June 9, 2026, 8:46 pm
----------- Advertisement -----------
HomeNewsEntertainmentਕੁਝ ਇਸ ਤਰ੍ਹਾਂ ਰਹੀ ਵਿਆਹ ਤੋਂ ਬਾਅਦ ਆਲੀਆ-ਰਣਬੀਰ ਦੀ ਪਹਿਲੀ ਦੀਵਾਲੀ, ਦੇਖੋ...

ਕੁਝ ਇਸ ਤਰ੍ਹਾਂ ਰਹੀ ਵਿਆਹ ਤੋਂ ਬਾਅਦ ਆਲੀਆ-ਰਣਬੀਰ ਦੀ ਪਹਿਲੀ ਦੀਵਾਲੀ, ਦੇਖੋ ਜਸ਼ਨ ਦੀਆ ਤਸਵੀਰਾਂ

Published on

----------- Advertisement -----------

ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਤੋਂ ਬਾਅਦ ਪਹਿਲੀ ਦੀਵਾਲੀ ਦਾ ਜਸ਼ਨ ਖਾਸ ਰਿਹਾ। ਇਸ ਮੌਕੇ ‘ਤੇ ਰਣਬੀਰ ਕਪੂਰ ਦੀ ਮਾਂ ਦੀਵਾਲੀ ਪੂਜਾ ਲਈ ਇਸ ਨਵੇਂ ਵਿਆਹੇ ਜੋੜੇ ਦੇ ਘਰ ਪਹੁੰਚੀ। ਇੰਨਾ ਹੀ ਨਹੀਂ ਆਲੀਆ ਦੀ ਮਾਂ ਸੋਨੀ ਰਾਜ਼ਦਾਨ ਅਤੇ ਭੈਣ ਸ਼ਾਹੀਨ ਭੱਟ ਨੇ ਵੀ ਇਸ ਦੀਵਾਲੀ ਪੂਜਾ ‘ਚ ਸ਼ਿਰਕਤ ਕੀਤੀ। ਅਪ੍ਰੈਲ ‘ਚ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੀਆਂ ਪਹਿਲੀ ਦੀਵਾਲੀ ਦੇ ਜਸ਼ਨ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਰਣਬੀਰ ਦੀ ਮਾਂ ਨੀਤੂ ਕਪੂਰ ਅਤੇ ਆਲੀਆ ਦੀ ਮਾਂ ਸੋਨੀ ਰਾਜ਼ਦਾਨ ਨੇ ਵੀ ਆਲੀਆ-ਰਣਬੀਰ ਦੇ ਦੀਵਾਲੀ ਸਮਾਰੋਹ ‘ਚ ਸ਼ਿਰਕਤ ਕੀਤੀ, ਇਸ ਮੌਕੇ ‘ਤੇ ਨੀਤੂ ਕਪੂਰ ਦੀਵਾਲੀ ਪੂਜਾ ਦੀ ਆਰਤੀ ਕਰਦੀ ਨਜ਼ਰ ਆਈ। ਗਰਭਵਤੀ ਆਲੀਆ ਵੀ ਦੀਵਾਲੀ ਪੂਜਾ ‘ਚ ਸ਼ਾਮਲ ਹੋਈ। ਤੁਹਾਨੂੰ ਦੱਸ ਦੇਈਏ ਕਿ ਜਲਦ ਹੀ ਰਣਬੀਰ ਅਤੇ ਆਲੀਆ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ।

ਨੀਤੂ ਕਪੂਰ ਨੇ ਇੰਸਟਾਗ੍ਰਾਮ ‘ਤੇ ਦੀਵਾਲੀ ਦੇ ਜਸ਼ਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਨੀਤੂ ਕਪੂਰ ਦੀ ਇਸ ਦੀਵਾਲੀ ਫੋਟੋ ‘ਤੇ ਕਰਿਸ਼ਮਾ ਕਪੂਰ ਅਤੇ ਉਨ੍ਹਾਂ ਦੀ ਬੇਟੀ ਰਿਧੀਮਾ ਕਪੂਰ ਦੀ ਪਿਆਰ ਭਰੀ ਪ੍ਰਤੀਕਿਰਿਆ ਵੀ ਆਈ ਹੈ। ਪ੍ਰਸ਼ੰਸਕ ਆਲੀਆ-ਰਣਬੀਰ ਦੀ ਇਸ ਤਸਵੀਰ ਉੱਤੇ ਪਿਆਰ ਲੁੱਟਾ ਰਹੇ ਹਨ। ਆਲੀਆ-ਰਣਬੀਰ ਦੀ ਪਹਿਲੀ ਤਸਵੀਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪ੍ਰਤੀਕਿਰਿਆ ਮਿਲ ਰਹੀ ਹੈ। ਆਲੀਆ ਅਤੇ ਰਣਬੀਰ ਦੇ ਪਰਿਵਾਰ ਨੂੰ ਇਕੱਠੇ ਦੀਵਾਲੀ ਮਨਾਉਂਦੇ ਦੇਖ ਕੇ ਇੱਕ ਫੈਨ ਨੇ ਇਕ ਖਾਸ ਗੱਲ ਕਹੀ ਹੈ, ਫੈਨ ਨੇ ਲਿਖਿਆ, ‘ਮੈਨੂੰ ਇਹ ਦੇਖ ਕੇ ਬਹੁਤ ਚੰਗਾ ਲੱਗਾ ਕਿ ਦੋਵੇਂ ਪਰਿਵਾਰ ਇਕੱਠੇ ਦੀਵਾਲੀ ਮਨਾ ਰਹੇ ਹਨ। ਅਜਿਹਾ ਨਹੀਂ ਜੋ ਭਾਰਤੀ ਸਮਾਜ ਦੀ ਮਾਨਸਿਕਤਾ ਹੈ ਕਿ ਲੜਕੀ ਆਪਣੇ ਸਹੁਰੇ ਘਰ ਜਾਂ ਸਹੁਰੇ ਪਰਿਵਾਰ ਵਾਲਿਆਂ ਨਾਲ ਦੀਵਾਲੀ ਮਨਾਏਗੀ।

ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਧਾਰਨਾ ਬਦਲ ਜਾਵੇਗੀ ਅਤੇ ਲੋਕ ਇਸ ਤਰ੍ਹਾਂ ਮਿਲ ਕੇ ਦੀਵਾਲੀ ਮਨਾਉਣਗੇ। ਵਿਆਹ ਤੋਂ ਬਾਅਦ ਆਪਣੀ ਪਹਿਲੀ ਦੀਵਾਲੀ ਦੇ ਮੌਕੇ ‘ਤੇ ਆਲੀਆ ਭੱਟ ਚਮਕਦਾਰ ਲਾਲ ਸੂਟ ‘ਚ ਨਜ਼ਰ ਆਈ। ਆਲੀਆ ਇਸ ਐਥਨਿਕ ਆਊਟਫਿਟ ਦੇ ਨਾਲ ਹੈਵੀ ਈਅਰਰਿੰਗਸ ਪਾਈ ਨਜ਼ਰ ਆਈ। ਇਸ ਤੋਂ ਇਲਾਵਾ ਆਲੀਆ ਨੇ ਦੀਵਾਲੀ ਪੂਜਾ ਦੇ ਜਸ਼ਨ ਤੋਂ ਪਹਿਲਾਂ ਆਪਣੀ ਥ੍ਰੋਬੈਕ ਤਸਵੀਰ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਰਦੁਆਰਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਨੌਜਵਾਨ ਕਾਬੂ, ਨਿਹੰਗਾਂ ਨੇ ਪਹਿਲਾ ਕੁੱਟਿਆ ਫਿਰ ਮੰਗਵਾਈ ਮੁਆਫ਼ੀ

ਗੁਰਦੁਆਰਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਅਤੇ ਅਭੱਦਰ ਭਾਸ਼ਾ ਬੋਲਣ ਵਾਲੇ ਇੱਕ...

ਅਮਰੀਕਾ ‘ਚ ਚੰਡੀਗੜ੍ਹ ਹੈਰੀਟੇਜ ਫਰਨੀਚਰ ਦੀ ਨਿਲਾਮੀ, ਸਪੀਕਰ ਸੰਧਵਾਂ ਨੇ ਜਾਂਚ ਦੇ ਦਿੱਤੇ ਹੁਕਮ

ਚੰਡੀਗੜ੍ਹ ਦੇ ਪੰਜਾਬ ਐਮਐਲਏ ਹੋਸਟਲ ਤੋਂ ਵਿਰਾਸਤੀ ਕੁਰਸੀਆਂ ਤੇ ਸਟੂਲ 4 ​​ਜੂਨ ਨੂੰ ਅਮਰੀਕਾ...

‘ਪੰਜਾਬੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ’-ਪੰਜਾਬ ‘ਚ ED ਦੀ ਰੇਡ ਨੂੰ ਲੈ ਕੇ CM ਮਾਨ ਦਾ ਬਿਆਨ

ਪੰਜਾਬ ਵਿਚ ED ਇਕ ਵਾਰ ਫਿਰ ਤੋਂ ਸਰਗਰਮ ਹੋ ਗਈ ਹੈ। ਈਡੀ ਵੱਲੋਂ ਫਿਰ...

ਪਹਿਲਾਂ ਮਾਂ ਤੋਂ ਆਪਣੇ ਨਾਂ ਕਰਵਾਈ ਸਾਰੀ ਜਾਇਦਾਦ, ਫਿਰ ਪੁੱਤ ਨੇ ਘਰੋਂ ਕੱਢਿਆ; ਸੁਪਰੀਮ ਕੋਰਟ ਨੇ ਲਾਈ ਫਟਕਾਰ

ਸੁਪਰੀਮ ਕੋਰਟ ਵਿੱਚ ਸੋਮਵਾਰ ਨੂੰ ਇੱਕ ਅਜਿਹੇ ਮਾਮਲੇ ਦੀ ਸੁਣਵਾਈ ਹੋਈ, ਜਿਸ ਵਿੱਚ ਇੱਕ...

‘ਵਾਰਿਸ ਪੰਜਾਬ ਦੇ’ ’ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਇਆਲੀ

ਲੁਧਿਆਣਾ ਦੇ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਅਕਾਲੀ ਦਲ ਵਾਰਿਸ ਪੰਜਾਬ...

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 13 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦੀ ਸ਼ੁਰੂਆਤ*

* *ਚੰਡੀਗੜ੍ਹ/ਅਮਰਗੜ੍ਹ/ਮਾਲੇਰਕੋਟਲਾ, 8 ਜੂਨ:*ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ...

 ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਚੰਡੀਗੜ੍ਹ, 8 ਜੂਨ:ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇੱਕ...

’ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026:ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ...