October 15, 2026, 1:48 am
----------- Advertisement -----------
HomeNewsEntertainmentਸਲਮਾਨ ਖਾਨ ਨੂੰ ਹੋਇਆ ਡੇਂਗੂ, ਸ਼ੂਟਿੰਗ ਹੋਈ ਰੱਦ,ਹੁਣ ਇਹ ਕਲਾਕਾਰ ਕਰੇਂਗਾ 'ਬਿੱਗ...

ਸਲਮਾਨ ਖਾਨ ਨੂੰ ਹੋਇਆ ਡੇਂਗੂ, ਸ਼ੂਟਿੰਗ ਹੋਈ ਰੱਦ,ਹੁਣ ਇਹ ਕਲਾਕਾਰ ਕਰੇਂਗਾ ‘ਬਿੱਗ ਬੌਸ 16’ ਨੂੰ ਹੋਸਟ

Published on

----------- Advertisement -----------

ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆਈ ਹੈ। ਹਾਲ ਹੀ ਦੀਆਂ ਰਿਪੋਰਟਾਂ ਦੇ ਅਨੁਸਾਰ, ਅਦਾਕਾਰ ਕੁਝ ਦਿਨਾਂ ਲਈ ਬਿੱਗ ਬੌਸ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਦਰਅਸਲ, ਅਭਿਨੇਤਾ ਦੀ ਖਰਾਬ ਸਿਹਤ ਕਾਰਨ ਪ੍ਰਸ਼ੰਸਕਾਂ ਨੂੰ ਸਲਮਾਨ ਖਾਨ ਤੋਂ ਬਿਨਾਂ ਬਿੱਗ ਬੌਸ ਦੇਖਣਾ ਪਵੇਗਾ। ਇੰਨਾ ਹੀ ਨਹੀਂ ਹੁਣ ਉਨ੍ਹਾਂ ਦੀ ਜਗ੍ਹਾ ਮਨੋਰੰਜਨ ਜਗਤ ਦਾ ਇਕ ਹੋਰ ਕਲਾਕਾਰ ਇਸ ਸ਼ੋਅ ਨੂੰ ਹੋਸਟ ਕਰਨ ਜਾ ਰਿਹਾ ਹੈ। ਖਬਰਾਂ ਮੁਤਾਬਕ ਅਭਿਨੇਤਾ ਸਲਮਾਨ ਨੂੰ ਡੇਂਗੂ ਦਾ ਪਤਾ ਲੱਗਾ ਹੈ, ਜਿਸ ਕਾਰਨ ਉਹ ਬਿੱਗ ਬੌਸ ਨੂੰ ਹੋਸਟ ਨਹੀਂ ਕਰ ਸਕਣਗੇ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ ਨੂੰ ਡੇਂਗੂ ਹੋਣ ਕਾਰਨ ਦਰਸ਼ਕ ਭਾਈਜਾਨ ਨੂੰ ਕੁਝ ਸਮੇਂ ਲਈ ਬਿੱਗ ਬੌਸ ਵਿੱਚ ਨਹੀਂ ਦੇਖ ਸਕਣਗੇ। ਉਨ੍ਹਾਂ ਦੀ ਜਗ੍ਹਾ ਹੁਣ ਮਸ਼ਹੂਰ ਫਿਲਮਕਾਰ ਕਰਨ ਜੌਹਰ ਇਸ ਸ਼ੋਅ ਦੇ ਕੁਝ ਐਪੀਸੋਡ ਨੂੰ ਹੋਸਟ ਕਰਦੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ, ਕਰਨ ਨੇ ਬਿੱਗ ਬੌਸ ਦੇ ਓਟੀਟੀ ਸੰਸਕਰਣ ਦੇ ਪਹਿਲੇ ਸੀਜ਼ਨ ਦੀ ਮੇਜ਼ਬਾਨੀ ਵੀ ਕੀਤੀ ਸੀ।

ਅਜਿਹੇ ‘ਚ ਸਲਮਾਨ ਦੀ ਹਾਲਤ ਨੂੰ ਦੇਖਦੇ ਹੋਏ ਹੁਣ ਕਰਨ ਨੂੰ ਕੁਝ ਸਮੇਂ ਲਈ ਬਿੱਗ ਬੌਸ 16 ਦੀ ਕਮਾਨ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰਸਾਰਿਤ ਹੋਏ ਐਪੀਸੋਡ ‘ਚ ਸਲਮਾਨ ਖਾਨ ਵੀ ਗਾਇਬ ਸਨ। ਦਰਅਸਲ, ਇਸ ਸੀਜ਼ਨ ਦਾ ਵੀਕੈਂਡ ਕਾ ਵਾਰ ਐਪੀਸੋਡ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ। ਅਜਿਹੇ ‘ਚ ਸ਼ੁੱਕਰਵਾਰ ਨੂੰ ਪ੍ਰਸਾਰਿਤ ਹੋਏ ਤਾਜ਼ਾ ਐਪੀਸੋਡ ‘ਚ ਹਰ ਕੋਈ ਸਲਮਾਨ ਭਾਈ ਦਾ ਇੰਤਜ਼ਾਰ ਕਰਦਾ ਰਿਹਾ ਪਰ ਸ਼ੋਅ ਉਨ੍ਹਾਂ ਦੇ ਆਉਣ ਤੋਂ ਬਿਨਾਂ ਹੀ ਖਤਮ ਹੋ ਗਿਆ, ਜਿਸ ਕਾਰਨ ਹਰ ਕਿਸੇ ਦੇ ਦਿਮਾਗ ‘ਚ ਕਈ ਸਵਾਲ ਉੱਠ ਰਹੇ ਸਨ। ਪਰ ਹੁਣ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਸਲਮਾਨ ਸ਼ੁੱਕਰਵਾਰ ਦੇ ਐਪੀਸੋਡ ‘ਚ ਕਿਉਂ ਨਹੀਂ ਦਿਖਾਈ ਦਿੱਤੇ।

ਇਸ ਦੇ ਨਾਲ ਹੀ ਬਿੱਗ ਬੌਸ ਦੇ ਤਾਜ਼ਾ ਐਪੀਸੋਡ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਪ੍ਰਸਾਰਿਤ ਹੋਏ ਤਾਜ਼ਾ ਐਪੀਸੋਡ ‘ਚ ਘਰ ਦੇ ਅੰਦਰ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਦਰਅਸਲ, ਸਲਮਾਨ ਖਾਨ ਦੀ ਕਮੀ ਨੂੰ ਪੂਰਾ ਕਰਦੇ ਹੋਏ ਬਿੱਗ ਬੌਸ ਨੇ ਖੁਦ ਘਰ ‘ਚ ਹਫੜਾ-ਦਫੜੀ ਨੂੰ ਠੀਕ ਕੀਤਾ। ਇੰਨਾ ਹੀ ਨਹੀਂ ਘਰ ‘ਚ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਨ ‘ਤੇ ਬਿੱਗ ਬੌਸ ਨੇ ਸ਼ਿਵ ਤੋਂ ਕਪਤਾਨੀ ਖੋਹ ਕੇ ਅਰਚਨਾ ਨੂੰ ਘਰ ਦੀ ਨਵੀਂ ਕਪਤਾਨ ਬਣਾ ਦਿੱਤਾ, ਜਿਸ ‘ਤੇ ਹੁਣ ਤੱਕ ਹਰ ਕਪਤਾਨ ‘ਤੇ ਉਂਗਲ ਉਠ ਰਹੀ ਹੈ। ਬਿੱਗ ਬੌਸ ਦੇ ਇਸ ਫੈਸਲੇ ਤੋਂ ਬਾਅਦ ਘਰ ‘ਚ ਕਾਫੀ ਹੰਗਾਮਾ ਹੋਇਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

. ਹੁਸ਼ਿਆਰਪੁਰ ਤੋਂ CM ਮਾਨ ਦਾ ਵੱਡਾ ਐਲਾਨ, ਪੰਜਾਬ ਵਿੱਚ 154 ਨਵੇਂ ਮੁਹੱਲਾ ਕਲੀਨਿਕ ਸ਼ੁਰੂ

  *ਹੁਸ਼ਿਆਰਪੁਰ, 14 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ...

ਪੰਜਾਬ ਅਤੇ ਹਰਿਆਣਾ ਦੇ ਪੈਟਰੋਲ ਪੰਪ ਮਾਲਕਾਂ ਦਾ ਐਲਾਨ: UPI ਰਾਹੀਂ ਭੁਗਤਾਨ ਬੰਦ ਕਰਨ ਦੀ ਚਿਤਾਵਨੀ

ਪੰਜਾਬ ਅਤੇ ਹਰਿਆਣਾ ਦੇ ਪੈਟਰੋਲੀਅਮ ਡੀਲਰਾਂ ਨੇ UPI ਉੱਤੇ ਲੱਗਣ ਵਾਲੇ MDR ਉੱਤੇ ਨਾਰਾਜ਼ਗੀ...

VVIP ਕਾਫ਼ਲੇ ‘ਚ ਤਾਇਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ BSF ਨੇ 15KG ਹੈਰੋਇਨ ਸਮੇਤ ਕੀਤਾ ਕਾਬੂ

ਚੰਡੀਗੜ੍ਹ- ਨਸ਼ਾ-ਵਿਰੋਧੀ ਮੁਹਿੰਮ ਬਾਰੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਇੱਕ...

ਬਿਹਾਰ ‘ਚ ਵੱਡਾ ਹਾਦਸਾ, ਗੰਗਾ ਨਦੀ ‘ਚ ਕਿਸ਼ਤੀ ਡੁੱਬਣ ਨਾਲ 13 ਬੱਚਿਆਂ ਦੀ ਮੌਤ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਗੰਗਾ ਨਦੀ ‘ਚ ਹੋਏ ਕਿਸ਼ਤੀ ਹਾਦਸਾ ਵਾਪਰਿਆ ਹੈ। ਰਾਘੋਪੁਰ...

ਮੋਹਾਲੀ ਵਿੱਚ ‘ਆਪ’ ਆਗੂ ਦੇ ਘਰ ‘ਤੇ ਗੋਲੀਬਾਰੀ, 8 ਰਾਊਂਡ ਕੀਤੇ ਫਾਇਰ

ਮੋਹਾਲੀ ਵਿੱਚ ਸਾਬਕਾ ਕਾਂਗਰਸੀ ਕੌਂਸਲਰ ਅਤੇ ਆਮ ਆਦਮੀ ਪਾਰਟੀ (ਆਪ) ਦੀ ਆਗੂ ਨੀਤੂ ਚੌਧਰੀ...

ਝੋਟਾ ਕਤਲ ਮਾਮਲਾ: ਮੁਲਜ਼ਮ ਦੇ ਘਰ-ਮੈਡੀਕਲ ਸਟੋਰ ‘ਤੇ ਚੱਲਿਆ ਪੀਲਾ ਪੰਜਾ, ਦੁਕਾਨ ਬਾਹਰ ਸੁੱਟੇ ਸਾਮਾਨ ਨੂੰ ਲੋਕਾਂ ਨੇ ਲਗਾਈ ਅੱਗ

ਮਾਨਸਾ ਪ੍ਰਸ਼ਾਸਨ ਅਤੇ ਪੁਲਿਸ ਨੇ ਪਰਮਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਸ਼ਵਨੀ...

ਸਿਹਤ ਕ੍ਰਾਂਤੀ: ਪੰਜਾਬ ਵਾਸੀਆਂ ਨੂੰ ਮਿਲਣਗੇ 153 ਨਵੇਂ ‘ਆਮ ਆਦਮੀ ਕਲੀਨਿਕ’

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਿਆਂਦੀ ਗਈ ਸਿਹਤ ਕ੍ਰਾਂਤੀ ਤਹਿਤ ਲਗਾਤਾਰ ਵੱਡੇ ਪੱਧਰ ਉੱਤੇ...

ਝੋਟਾ ਦੇ ਸਾਥੀ ਜੱਸੀ ਪੈਂਚਰ ਦੀ ਪੋਸਟ ਵਾਇਰਲ, ਗੋਲੀ ਦਾ ਬਦਲਾ ਗੋਲੀ ਨਾਲ ਲੈਣ ਦੀ ਧਮਕੀ

ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ...

ਮੈਡ ਸੰਧੂ ਕਤਲ ਕਾਂਡ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ, 3 ਪਿਸਤੌਲ, 5 ਮੈਗਜ਼ੀਨ ਅਤੇ 11 ਕਾਰਤੂਸ ਬਰਾਮਦ

 ਪੰਜਾਬੀ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਕਤਲ ਦੇ ਮਾਮਲੇ ਵਿੱਚ ਇੱਕ ਅਹਿਮ...