ਮੁੰਬਈ: ਬਾਲੀਵੁੱਡ ਅਭਿਨੇਤਾ-ਨਿਰਮਾਤਾ ਜਾਨ ਅਬ੍ਰਾਹਮ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਵਿਸ਼ਿਆਂ ‘ਤੇ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਜੋ ਦਰਸ਼ਕਾਂ ਨੂੰ ਪਸੰਦ ਆਉਂਦੀਆਂ ਹਨ। ਜਾਨ ਅਬ੍ਰਾਹਮ ਨੇ ਐਟਮਿਕ, ਮਦਰਾਸ ਕੈਫੇ, ਅਟੈਕ, ਬਾਟਲਾ ਹਾਊਸ ਵਰਗੀਆਂ ਐਕਸ਼ਨ ਅਤੇ ਥ੍ਰਿਲਰ ਫਿਲਮਾਂ ਬਣਾਈਆਂ ਹਨ। ਇਨ੍ਹੀਂ ਦਿਨੀਂ ਜੌਨ ਦੀ ਫਿਲਮ ‘Tara-vs-bilal ਬਿਲਾਲ’ ਬਣਾ ਰਹੇ ਹਨ ਜੋ ਕਿ ਰੋਮਾਂਟਿਕ ਕਾਮੇਡੀ ਸ਼ੈਲੀ ਦੀ ਫਿਲਮ ਹੈ। ਫਿਲਮ Tara-vs-bilal ਦਾ ਟ੍ਰੇਲਰ 8 ਅਕਤੂਬਰ ਨੂੰ ਰਿਲੀਜ਼ ਹੋਇਆ ਹੈ। ਜੋ ਕਿ ਫੈਨਜ਼ ਨੂੰ ਬੇਹੱਦ ਪਸੰਦ ਆ ਰਿਹਾ ਹੈ। ਇਸ ਦੌਰਾਨ ਹੁਣ ਫਿਲਮ ਦਾ ਪਹਿਲਾ ਗੀਤ ਤੇਰੀ ਹੋ ਗਈ ਅੱਜ ਰਿਲੀਜ਼ ਹੋ ਗਿਆ ਹੈ। ਇਸ ਗੀਤ ‘ਚ ਹਰਸ਼ਵਰਧਨ ਰਾਣੇ ਅਤੇ ਸੋਨੀਆ ਰਾਠੀ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਮਾਸਟਰ ਸਲੀਮ ਤੇ ਫਰੀਦਕੋਟ ਨੇ ਗਾਇਆ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਨਾਲ ਸੋਨੀਆ ਰਾਠੀ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਸਮਰ ਇਕਬਾਲ ਨੇ ਕੀਤਾ ਹੈ ਅਤੇ ਫਿਲਮ ਦੇ ਨਿਰਮਾਤਾ ਜਾਨ ਅਬ੍ਰਾਹਮ,ਭੂਸ਼ਣ ਕੁਮਾਰ ਨੇ ਮਿਲ ਕੇ ਕੀਤਾ ਹੈ। ਫਿਲਮ Tara-vs-bilal’ 28 ਅਕਤੂਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
----------- Advertisement -----------
ਜਾਨ ਅਬ੍ਰਾਹਮ ਦੀ ਫ਼ਿਲਮ ‘Tara vs Bilal’ ਦਾ ਪਹਿਲਾ ਗੀਤ ‘ਤੇਰੀ ਹੋ ਗਈ’ ਹੋਇਆ ਰਿਲੀਜ਼,ਦੇਖੋ ਵੀਡੀਓ
Published on
----------- Advertisement -----------













