ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ ਪਨਾਮਾ ਪੇਪਰਜ਼ ਲੀਕ ਮਾਮਲੇ ਨੂੰ ਲੈ ਕੇ ਸੁਰਖੀਆਂ ‘ਚ ਹੈ। ਕੁਝ ਦਿਨ ਪਹਿਲਾਂ ਪਨਾਮਾ ਪੇਪਰਜ਼ ਮਾਮਲੇ ‘ਚ ਐਸ਼ਵਰਿਆ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੁੱਛਗਿੱਛ ਲਈ ਬੁਲਾਇਆ ਸੀ। ਇਹ ਪੁੱਛਗਿੱਛ 5 ਘੰਟੇ ਤੱਕ ਚੱਲੀ। ਉਧਰ ਈਡੀ ਦੀ ਪੁੱਛਗਿੱਛ ਤੋਂ ਬਾਅਦ ਐਸ਼ਵਰਿਆ ਰਾਏ ਨੇ ਪਹਿਲੀ ਪੋਸਟ ਸਾਂਝੀ ਕੀਤੀ। ਇਸ ਤਸਵੀਰ ਨੂੰ ਸਾਂਝਾ ਕਰਕੇ ਉਨ੍ਹਾਂ ਨੇ ਬਿਨਾਂ ਸ਼ਰਤ ਪਿਆਰ ਅਤੇ ਦੁਵਾਵਾਂ ਲਈ ਆਪਣੇ ਮੰਮੀ-ਪਾਪਾ ਦਾ ਧੰਨਵਾਦ ਕੀਤਾ। ਦਰਅਸਲ ਮਾਂ ਵ੍ਰਿੰਦਾ ਅਤੇ ਸਵ. ਪਿਤਾ ਕ੍ਰਿਸ਼ਣਰਾਜ ਰਾਜ ਰਾਏ ਦੀ 52ਵੀਂ ਵੈਡਿੰਗ ਐਨੀਵਰਸਰੀ ‘ਤੇ ਐਸ਼ ਨੇ ਇਕ ਥ੍ਰੋ-ਬੈਕ ਤਸਵੀਰ ਸ਼ੇਅਰ ਕੀਤੀ।

ਇਸ ਤਸਵੀਰ ਦੇ ਨਾਲ ਐਸ਼ਵਰਿਆ ਨੇ ਖੂਬਸੂਰਤ ਕੈਪਸ਼ਨ ਵੀ ਲਿਖੀ ਹੈ। ਫੋਟੋ ਦੇ ਕੈਪਸ਼ਨ ‘ਚ ਐਸ਼ਵਰਿਆ ਰਾਏ ਨੇ ਲਿਖਿਆ, ”ਹੇਪੀ ਐਨੀਵਰਸਰੀ ਮਾਈ ਡੀਅਰ ਡਾਰਲਿੰਗ ਮੰਮੀ ਡੈਡੀ । ਤੁਹਾਨੂੰ ਪਿਆਰ ਕਰਦੀ ਹਾਂ ਅਤੇ ਤੁਹਾਡੇ ਕਦੇ ਨਾ ਖਤਮ ਹੋਣ ਵਾਲੇ ਪਿਆਰ ਅਤੇ ਅਸੀਸਾਂ ਲਈ ਤੁਹਾਡਾ ਧੰਨਵਾਦ… ਹਮੇਸ਼ਾ।”ਐਸ਼ਵਰਿਆ ਦੇ ਪਿਤਾ ਦਾ 2017 ‘ਚ ਦਿਹਾਂਤ ਹੋ ਗਿਆ ਸੀ। ਉਹ ਅਕਸਰ ਪਿਤਾ ਕ੍ਰਿਸ਼ਨਰਾਜ ਰਾਏ ਨੂੰ ਯਾਦ ਕਰਦੀ ਹੈ। ਨਵੰਬਰ ‘ਚ ਆਪਣੇ ਜਨਮਦਿਨ ‘ਤੇ ਆਪਣੇ ਪਿਤਾ ਦੀ ਇਕ ਪੁਰਾਣੀ ਫੋਟੋ ਸ਼ੇਅਰ ਕੀਤੀ ਸੀ। ਇਸ ਤੋਂ ਇਲਾਵਾ ਐਸ਼ਵਰਿਆ ਆਪਣੇ ਪਿਤਾ ਨੂੰ ਕਈ ਵਾਰ ਯਾਦ ਕਰ ਚੁੱਕੀ ਹੈ। ਐਸ਼ਵਰਿਆ ਅਦਾਕਾਰ ਅਭਿਸ਼ੇਕ ਬੱਚਨ ਦੀ ਪਤਨੀ ਹੈ। ਦੋਵਾਂ ਨੇ ਸਾਲ 2007 ‘ਚ ਵਿਆਹ ਕੀਤਾ ਸੀ। ਅਭਿਸ਼ੇਕ ਬੱਚਨ ਤੋਂ ਵੀ ਪਨਾਮਾ ਪੇਪਰਜ਼ ਲੀਕ ਮਾਮਲੇ ‘ਚ ਈਡੀ ਨੇ ‘ਚ ਪੁੱਛਗਿੱਛ ਕੀਤੀ ਸੀ। ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਏ ਬੱਚਨ ਨਿਰਦੇਸ਼ਕ ਮਣੀ ਰਤਨਮ ਦੀ ਫਿਲਮ ਪੋਨੀਯਿਨ ਸੇਲਵਨ ਵਿੱਚ ਨਜ਼ਰ ਆਉਣ ਵਾਲੀ ਹੈ।












