੀ ਸਜ਼ਾ, 10 ਕਰੋੜ ਜੁਰਮਾਨਾ ਤੇ…, ਮੋਦੀ ਕੈਬਨਿਟ ਵੱਲੋਂ ਸੋਧ ਬਿੱਲ ਨੂੰ ਮਨਜ਼ੂਰੀ

ਜੰਤਰ-ਮੰਤਰ ‘ਤੇ ਵਿਦਿਆਰਥੀਆਂ ਦੇ ਅੰਦੋਲਨ ਵਿਚਾਲੇ ਸ਼ੁੱਕਰਾਰ ਨੂੰ ਮੋਦੀ ਕੈਬਨਿਟ ਨੇ ਪੇਪਰ ਲੀਕ ਸੋਧ...

ਅੰਮ੍ਰਿਤਪਾਲ ਸਿੰਘ ਦਾ ‘ਵਾਂਟੇਡ’ ਸਾਥੀ ਗ੍ਰਿਫਤਾਰ, ਪੁਲਿਸ ਨੇ ਵਿਕਰਮਜੀਤ ਸਿੰਘ ਨੂੰ ਭਾਰਤ-ਨੇਪਾਲ ਬਾਰਡਰ ਤੋਂ ਕੀਤਾ ਕਾਬੂ

MP ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਾਂਸਦ ਅੰਮ੍ਰਿਤਪਾਲ ਸਿੰਘ...

ਦਾਖਾ : ਚੱਲਦੀ ਸਕਾਰਪੀਓ ਵਿਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਜੀਵਨ ਲੀਲਾ ਕੀਤੀ ਸਮਾਪਤ

ਲੁਧਿਆਣਾ ਦੇ ਪਿੰਡ ਦਾਖਾ ਤੋਂ ਦਿਲ ਕੰਬਾਊਂ ਵਾਰਦਾਤ ਸਾਹਮਣੇ ਆਈ ਹੈ। ਨੌਜਵਾਨ ਨੇ ਸਕਾਰਪੀਓ...

ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਵਿਆਹ ਕਰਵਾਇਆ, ਪੁਲੀਸ ਵੱਲੋਂ ਪੁੱਛਗਿੱਛ ਸ਼ੁਰੂ

ਇੱਥੇ ਇੱਕ ਮੰਤਰੀ ਵਿੱਚ ਇੱਕ ਵਿਅਕਤੀ ਵੱਲੋਂ ਤਿੰਨ ਭੈਣਾਂ ਨਾਲ ਵਿਆਹ ਕਰਨ ਦੀਆਂ ਵੀਡੀਓਜ਼...

ਮੀਰੀ ਪੀਰੀ ਦਿਵਸ ਮੌਕੇ ਖਾਲਸਾ ਮਾਰਚ ਆਰੰਭ; ਜਥੇਦਾਰ ਵੱਲੋਂ ਬਾਹਰੀ ਤੇ ਅੰਦਰੂਨੀ ਹਮਲਿਆਂ ਵਿਰੁੱਧ ਇੱਕਜੁੱਟ ਹੋਣ ਦਾ ਸੁਨੇਹਾ

ਸ੍ਰੀ ਅਕਾਲ ਤਖ਼ਤ ਵਿਖੇ ਅੱਜ ਮੀਰੀ ਪੀਰੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੱਜ...

ਦਿੱਲੀ ‘ਚ ਅਗਲੇ ਹੁਕਮਾਂ ਤੱਕ ਪੁਲਿਸ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

 ਦਿੱਲੀ ਦੇ ਜੰਤਰ-ਮੰਤਰ ‘ਤੇ ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।...

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ‘ਤੇ ਕੁੱਟਮਾਰ ਕਰਨ ਦੇ ਲੱਗੇ ਇਲਜ਼ਾਮ, ਪੁਲਿਸ ਨੇ ਮਾਮਲਾ ਕੀਤਾ ਦਰਜ

ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਕਸੂਤੇ ਫਸੇ ਹਨ। ਉਨ੍ਹਾਂ ਖਿਲਾਫ ਮਾਰਕੁੱਟ, ਜ਼ਬਰਦਸਤੀ ਬੰਧਕ ਬਣਾਉਣ...

ਸੋਨਮ ਵਾਂਗਚੁਕ ਨੇ 27ਵੇਂ ਦਿਨ ਖਤਮ ਕੀਤੀ ਭੁੱਖ ਹੜਤਾਲ, ਜੇ.ਪੀ. ਨੱਡਾ ‘ਤੇ ਜਿਤੇਂਦਰ ਸਿੰਘ ਪਹੁੰਚੇ ਮੇਦਾਂਤਾ, ਪਿਲਾਇਆ ਜੂਸ

ਪੇਪਰ ਲੀਕ ਖਿਲਾਫ ਭੁੱਖ ਹੜਤਾਲ ‘ਤੇ ਬੈਠੇ ਸੋਨਮ ਵਾਂਗਚੁਕ ਨੇ 27ਵੇਂ ਦਿਨ ਭੁੱਖ ਹੜਤਾਲ...