ਭਾਰਤੀ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਅੱਜ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਲੈ ਲਿਆ ਹੈ । ਇਸ ਦੀ ਜਾਣਕਾਰੀ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਤੇ ਟਵੀਟ ਰਹੀ ਦਿੱਤੀ ।

ਹਰਭਜਨ ਨੇ ਟਵੀਟ ਵਿਚ ਲਿਖਿਆ ਕਿ ਚੰਗੀਆਂ ਚੀਜ਼ਾਂ ਦਾ ਵੀ ਅੰਤ ਆਉਂਦਾ ਹੈ ਅੱਜ ਮੈਂ ਉਸ ਖੇਡ ਨੂੰ ਅਲਵਿਦਾ ਕਹਿ ਰਿਹਾ ਹਾਂ ਜਿਸ ਨੇ ਮੈਨੂੰ ਸਭ ਕੁੱਝ ਦਿੱਤਾ ਅੱਜ ਮੈਂ ਉਹਨਾਂ ਸਭਨਾ ਦਾ ਧੰਨਵਾਦ ਕਰਦਾ ਹਾਂ ਜਿਸਨੇ ਮੇਰੇ 23 ਸਾਲਾਂ ਦੇ ਸਫ਼ਰ ਨੂੰ ਹੋਰ ਵੀ ਸੋਹਣਾ ਅਤੇ ਯਾਦਗਾਰ ਬਣਾਇਆ।












