ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਸ਼ਾਮ ਕਰੀਬ 7 ਵਜੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਕੇਬਲ ਪੁਲ ਟੁੱਟਣ ਕਾਰਨ ਕਰੀਬ 400 ਲੋਕ ਮੱਛੂ ਨਦੀ ਵਿੱਚ ਡਿੱਗ ਗਏ। ਇਨ੍ਹਾਂ ‘ਚੋਂ ਕੁਝ ਲੋਕਾਂ ਦੀ ਨਦੀ ‘ਚ ਡੁੱਬਣ ਕਾਰਨ ਮੌਤ ਹੋਣ ਦਾ ਖਦਸ਼ਾ ਹੈ। ਇਹ ਪੁਲ ਪਿਛਲੇ 6 ਮਹੀਨਿਆਂ ਤੋਂ ਬੰਦ ਸੀ। ਇਸੇ ਮਹੀਨੇ ਦੀਵਾਲੀ ਦੇ ਇਕ ਦਿਨ ਬਾਅਦ ਯਾਨੀ 25 ਅਕਤੂਬਰ ਨੂੰ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ।
ਮੋਰਬੀ ਦਾ ਇਹ ਸਸਪੈਂਸ਼ਨ ਪੁਲ 140 ਸਾਲ ਤੋਂ ਵੱਧ ਪੁਰਾਣਾ ਹੈ ਅਤੇ ਇਸ ਦੀ ਲੰਬਾਈ 765 ਫੁੱਟ ਦੇ ਕਰੀਬ ਹੈ। ਇਹ ਸਸਪੈਂਸ਼ਨ ਬ੍ਰਿਜ ਨਾ ਸਿਰਫ਼ ਗੁਜਰਾਤ ਦੇ ਮੋਰਬੀ ਲਈ ਸਗੋਂ ਪੂਰੇ ਦੇਸ਼ ਲਈ ਇਤਿਹਾਸਕ ਵਿਰਾਸਤ ਹੈ। ਪੁਲ ਦਾ ਉਦਘਾਟਨ 20 ਫਰਵਰੀ 1879 ਨੂੰ ਮੁੰਬਈ ਦੇ ਗਵਰਨਰ ਰਿਚਰਡ ਟੈਂਪਲ ਦੁਆਰਾ ਕੀਤਾ ਗਿਆ ਸੀ। ਇਹ 1880 ਵਿੱਚ ਉਸ ਸਮੇਂ ਲਗਭਗ 3.5 ਲੱਖ ਦੀ ਲਾਗਤ ਨਾਲ ਪੂਰਾ ਹੋਇਆ ਸੀ। ਉਸ ਸਮੇਂ ਇਸ ਪੁਲ ਨੂੰ ਬਣਾਉਣ ਲਈ ਸਾਰੀ ਸਮੱਗਰੀ ਇੰਗਲੈਂਡ ਤੋਂ ਹੀ ਮੰਗਵਾਈ ਗਈ ਸੀ।
----------- Advertisement -----------
ਗੁਜਰਾਤ ‘ਚ ਕੇਬਲ ਬ੍ਰਿਜ ਡਿੱਗਿਆ, ਨਦੀ ‘ਚ ਡਿੱਗੇ 400 ਦੇ ਕਰੀਬ ਲੋਕ, ਕਈਆਂ ਦੇ ਡੁੱਬਣ ਦਾ ਖਦਸ਼ਾ
Published on
----------- Advertisement -----------
----------- Advertisement -----------












