October 9, 2026, 5:38 am
----------- Advertisement -----------
HomeNewsLatest Newsਵੱਡਾ ਜ਼ਮੀਨ ਘਪਲਾ:ਹਾਈ ਕੋਰਟ ਨੇ ਡੀਜੀਪੀ ਪੰਜਾਬ ਤੋਂ ਮੰਗਿਆ ਜਵਾਬ

ਵੱਡਾ ਜ਼ਮੀਨ ਘਪਲਾ:ਹਾਈ ਕੋਰਟ ਨੇ ਡੀਜੀਪੀ ਪੰਜਾਬ ਤੋਂ ਮੰਗਿਆ ਜਵਾਬ

Published on

----------- Advertisement -----------

ਚੰਡੀਗੜ੍ਹ : ਮੁੱਲਾਂਪੁਰ ਏਅਰਪੋਰਟ ਰੋਡ ਨੇੜਲੀ ਅਰਬਾਂ ਦੀ ਜ਼ਮੀਨ ਦੇ ਘਪਲੇ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਡੀਜੀਪੀ ਅਤੇ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਤਲਬ ਕਰ ਲਿਆ ਹੈ। ਇਸ ਮਾਮਲੇ ਬਾਰੇ 10 ਨਵੰਬਰ ਨੂੰ ਜਵਾਬ ਦੇਣ ਲਈ ਕਿਹਾ ਗਿਆ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਟੀਸ਼ਨ ਕਰਤਾਵਾਂ ਦੇ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਅਤੇ ਡਾ . ਗੁਰਜੀਤ ਕੌਰ ਜੱਸੜ ਬਾਗੜੀ ਨੇ ਦੱਸਿਆ ਕਿ ਸਨਟੈਕਸ ਸਿਟੀ ਦੇ ਮਾਲਕਾਂ ਨੇ 60 ਏਕੜ ਜ਼ਮੀਨ ਹਾਸਲ ਕਰਨ ਦੀ ਸਹਿਮਤੀ ਲਈ ਕਿਸਾਨਾਂ ਦੇ ਜਾਅਲੀ ਦਸਤਖ਼ਤ ਕਰਕੇ ਕਾਗਜ਼ ਤਿਆਰ ਕਰਵਾਏ। ਫਿਰ ਸੀਐਲਯੂ ਹਾਸਲ ਕੀਤਾ , ਲੇਆਊਟ ਪ੍ਰਵਾਨ ਕਰਵਾਇਆ ਅਤੇ ਲਾਇਸੈਂਸ ਵੀ ਹਾਸਲ ਕੀਤਾ। ਇਸ ਤਰ੍ਹਾਂ ਕੰਪਨੀ ਨੇ 108 ਏਕੜ ਦਾ ਪ੍ਰੋਜੈਕਟ ਵਿਖਾਕੇ ਮਹਿੰਗੇ ਭਾਅ ‘ਤੇ ਕਮਰਸ਼ੀਅਲ ਪ੍ਰਾਪਰਟੀ ਅਤੇ ਰੈਜੀਡੈਂਸਲ ਏਰੀਏ ਦੇ ਪਲਾਟ ਕੱਟ ਦਿੱਤੇ। ਸੱਚਾਈ ਇਹ ਹੈ ਕਿ 60 ਏਕੜ ਜ਼ਮੀਨ ਉੱਤੇ ਕਿਸਾਨ ਅੱਜ ਵੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਉਨ੍ਹਾਂ ਦੀ ਜ਼ਮੀਨ ਦੀ ਸਹਿਮਤੀ ਦੇ ਕਾਗਜ਼ਾਤ ਕੰਪਨੀ ਨੇ ਤਿਆਰ ਕਰਵਾ ਲਏ ਹਨ ਅਤੇ ਤੇ ਆਮ ਲੋਕਾਂ ਨਾਲ ਵੱਡੀ ਠੱਗੀ ਲਗਾ ਦਿੱਤੀ ਗਈ ਹੈ।
ਇਸ ਮਾਮਲੇ ਦੀ ਜਾਂਚ ਪੁਲਿਸ ਨੇ ਸਹੀ ਤਰੀਕੇ ਨਾਲ ਨਹੀਂ ਕੀਤੀ। ਇੱਥੋਂ ਤੱਕ ਕੇ ਐੱਸਵੀ ਵੱਲੋਂ ਕੀਤੀ ਜਾਂਚ ਤੋਂ ਬਾਅਦ ਫਿਰ ਤੋਂ ਜਾਂਚ ਕਰ ਲਈ ਡੀਐੱਸਪੀ ਖਰੜ ਨੂੰ ਕਹਿ ਦਿੱਤਾ ਗਿਆ। ਜਿਸ ਤੋਂ ਸਾਫ ਜ਼ਾਹਰ ਹੈ ਕਿ ਪੁਲਿਸ ਦੀ ਵੀ ਇਸ ਮਾਮਲੇ ਵਿੱਚ ਮਿਲੀਭੁਗਤ ਸੀ। ਭਾਵੇਂ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆ ਗਿਆ ਸੀ ਕਿ ਜ਼ਮੀਨ ਦੇਣ ਦੇ ਸਹਿਮਤੀ ਦੇ ਕਾਗਜ਼ਾਤ ਜਾਅਲੀ ਤਿਆਰ ਕੀਤੇ ਗਏ ਹਨ। ਅਤੇ ਕੰਪਨੀ ਨੇ ਜਾਂਚ ਦੌਰਾਨ ਇਹ ਵੀ ਕਹਿ ਦਿੱਤਾ ਸੀ ਕਿ ਉਹ ਕਿਸਾਨਾਂ ਦੀ ਜ਼ਮੀਨ ਖ਼ਰੀਦਣ ਨੂੰ ਤਿਆਰ ਹਨ ਅਤੇ ਜ਼ਮੀਨ ਛੱਡ ਵੀ ਦੇਣਗੇ । ਕਿਸਾਨਾਂ ਦੇ ਵਕੀਲਾਂ ਨੇ ਦਿੱਲੀ ਹਾਈ ਕੋਰਟ ਤੋਂ ਇਹ ਮੰਗ ਕੀਤੀ ਹੈ ਪੁੱਡਾ ਗਮਾਡਾ ਅਤੇ ਰੇਰਾ ਦੇ ਅਧਿਕਾਰੀਆਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ । ਕਿਉਂਕਿ ਇਸ ਮਾਮਲੇ ਵਿਚ ਵੱਡਾ ਘਪਲਾ ਹੋਇਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿਲਜੀਤ ਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ‘ਤੇ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ, ਪੁਲਿਸ ਜਾਂਚ ‘ਚ ਜੁਟੀ

ਫਿਲੌਰ ਨੇੜੇ ਪੈਂਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ...

ਰਾਜਵੀਰ ਜਵੰਧਾ ਦੀ ਪਹਿਲੀ ਬਰਸੀ ‘ਤੇ ਪਰਿਵਾਰ ਨੇ ਪਾਈ ਭਾਵੁਕ ਪੋਸਟ

ਅੱਜ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਧਾ ਦੀ ਮੌਤ ਨੂੰ ਇੱਕ ਸਾਲ ਹੋ...

ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਪਹੁੰਚੇਗਾ ਦਿੱਲੀ

ਅੰਤਰਰਾਸ਼ਟਰੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ, ਪਾਕਿਸਤਾਨ ਸਰਕਾਰ ਨੇ 50 ਸਿੱਖ ਸ਼ਰਧਾਲੂਆਂ ਦੇ...

ਜ਼ੀਰਕਪੁਰ ਦੇ ਨੇਚਰ ਪਾਰਕ ’ਚ ਮਿਲੀ ਗਰਦਨ ਕਟੀ ਲਾਸ਼

ਮੋਹਾਲੀ ਦੇ ਜ਼ੀਰਕਪੁਰ ਸਥਿਤ ਪੀਰਮੁਛੱਲਾ ਨੇਚਰ ਪਾਰਕ ਵਿੱਚ ਵੀਰਵਾਰ ਸਵੇਰੇ ਇੱਕ ਵਿਅਕਤੀ ਦੀ ਗਰਦਨ...

ਜੰਮੂ-ਕਸ਼ਮੀਰ ਦੇ ਰਾਮਬਨ ਵਿਚ ਡੂੰਘੀ ਖੱਡ ਵਿਚ ਡਿੱਗੀ ਇਕ SUV, 2 ਦੀ ਮੌਤ

ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਦੇਰ ਰਾਤ ਇਕ SUV ਸੜਕ ਤੋਂ ਤਿਲਕ ਕੇ ਡੂੰਘੀ...

ਸੰਗਰੂਰ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਗਦੇਵ ਸਿੰਘ ਗਾਗਾ ਖ਼ਿਲਾਫ਼ ਜ਼ਬਰ ਜਨਾਹ ਦਾ ਮਾਮਲਾ ਦਰਜ

ਸੰਗਰੂਰ ਦੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਖ਼ਿਲਾਫ਼ ਥਾਣਾ ਸਿਟੀ ਸੁਨਾਮ ਵਿੱਚ...

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਮੈਡ ਸੰਧੂ ਕਤਲ ਮਾਮਲੇ ਵਿਚ ਮੁੱਖ ਸ਼ੂਟਰ ਅਹਿਮਦਾਬਾਦ ਤੋਂ ਕਾਬੂ

 ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ...

ਚਾਵਲਾ ਮਾਮਲੇ ਦੀ ਜਾਂਚ ਲਈ SIT ਦਾ ਗਠਨ, ਬਲਤੇਜ ਪੰਨੂ ਨੇ ਮੁੜ ਚੁੱਕੇ SGPC ਪ੍ਰਧਾਨ ਧਾਮੀ ‘ਤੇ ਸਵਾਲ

ਪੰਜਾਬ ਸਰਕਾਰ ਵੱਲੋਂ ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ...

 ਰਾਜੋਆਣਾ ਨੂੰ ਫਾਂਸੀ ਤੋਂ ਰਾਹਤ ਮਿਲੇਗੀ? ਰਹਿਮ ਪਟੀਸ਼ਨ ‘ਤੇ 28 ਨੂੰ ਸੁਣਵਾਈ

ਸੁਪਰੀਮ ਕੋਰਟ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ...