ਇਨਸਾਨ ਦਾ ਚਿਹਰਾ ਸ਼ੀਸ਼ੇ ਵਾਂਗ ਹੁੰਦਾ ਹੈ, ਜਿਨ੍ਹਾਂ ਤੁਸੀਂ ਇਸ ਨੂੰ ਸਾਫ਼ ਰੱਖੋਗੇ, ਉਨ੍ਹਾਂ ਹੀ ਤੁਸੀਂ ਚਮਕੋਗੇ। ਬਦਲਦੇ ਮੌਸਮ ਵਿਚ ਅਸੀਂ ਆਪਣੇ ਚਿਹਰੇ ਦੀ ਤਾਜ਼ਗੀ ਖੋ ਦਿੰਦੇ ਹਾਂ, ਪਰ ਇਸ ਤੋਂ ਬਚਣ ਲਈ ਕੁੱਝ ਘਰੇਲੂ ਨੁਸਖ਼ੇ ਵੀ ਵਰਤੇ ਜਾ ਸਕਦੇ ਹਨ। ਅਸੀਂ ਸਾਰੇ ਸਿਹਤਮੰਦ, ਚਮਕਦਾਰ ਚਮੜੀ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਵਧੀਆ ਅਭਿਆਸਾਂ ਨੂੰ ਜਾਣਨਾ ਚਾਹੁੰਦੇ ਹਾਂ। ਅੱਜ ਅਸੀ ਤੁਹਾਨੂੰ ਕੁੱਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਤੁਸੀਂ ਆਪਣੀ ਡਾਈਟ ’ਚ ਸ਼ਾਮਿਲ ਕਰਕੇ ਆਪਣੀ ਚਮੜੀ ਨੂੰ ਨਿਖਾਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ ’ਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।
1.. ਚੁਕੰਦਰ-
ਚੁਕੰਦਰ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ, ਐਂਟੀ- ਬੈਕਟੀਰੀਅਲ ਗੁਣ ਸਰੀਰ ਨੂੰ ਡੀਟੌਕਸ ਕਰਦੇ ਹਨ। ਜਿਸ ਨਾਲ ਚਿਹਰੇ ’ਤੇ ਕੁਦਰਤੀ ਗਲੋ ਆਪਣੇ ਆਪ ਆ ਜਾਂਦੀ ਹੈ।
2.. ਜਾਮੁਨ-
ਜਾਮੁਨ ਵਿੱਚ ਪਾਇਆ ਜਾਣ ਵਾਲਾ ਐਂਟੀਆਕਸੀਡੈਂਟ ਚਮੜੀ ਨੂੰ ਪਿਗਮੈਂਟੇਸ਼ਨ ਤੋਂ ਬਚਾਉਂਦਾ ਹੈ। ਜਿਸ ਕਾਰਨ ਚਮੜੀ ਦਾਗ ਰਹਿਤ ਅਤੇ ਚਮਕਦਾਰ ਹੁੰਦੀ ਹੈ।
3.. ਹਰੀਆਂ ਸਬਜ਼ੀਆਂ-
ਸੁੰਦਰ ਚਮੜੀ ਲਈ ਤੁਹਾਨੂੰ ਆਪਣੀ ਡਾਈਟ ’ਚ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਦਰਅਸਲ, ਇਹ ਤੁਹਾਡੀ ਚਮੜੀ ਨੂੰ ਵਧਦੇ ਪ੍ਰਦੂਸ਼ਣ, ਜੰਕ ਫੂਡ ਅਤੇ ਰਸਾਇਣਾਂ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ।
4.. ਡਰਾਈ ਫਰੂਟ-
ਆਪਣੀ ਡਾਈਟ ’ਚ ਸੁੱਕੇ ਮੇਵੇ ਜ਼ਰੂਰ ਸ਼ਾਮਲ ਕਰੋ। ਇਸ ਦੇ ਲਈ ਤੁਸੀਂ ਬਦਾਮ, ਕਾਜੂ, ਕਿਸ਼ਮਿਸ਼, ਅਖਰੋਟ ਲੈ ਸਕਦੇ ਹੋ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਬੀਜ ਵੀ ਬਾਜ਼ਾਰ ’ਚ ਆਉਂਦੇ ਹਨ, ਜਿਨ੍ਹਾਂ ਦਾ ਤੁਸੀਂ ਸੇਵਨ ਕਰ ਸਕਦੇ ਹੋ।
----------- Advertisement -----------
ਚਿਹਰੇ ’ਤੇ ਨੈਚੂਰਲ Glow ਲਿਆਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
Published on
----------- Advertisement -----------
----------- Advertisement -----------












