ਹਾਲ ਹੀ ‘ਚ ਟਵਿੱਟਰ ਵੱਲੋਂ ‘ਬਲੂ ਟਿੱਕ’ ਬੈਜ ਲਈ ਪ੍ਰਤੀ ਮਹੀਨਾ ਚਾਰਜ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਤੋਂ ਬਾਅਦ ਸੂਚਨਾ ਤਕਨਾਲੋਜੀ (ਆਈ. ਟੀ.) ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸੋਮਵਾਰ ਨੂੰ ਕਿਹਾ ਕਿ ਮਾਈਕ੍ਰੋਬਲਾਗਿੰਗ ਪਲੇਟਫਾਰਮ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਟਵਿਟਰ ਤੋਂ ਅਸਲ ਸਥਿਤੀ ਜਾਣਨ ਤੋਂ ਬਾਅਦ ਹੀ ਇਸ ‘ਤੇ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ। ਚੰਦਰਸ਼ੇਖਰ ਨੇ ਕਿਹਾ, ‘ਟਵਿਟਰ ਨੇ ਅਜੇ ਤੱਕ ਅਧਿਕਾਰਿਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਨੂੰ ਕਹਿਣ ਦਿਓ ਕਿ ਉਨ੍ਹਾਂ ਨੂੰ ਕੀ ਕਹਿਣਾ ਹੈ ਅਤੇ ਫਿਰ ਅਸੀਂ ਟਿੱਪਣੀ ਕਰਾਂਗੇ, ਮੈਂ ਅਨੁਮਾਨ ਲਗਾਉਣ ਵਿੱਚ ਦਖਲ ਨਹੀਂ ਦੇ ਸਕਦਾ।’
ਦੱਸ ਦਈਏ ਕਿ ਇਕ ਰਿਪੋਰਟ ਮੁਤਾਬਿਕ ਟਵਿੱਟਰ ਆਪਣੇ ਵੈਰੀਫਾਈਡ (ਬਲੂ ਟਿਕ vale) ਯੂਜ਼ਰਸ ਤੋਂ ਪ੍ਰਤੀ ਮਹੀਨਾ $19.99 (1,647.54 ਰੁਪਏ) ਚਾਰਜ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਦਾ ਅਕਾਊਂਟ ਪਹਿਲਾਂ ਹੀ ਵੈਰੀਫਾਈਡ ਹੈ, ਉਨ੍ਹਾਂ ਨੂੰ 90 ਦਿਨਾਂ ਦੇ ਅੰਦਰ ਟਵਿਟਰ ਨੂੰ ਸਬਸਕ੍ਰਾਈਬ ਕਰਨਾ ਹੋਵੇਗਾ, ਨਹੀਂ ਤਾਂ ਪ੍ਰੋਫਾਈਲ ਤੋਂ ਬਲੂ ਟਿੱਕ ਹਟਾ ਦਿੱਤਾ ਜਾਵੇਗਾ।। ਐਲੋਨ ਮਸਕ ਨੇ ਇਸ ਸੁਵਿਧਾ ਨੂੰ ਸ਼ੁਰੂ ਕਰਨ ਦੀ ਸਮਾਂ ਸੀਮਾ 7 ਨਵੰਬਰ ਤੱਕ ਤੈਅ ਕੀਤੀ ਹੈ।
----------- Advertisement -----------
CHARGE ON BLUE TICK: ਪੜ੍ਹੋ, ਐਲੋਨ ਮਸਕ ਦੀ ਯੋਜਨਾ ਬਾਰੇ ਭਾਰਤ ਸਰਕਾਰ ਦਾ ਬਿਆਨ
Published on
----------- Advertisement -----------
----------- Advertisement -----------









