ਰੂਸ ਅਤੇ ਭਾਰਤ ਦੀ ਇਤਿਹਾਸਕ ਦੋਸਤੀ ਦੀ ਇਕ ਹੋਰ ਮਿਸਾਲ ਸਾਹਮਣੇ ਆਈ ਹੈ। ਰੂਸ ਨੇ ਜੰਮੂ-ਕਸ਼ਮੀਰ, ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਅਨਿੱਖੜਵਾਂ ਅੰਗ ਮੰਨਿਆ ਹੈ। ਰੂਸੀ ਸਮਾਚਾਰ ਏਜੰਸੀ ਸਪੁਟਨਿਕ ਦੁਆਰਾ ਜਾਰੀ ਕੀਤੇ ਗਏ ਇੱਕ ਨਕਸ਼ੇ ਵਿੱਚ ਅਰੁਣਾਚਲ ਪ੍ਰਦੇਸ਼, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਅਤੇ ਅਕਸਾਈ ਚਿਨ ਦੇ ਨਾਲ ਭਾਰਤ ਦਾ ਹਿੱਸਾ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੀ ਭਾਰਤ ਦਾ ਅਨਿੱਖੜਵਾਂ ਅੰਗ ਦਿਖਾਇਆ ਗਿਆ ਹੈ।
ਦਰਅਸਲ, ਇਹ ਨਕਸ਼ਾ ਰੂਸੀ ਸਰਕਾਰ ਦੁਆਰਾ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਮੈਂਬਰ ਦੇਸ਼ਾਂ ਦਾ ਨਕਸ਼ਾ ਜਾਰੀ ਕੀਤਾ ਗਿਆ ਹੈ। ਉਸ ਤੋਂ ਭਾਰਤ-ਰੂਸ ਦੋਸਤੀ ਦੀਆਂ ਡੂੰਘੀਆਂ ਜੜ੍ਹਾਂ ਸਾਫ਼ ਨਜ਼ਰ ਆਉਂਦੀਆਂ ਹਨ। ਭਾਵੇਂ ਪਾਕਿਸਤਾਨ ਅਤੇ ਚੀਨ ਵੀ ਐਸਸੀਓ ਦੇ ਮੈਂਬਰ ਹਨ ਫਿਰ ਵੀ ਰੂਸ ਨੇ ਬਿਨਾ ਪਰਵਾਹ ਕੀਤਿਆਂ ਇਹ ਨਕਸ਼ਾ ਜਾਰੀ ਕੀਤਾ ਹੈ । ਰੂਸ ਵੱਲੋਂ ਜਾਰੀ ਕੀਤੇ ਗਏ ਇਸ ਨਕਸ਼ੇ ਨੇ ਵਿਸ਼ਵ ਫੋਰਮ ਅਤੇ ਸ਼ੰਘਾਈ ਸਹਿਯੋਗ ਸੰਗਠਨ ਵਿਚਾਲੇ ਭਾਰਤ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ।
----------- Advertisement -----------
ਰੂਸ ਨੇ ਪੇਸ਼ ਕੀਤੀ ਦੋਸਤੀ ਦੀ ਮਿਸਾਲ! PoK ਨੂੰ ਮੰਨਿਆ ਭਾਰਤ ਦਾ ਹਿੱਸਾ
Published on
----------- Advertisement -----------
----------- Advertisement -----------












