August 13, 2026, 5:27 pm
----------- Advertisement -----------
HomeNewsHealthਜੇਕਰ ਤੁਸੀਂ ਵੀ ਰੱਖਣਾ ਚਾਹੁੰਦੇ ਹੋ ਕਿਡਨੀ ਨੂੰ ਸਿਹਤਮੰਦ, ਤਾਂ ਅੱਜ ਹੀ...

ਜੇਕਰ ਤੁਸੀਂ ਵੀ ਰੱਖਣਾ ਚਾਹੁੰਦੇ ਹੋ ਕਿਡਨੀ ਨੂੰ ਸਿਹਤਮੰਦ, ਤਾਂ ਅੱਜ ਹੀ ਇਨ੍ਹਾਂ ਚੀਜ਼ਾਂ ਨੂੰ ਕਰੋ ਆਪਣੀ ਡਾਈਟ ’ਚ ਸ਼ਾਮਿਲ

Published on

----------- Advertisement -----------

ਸਰੀਰ ਨੂੰ ਸਿਹਤਮੰਦ ਰੱਖਣ ਲਈ ਕਿਡਨੀ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਕਿਡਨੀ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦੀ ਹੈ ਅਤੇ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਦੀ ਹੈ। ਕਿਡਨੀ ਸਾਡੇ ਸਰੀਰ ਦਾ ਅਹਿਮ ਅੰਗ ਹੈ। ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਗੁਰਦੇ ਅਹਿਮ ਭੂਮਿਕਾ ਨਿਭਾਉਂਦੇ ਹਨ। ਗਲਤ ਖਾਣ-ਪੀਣ ਅਤੇ ਸਰੀਰ ਦਾ ਚੰਗੀ ਤਰ੍ਹਾਂ ਧਿਆਨ ਨਾ ਰੱਖਣ ਦੇ ਕਾਰਨ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਤੁਸੀਂ ਆਪਣੀ ਕਿਡਨੀ ਦੀ ਦੇਖਭਾਲ ਕਿਵੇਂ ਕਰ ਸਕਦੇ ਹੋ।
1.. ਪਾਣੀ-
ਸਰੀਰ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਕਿਡਨੀ ਨਾਲ ਸਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ। ਕਿਡਨੀ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ 2-3 ਲੀਟਰ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਦਾ ਬਿਹਤਰ ਵਿਕਾਸ ਹੋਣ ਦੇ ਨਾਲ-ਨਾਲ ਗੰਦਗੀ ਵੀ ਦੂਰ ਰਹਿੰਦੀ ਹੈ।
2.. ਅਨਾਨਾਸ-
ਅਨਾਨਾਸ ’ਚ ਫਾਈਬਰ, ਵਿਟਾਮਿਨ-ਸੀ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਜੋ ਕਿਡਨੀ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੁੰਦਾ ਹੈ, ਨਾਲ ਹੀ ਇਹ ਇਮਿਊਨਿਟੀ ਵੀ ਵਧਾਉਂਦਾ ਹੈ।
3.. ਸੇਬ-
ਸੇਬ ਵਿੱਚ ਕਈ ਵਿਟਾਮਿਨ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਰੱਖਣ ’ਚ ਮਦਦਗਾਰ ਹੁੰਦੇ ਹਨ।
4.. ਰੋਜ਼ਾਨਾ ਦੀ ਡਾਈਟ ਦਾ ਰੱਖੋ ਧਿਆਨ-
ਕਿਡਨੀ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਦੀ ਡਾਈਟ ’ਚ ਪੌਸ਼ਟਿਕ ਅਤੇ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਸਲਾਦ, ਰੋਟੀਆਂ, ਦਾਲ ਅਤੇ ਵਿਟਾਮਿਨ-ਸੀ ਨਾਲ ਭਰਪੂਰ ਫਲ, ਹਰੀਆਂ ਸਬਜ਼ੀਆਂ, ਜੂਸ, ਓਟਸ. ਸੁੱਕੇ ਮੇਵੇ ਆਦਿ ਖਾਓ।
5.. ਸ਼ਿਮਲਾ ਮਿਰਚ-
ਸ਼ਿਮਲਾ ਮਿਰਚ ’ਚ ਵਿਟਾਮਿਨ-ਸੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ। ਇਹ ਐਂਟੀਆਕਸੀਡੈਂਟ ਨਾਲ ਵੀ ਭਰਪੂਰ ਹੁੰਦੇ ਹਨ। ਕਿਡਨੀ ਨੂੰ ਸਿਹਤਮੰਦ ਰੱਖਣ ਲਈ ਸ਼ਿਮਲਾ ਮਿਰਚ ਨੂੰ ਆਪਣਾ ਡਾਈਟ ’ਚ ਸ਼ਾਮਿਲ ਕਰੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ‘ਚ ਕਰੋੜਾਂ ਦੇ ‘ਬੀਜ ਅਤੇ ਸਬਸਿਡੀ ਘੁਟਾਲੇ’ ਮਾਮਲੇ ‘ਚ ਹਾਈ ਕੋਰਟ ਵਲੋਂ ਨੋਟਿਸ ਜਾਰੀ

 ਪੰਜਾਬ ਦੇ ਸਹਿਕਾਰਤਾ ਵਿਭਾਗ ਅਤੇ ਮਿਲਕਫੈੱਡ ਵਿੱਚ ਹੋਏ ਕਥਿਤ 500 ਕਰੋੜ ਰੁਪਏ ਦੇ "ਬੀਜ...

‘ਖੁਦ ਨੂੰ ਕਾਕਰੋਚ ਕਹਿਣ ਵਾਲਾ ਗਟਰ ਦਾ ਹਿੱਸਾ’ MP ਕੰਗਨਾ ਰਣੌਤ ਨੇ ਗਟਰ ਵਾਲੇ ਬਿਆਨ ‘ਤੇ ਦਿੱਤੀ ਸਫ਼ਾਈ

ਭਾਜਪਾ MP ਕੰਗਨਾ ਰਣੌਤ ਨੇ ਗਟਰ ਵਾਲੇ ਬਿਆਨ ‘ਤੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ...

ਹਵਾਰਾ ਦੀ 1 ਦਿਨ ਦੀ ਪੈਰੋਲ ਦੀ ਖ਼ਬਰ ਝੂਠੀ! ਬਿੱਟੂ ਨੇ ਕੀਤਾ 100 ਫ਼ੀਸਦੀ ਖੰਡਨ

ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਬਿਮਾਰ ਹਾਲਤ ਨੂੰ ਦੇਖਦਿਆਂ ਉਸ ਨੂੰ ਪੈਰੋਲ ਦੇਣ...

ਪੰਜਾਬ ਵਿੱਚ ਵੋਟਰ ਸੂਚੀ ਦਾ ਖਰੜਾ ਅੱਜ ਕੀਤਾ ਜਾਵੇਗਾ ਜਾਰੀ,  20.66 ਲੱਖ ਵੋਟਰ ਹੋਣਗੇ ਬਾਹਰ

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ...

ਜਲੰਧਰ ‘ਚ ਸਨਕੀ ਨੌਜਵਾਨ ਨੇ ਪਤਨੀ ਤੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ, ਘਰੇਲੂ ਵਿਵਾਦ ਦੱਸੀ ਜਾ ਰਹੀ ਵਜ੍ਹਾ

ਜਲੰਧਰ ਦੇ ਅਵਤਾਰ ਨਗਰ ਵਿਚ ਘਰੇਲੂ ਵਿਵਾਦ ਦੇ ਚੱਲਦੇ ਪੁੱਤ ਨੇ ਆਪਣੇ ਪਿਤਾ ਤੇ...

 ਡੋਰਬੈੱਲ ਵਜਾਉਂਦਿਆਂ ਹੀ ਪਿੱਟਬੁੱਲ ਕੁੱਤੇ ਨੇ ਜੋੜੇ ਨੂੰ ਨੋਚਿਆ

ਪਟਿਆਲਾ ਸ਼ਹਿਰ ਦੇ ਘੁੰਮਣ ਨਗਰ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਪਾਲਤੂ ਪਿੱਟਬੁੱਲ ਵਲੋਂ ਕੀਤੇ...

ਪੰਜਾਬ ਸਰਕਾਰ ਦਾ ਰਾਜਸਥਾਨ ਨੂੰ ਅਲਟੀਮੇਟਮ, ₹1.44 ਲੱਖ ਕਰੋੜ ਦੀ ਪਾਣੀ ਰਾਇਲਟੀ ਮੰਗੀ

ਪੰਜਾਬ ਸਰਕਾਰ ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦੇ 1,44,083 ਕਰੋੜ ਰੁਪਏ ਦੇ ਬਕਾਏ...

ਪੰਜਾਬ ਸਰਕਾਰ ਨੇ ਪਹਿਲਾਂ ਵੀ ਰਾਜਪਾਲ ਨੂੰ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਦੀ ਸਿਫ਼ਾਰਸ਼ ਕੀਤੀ ਸੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ; 12 ਅਗਸਤ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ...