June 6, 2026, 2:29 am
----------- Advertisement -----------
HomeNewsEntertainmentBirthday Special: ਜਾਣੋ ਕਿੰਨੇ ਕਰੋੜ ਦੀ ਜਾਇਦਾਦ ਦੇ ਮਾਲਕ ਹਨ ਸੰਨੀ ਦਿਓਲ

Birthday Special: ਜਾਣੋ ਕਿੰਨੇ ਕਰੋੜ ਦੀ ਜਾਇਦਾਦ ਦੇ ਮਾਲਕ ਹਨ ਸੰਨੀ ਦਿਓਲ

Published on

----------- Advertisement -----------

ਐਕਸ਼ਨ ਸਟਾਰ ਸੰਨੀ ਦਿਓਲ ਦਾ ਅੱਜ 65ਵਾਂ ਜਨਮਦਿਨ ਹੈ। 19 ਅਕਤੂਬਰ 1965 ਨੂੰ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੇ ਘਰ ਸਭ ਤੋਂ ਵੱਡੇ ਪੁੱਤਰ ਦਾ ਜਨਮ ਹੋਇਆ। ਨਾਂ ਰੱਖਿਆ ਗਿਆ ਅਜੈ ਸਿੰਘ ਦਿਓਲ। ਫਿਰ ਬਾਅਦ ‘ਚ ਲੋਕ ਉਸ ਨੂੰ ਸੰਨੀ ਕਹਿਣ ਲੱਗੇ। ਇਹ ਨਾਂ ਇੰਨਾ ਮਸ਼ਹੂਰ ਹੋਇਆ ਕਿ ਅਜੈ ਸਿੰਘ ਦਿਓਲ ਸੰਨੀ ਦਿਓਲ ਬਣ ਗਿਆ। ਜ਼ਬਰਦਸਤ ਐਕਸ਼ਨ ਸੀਨਜ਼ ਅਤੇ ਆਪਣੇ ਦਮਦਾਰ ਡਾਇਲੋਗਸ ਲਈ ਜਾਣੇ ਜਾਂਦੇ ਸੰਨੀ ਇਸ ਸਮੇਂ ਇੱਕ ਰਾਜਨੇਤਾ ਅਤੇ ਇੱਕ ਅਭਿਨੇਤਾ ਦੋਵਾਂ ਦੀ ਭੂਮਿਕਾ ਨਿਭਾ ਰਹੇ ਹਨ। ਕਰੀਬ 100 ਫਿਲਮਾਂ ‘ਚ ਕੰਮ ਕਰ ਚੁੱਕੇ ਸੰਨੀ ਬਚਪਨ ਤੋਂ ਹੀ ਆਪਣੇ ਪਿਤਾ ਸੁਪਰਸਟਾਰ ਧਰਮਿੰਦਰ ਦੀ ਤਰ੍ਹਾਂ ਸਫਲ ਅਭਿਨੇਤਾ ਬਣਨਾ ਚਾਹੁੰਦੇ ਸਨ ਅਤੇ ਉਨ੍ਹਾਂ ਦੇ ਪਿਤਾ ਵੀ ਇਹੀ ਚਾਹੁੰਦੇ ਸਨ।
ਫਿਲਮਾਂ ਵਾਂਗ ਸੰਨੀ ਦਾ ਸਿਆਸੀ ਸਫਰ ਵੀ ਸਫਲ ਰਿਹਾ ਹੈ। ਸੰਨੀ 23 ਅਪ੍ਰੈਲ 2019 ਨੂੰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਏ ਸਨ। ਉਹ 2019 ਦੀਆਂ ਲੋਕ ਸਭਾ ਚੋਣਾਂ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਜਿੱਤੇ ਸਨ। ਦੱਸ ਦਈਏ ਕਿ ਸੰਨੀ ਦਿਓਲ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। 2019 ਦੀਆਂ ਚੋਣਾਂ ਲਈ ਆਪਣੇ ਹਲਫਨਾਮੇ ‘ਚ ਉਨ੍ਹਾਂ ਨੇ ਆਪਣੀ ਜਾਇਦਾਦ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੀ ਮਹੀਨਾਵਾਰ ਆਮਦਨ ਇੱਕ ਕਰੋੜ ਰੁਪਏ ਦੱਸੀ ਜਾਂਦੀ ਹੈ ਅਤੇ ਉਹ ਇੱਕ ਫਿਲਮ ਲਈ ਪੰਜ ਕਰੋੜ ਰੁਪਏ ਤਕ ਫੀਸ ਵਸੂਲਦੇ ਹਨ। ਸੰਨੀ ਦਿਓਲ ਕੋਲ ਬਹੁਤ ਸਾਰੀਆਂ ਲਗਜ਼ਰੀ ਗੱਡੀਆਂ ਹਨ ਜਿਸ ਵਿੱਚ ਔਡੀ 8, ਰੇਂਜ ਰੋਵਰ ਵਰਗੀਆਂ ਕਈ ਗੱਡੀਆਂ ਸ਼ਾਮਲ ਹਨ।
ਸੰਨੀ ਦਿਓਲ ਦੇ ਲੋਕ ਸਭਾ ਚੋਣਾਂ ਦੌਰਾਨ ਆਪਣੀ ਜਾਇਦਾਦ ਦੇ ਵੇਰਵੇ ਅਨੁਸਾਰ ਸੰਨੀ ਦਿਓਲ ਕੋਲ ਉਦੋਂ 60 ਕਰੋੜ ਰੁਪਏ ਦੀ ਚੱਲ ਅਤੇ 21 ਕਰੋੜ ਰੁਪਏ ਦੀ ਅਚੱਲ ਜਾਇਦਾਦ ਸੀ। ਸੰਨੀ ਦੀ ਪਤਨੀ ਪੂਜਾ ਕੋਲ 6 ਕਰੋੜ ਦੀ ਜਾਇਦਾਦ ਸੀ। ਜਿਨ੍ਹਾਂ ਵਿੱਚੋਂ 19 ਲੱਖ ਬੈਂਕ ਵਿੱਚ ਅਤੇ 16 ਲੱਖ ਨਕਦੀ ਵਿੱਚ ਸਨ। ਇਸ ਤੋਂ ਇਲਾਵਾ ਸੰਨੀ ਕੋਲ 1.69 ਕਰੋੜ ਦੀ ਕਾਰ ਅਤੇ 1.56 ਕਰੋੜ ਦੇ ਗਹਿਣੇ ਸਨ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਨੀ ਦਿਓਲ ਨੇ ਹਲਫਨਾਮੇ ‘ਚ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ‘ਤੇ ਕਰੀਬ 53 ਕਰੋੜ ਰੁਪਏ ਦਾ ਕਰਜ਼ਾ ਹੈ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਾਲ 2022 ‘ਚ ਸੰਨੀ ਦਿਓਲ ਦੀ ਕੁੱਲ ਜਾਇਦਾਦ 17 ਮਿਲੀਅਨ ਡਾਲਰ (133 ਕਰੋੜ ਰੁਪਏ) ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...

ਬਟਾਲਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ! ਇੱਕ ਨਿਹੰਗ ਸਿੰਘ ਦੀ ਮੌਤ

ਬਟਾਲਾ-ਗੁਰਦਾਸਪੁਰ ਰੋਡ ‘ਤੇ ਸਿੰਬਲ ਚੌਕ ਦੇ ਨੇੜੇ ਦਿਨ ਦਿਹਾੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣਾ...

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...

ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਝੋਨੇ ਦੀ ਲੁਆਈ ਅੱਜ ਤੋਂ ਸ਼ੁਰੂ

ਮਾਲਵਾ ਖੇਤਰ ਦੇ ਪੰਜ ਜ਼ਿਲ੍ਹਿਆਂ ਵਿੱਚ 5 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ...

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...