June 6, 2026, 5:37 am
----------- Advertisement -----------
HomeNewsLatest Newsਮਜੀਠੀਆ ਮਾਮਲੇ ’ਚ ਕਸੂਤਾ ਘਿਰਿਆ ਅਕਾਲੀ ਦਲ, ਵੱਡਾ ਸਵਾਲ ਕੌਣ ਹੋਵੇਗਾ ਹੁਣ...

ਮਜੀਠੀਆ ਮਾਮਲੇ ’ਚ ਕਸੂਤਾ ਘਿਰਿਆ ਅਕਾਲੀ ਦਲ, ਵੱਡਾ ਸਵਾਲ ਕੌਣ ਹੋਵੇਗਾ ਹੁਣ ‘ਮਾਝੇ ਦਾ ਜਰਨੈਲ’

Published on

----------- Advertisement -----------

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਪੰਜਾਬ ਪੁਲਸ ਵੱਲੋਂ ਦਰਜ ਕੀਤੇ ਗਏ ਨਸ਼ਾ ਸਮੱਗਲਿੰਗ ਦੇ ਮਾਮਲੇ ਦਾ ਕਾਨੂੰਨੀ ਨਤੀਜਾ ਭਾਵੇਂ ਕੁਝ ਵੀ ਹੋਵੇ ਪਰ ਕਾਂਗਰਸ ਨੇ ਇਹ ਮਾਸਟਰ ਸਟ੍ਰੋਕ ਮਾਰ ਕੇ ਅਕਾਲੀ ਦਲ ਨੂੰ ਮਾਝੇ ਦੇ ਇਲਾਕੇ ’ਚ ਜਰਨੈਲਹੀਣ ਕਰ ਦਿੱਤਾ ਹੈ। 1997 ਤੋਂ ਬਾਅਦ ਪੰਜਾਬ ’ਚ ਅਕਾਲੀ ਦਲ 3 ਵਾਰ ਸੱਤਾ ’ਚ ਆਇਆ ਹੈ ਅਤੇ ਤਿੰਨੋਂ ਵਾਰ ਮਾਝਾ ਖੇਤਰ ਦਾ ਅਕਾਲੀ ਦਲ ਨੂੰ ਸੱਤਾ ਦੀ ਕੁਰਸੀ ਤੱਕ ਪਹੁੰਚਾਉਣ ’ਚ ਵੱਡਾ ਯੋਗਦਾਨ ਰਿਹਾ ਹੈ। 2007 ਅਤੇ 2012 ’ਚ ਅਕਾਲੀ ਦਲ ਦੀ ਸਰਕਾਰ ਬਣਾਉਣ ’ਚ ਵੀ ਬਿਕਰਮ ਸਿੰਘ ਮਜੀਠੀਆ ਦੀ ਖਾਸ ਭੂਮਿਕਾ ਰਹੀ ਹੈ ਕਿਉਂਕਿ ਉਹ ਨਾ ਸਿਰਫ ਲਗਾਤਾਰ 3 ਵਾਰ ਇਸ ਸੀਟ ਤੋਂ ਵਿਧਾਇਕ ਚੁਣੇ ਗਏ ਹਨ ਸਗੋਂ ਪੂਰੇ ਮਾਝਾ ਇਲਾਕੇ ’ਚ ਅਕਾਲੀ ਦਲ ਨੂੰ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ।

ਅਕਾਲੀ ਦਲ ਨੇ 2007 ਦੀਆਂ ਚੋਣਾਂ ’ਚ ਮਾਝਾ ਹਲਕੇ ਦੀ ਉਸ ਸਮੇਂ ਦੀਆਂ ਕੁੱਲ 26 ਸੀਟਾਂ ’ਚੋਂ 16 ’ਤੇ ਕਬਜ਼ਾ ਕੀਤਾ ਸੀ ਜਦਕਿ 2008 ਦੀ ਹੱਦਬੰਦੀ ਤੋਂ ਬਾਅਦ ਇਸ ਖੇਤਰ ਦੀ ਇਕ ਸੀਟ ਘੱਟ ਹੋ ਕੇ 25 ਸੀਟਾਂ ਰਹਿ ਗਈਆਂ ਸਨ ਪਰ 2012 ਦੀਆਂ ਚੋਣਾਂ ’ਚ ਵੀ ਅਕਾਲੀ ਦਲ ਨੇ 25 ’ਚੋਂ 11 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਇਨ੍ਹਾਂ ਦੋਵਾਂ ਚੋਣਾਂ ’ਚ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਭਾਜਪਾ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਭਾਜਪਾ ਨੇ 2007 ’ਚ ਮਾਝਾ ’ਚ 7 ਅਤੇ 2012 ’ਚ 5 ਸੀਟਾਂ ਜਿੱਤੀਆਂ ਸਨ। ਪਿਛਲੀਆਂ ਚੋਣਾਂ ’ਚ ਕਾਂਗਰਸ ਦੀ ਹਨੇਰੀ ’ਚ ਮਾਝਾ ਤੋਂ ਅਕਾਲੀ ਦਲ ਦਾ ਸਫਾਇਆ ਹੋ ਗਿਆ ਸੀ ਪਰ ਮਜੀਠੀਆ ਆਪਣੀ ਸੀਟ ਬਚਾਉਣ ’ਚ ਸਫਲ ਰਹੇ। ਇਸ ਤੋਂ ਪਹਿਲਾਂ 1997 ਦੀਆਂ ਵਿਧਾਨ ਸਭਾ ਚੋਣਾਂ ’ਚ ਜਦ ਅਕਾਲੀ ਦਲ ਅਤੇ ਭਾਜਪਾ ਨੇ ਪਹਿਲੀ ਵਾਰ ਗਠਜੋੜ ’ਚ ਚੋਣ ਲੜੀ ਸੀ ਤਾਂ ਉਸ ਸਮੇਂ ਵੀ ਅਕਾਲੀ ਦਲ ਨੇ ਮਾਝਾ ’ਚ 17 ਅਤੇ ਭਾਜਪਾ ਨੇ 7 ਸੀਟਾਂ ਜਿੱਤੀਆਂ ਸਨ ਅਤੇ 2 ਸੀਟਾਂ ’ਤੇ ਆਜ਼ਾਦ ਉਮੀਦਵਾਰ ਜਿੱਤੇ ਸਨ। ਕਾਂਗਰਸ 1997 ਦੀਆਂ ਚੋਣਾਂ ’ਚ ਮਾਝੇ ਤੋਂ ਪੂਰੀ ਤਰ੍ਹਾਂ ਖਾਲ੍ਹੀ ਹੱਥ ਰਹੀ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿੱਥੇ ਇਕ ਪਾਸੇ ਪ੍ਰਸ਼ਾਸਨਿਕ ਕੰਮਾਂ ਦਾ ਜ਼ਿੰਮਾ ਸੰਭਾਲਦੇ ਸਨ ਤਾਂ ਸੰਗਠਨ ਦਾ ਕੰਮ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਜ਼ਿੰਮੇ ਹੀ ਰਹਿੰਦਾ ਸੀ। ਖਾਸ ਤੌਰ ’ਤੇ ਮਾਝਾ ਇਲਾਕੇ ’ਚ ਸਾਰੇ ਸਿਆਸੀ ਫੈਸਲੇ ਮਜੀਠੀਆ ਦੀ ਸਹਿਮਤੀ ਨਾਲ ਹੀ ਲਏ ਜਾਂਦੇ ਸਨ। ਮਜੀਠੀਆ ਨਾ ਸਿਰਫ ਸੰਗਠਨ ਦਾ ਕੰਮ ਦੇਖਦੇ ਸਨ ਸਗੋਂ ਉਮਦੀਵਾਰਾਂ ਦੀ ਚੋਣ, ਚੋਣਾਂ ਲਈ ਫੰਡ ਦਾ ਪ੍ਰਬੰਧ ਅਤੇ ਪ੍ਰਚਾਰ ਦੀ ਲਾਈਨ ਵੀ ਉਨ੍ਹਾਂ ਦੇ ਜ਼ਰੀਏ ਹੀ ਤੈਅ ਹੁੰਦੀਆਂ ਸਨ। ਅਕਾਲੀ ਦਲ ਲਈ ਮੁਸ਼ਕਿਲ ਵਾਲੀ ਗੱਲ ਇਹ ਵੀ ਹੈ ਕਿ ਮਜੀਠੀਆ ਦੀ ਗੈਰ-ਹਾਜ਼ਰੀ ’ਚ ਇਹ ਸਾਰੇ ਕੰਮ ਕਰਨ ਲਈ ਮਾਝਾ ਖੇਤਰ ਤੋਂ ਕੋਈ ਦੂਜਾ ਨੇਤਾ ਇੰਨਾ ਸਮਰੱਥ ਨਹੀਂ ਹੈ। ਇਸ ਲਈ ਮਜੀਠੀਆ ਦੀ ਗੈਰ-ਹਾਜ਼ਰੀ ਦਾ ਅਕਾਲੀ ਦਲ ਨੂੰ ਚੋਣਾਂ ’ਚ ਨੁਕਸਾਨ ਹੋ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...

ਬਟਾਲਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ! ਇੱਕ ਨਿਹੰਗ ਸਿੰਘ ਦੀ ਮੌਤ

ਬਟਾਲਾ-ਗੁਰਦਾਸਪੁਰ ਰੋਡ ‘ਤੇ ਸਿੰਬਲ ਚੌਕ ਦੇ ਨੇੜੇ ਦਿਨ ਦਿਹਾੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣਾ...

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...

ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ਵਿੱਚ 5 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ...

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...