ਅੱਜ ਕੱਲ੍ਹ ਹਰ ਕੋਈ ਆਪਣੇ ਵਾਲਾਂ ਨੂੰ ਸਿਹਤਮੰਦ ਰੱਖਣਾ ਚਾਹੁੰਦਾ ਹੈ। ਪਰ ਵੱਧ ਰਹੇ ਪ੍ਰਦੂਸ਼ਣ, ਬਿਮਾਰੀਆਂ ਕਾਰਨ ਵਾਲਾਂ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਕੱਲ੍ਹ ਹਰ ਕੋਈ ਹਰ ਕੋਈ ਸਮੇਂ ਤੋਂ ਪਹਿਲਾਂ ਸਫੇਦ ਹੋ ਰਹੇ ਵਾਲਾਂ ਤੋਂ ਪ੍ਰੇਸ਼ਾਨ ਹੈ। ਅੱਜ ਅਸੀ ਤੁਹਾਨੂੰ ਇਸ ਤੋਂ ਛੁਟਕਾਰਾ ਪਾਉਣ ਲਈ ਕੁੱਝ ਆਸਾਨ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਇਹ ਤੁਹਾਡੇ ਵਾਲਾਂ ਨੂੰ ਕਾਲੇ, ਸੰਘਣੇ ਅਤੇ ਸਿਹਤਮੰਦ ਬਣਾਉਣ ਵਿੱਚ ਮਦਦ ਕਰੇਗਾ।
ਜਦੋਂ ਵਾਲਾਂ ਦੀ ਸਮੱਸਿਆ ਆਉਂਦੀ ਹੈ ਤਾਂ ਤੁਹਾਡੇ ਵਾਲਾਂ ਦਾ ਇਲਾਜ ਆਂਵਲੇ ਤੋਂ ਬਿਹਤਰ ਕੋਈ ਨਹੀਂ ਕਰ ਸਕਦਾ । ਆਂਵਲੇ ਦੀ ਵਰਤੋਂ ਵਾਲਾਂ ਦੇ ਝੜਨ ਦੇ ਇਲਾਜ ਲਈ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।
1.. ਵਾਲਾਂ ਦੇ ਝੜਨ ਨੂੰ ਘੱਟ ਕਰਨ ਲਈ ਆਂਵਲਾ ਖਾਓ। ਰੋਜ਼ਾਨਾ ਇੱਕ ਆਂਵਲਾ ਖਾਣ ਨਾਲ ਤੁਹਾਡੇ ਵਾਲਾਂ ਨੂੰ ਇੱਕ ਚੰਗਾ ਸੰਸਾਰ ਮਿਲ ਸਕਦਾ ਹੈ। ਵਾਲਾਂ ਦੇ ਝੜਨ ਦੀ ਗੰਭੀਰ ਸਮੱਸਿਆ ਵਾਲੇ ਲੋਕਾਂ ਲਈ ਰੋਜ਼ਾਨਾ ਖਾਲੀ ਪੇਟ ਆਂਵਲੇ ਦੇ ਜੂਸ ਦਾ ਗਿਲਾਸ ਸੇਵਨ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
2.. ਆਂਵਲੇ ਦੇ ਪਾਊਡਰ ਨੂੰ ਰਾਤ ਭਰ ਪਾਣੀ ’ਚ ਭਿਓਂ ਦਿਓ। ਸਵੇਰੇ ਇਸ ਨੂੰ ਛਾਣ ਲਓ ਅਤੇ ਉਸ ਪਾਣੀ ਨਾਲ ਸਿਰ ਧੋ ਲਓ। ਵਾਲ ਕਾਲੇ ਅਤੇ ਨਰਮ ਹੋਣਗੇ।
3.. ਇੱਕ ਕਿਲੋ ਆਂਵਲੇ ਦਾ ਰਸ, ਇੱਕ ਕਿਲੋ ਦੇਸੀ ਘਿਓ, 251 ਗ੍ਰਾਮ ਮਲੱਠੀ ਇਨ੍ਹਾਂ ਤਿੰਨਾਂ ਨੂੰ ਹਲਕੀ ਅੱਗ ’ਤੇ ਪਕਾਓ। ਜਦੋਂ ਪਾਣੀ ਸੁੱਕ ਜਾਵੇ ਅਤੇ ਘਿਓ ਰਹਿ ਜਾਵੇ ਤਾਂ ਇਸ ਨੂੰ ਬੋਤਲ ’ਚ ਭਰ ਕੇ ਰੱਖ ਲਓ। ਇਸ ਨੂੰ ਵਾਲਾਂ ’ਤੇ ਲਗਾਓ। ਕੁੱਝ ਹੀ ਦਿਨਾਂ ਵਿੱਚ ਵਾਲ ਕਾਲੇ ਹੋ ਜਾਣਗੇ।
4.. ਜੇਕਰ ਤੁਸੀਂ ਆਪਣੇ ਵਾਲਾਂ ਨੂੰ ਮਜ਼ਬੂਤ ਅਤੇ ਸੰਘਣਾ ਬਣਾਉਣਾ ਚਾਹੁੰਦੇ ਹੋ, ਤਾਂ ਸਧਾਰਨ ਪਰ ਪ੍ਰਭਾਵਸ਼ਾਲੀ ਆਂਵਲਾ ਟੌਨਿਕ ਤੁਹਾਡੇ ਲਈ ਹੈ। ਤਾਜ਼ੇ ਕੱਢੇ ਹੋਏ ਆਂਵਲੇ ਦੇ ਜੂਸ ਨਾਲ ਆਪਣੀ ਸਿਰ ਦੀ ਹੌਲੀ-ਹੌਲੀ ਮਾਲਿਸ਼ ਕਰੋ। ਉਸ ਤੋਂ ਬਾਅਦ ਆਪਣੇ ਵਾਲਾਂ ਨੂੰ ਹਰਬਲ ਸ਼ੈਂਪੂ ਨਾਲ ਚੰਗੀ ਤਰ੍ਹਾਂ ਧੋ ਲਵੋ।
5.. ਆਂਵਲੇ ਦੇ ਪਾਊਡਰ ਨੂੰ ਪਾਣੀ ’ਚ ਘੋਲ ਕੇ ਨਿੰਬੂ ਦਾ ਰਸ ਨਿਚੋੜ ਲਓ। ਇਹ ਮਿਸ਼ਰਣ ਨਾਲ ਰੋਜ਼ਾਨਾ ਵਾਲਾਂ ਨੂੰ ਧੋਵੋ। ਸਫੇਦ ਵਾਲ ਕਾਲੇ ਹੋ ਜਾਣਗੇ।
----------- Advertisement -----------
ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਰੱਖਣਾ ਚਾਹੁੰਦੇ ਹੋ ਸਿਹਤਮੰਦ, ਤਾਂ ਅਪਣਾਓ ਇਹ ਨੁਸਖੇ
Published on
----------- Advertisement -----------
----------- Advertisement -----------












