ਐਲੋਨ ਮਸਕ ਨੇ ਟਵਿੱਟਰ ਦੀ ਖਰੀਦਦਾਰੀ ਤੋਂ ਬਾਅਦ ਦੁਨੀਆ ਭਰ ਦੇ ਕਰਮਚਾਰੀਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਟਵਿੱਟਰ ਦੇ 7,500 ਕਰਮਚਾਰੀਆਂ ਵਿੱਚੋਂ ਲਗਭਗ ਅੱਧੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਟਵਿੱਟਰ ਨੇ ਸ਼ੁੱਕਰਵਾਰ ਨੂੰ ਭਾਰਤ ਵਿੱਚ ਵੱਡੇ ਪੱਧਰ ‘ਤੇ ਛਾਂਟੀ ਦਾ ਐਲਾਨ ਕੀਤਾ। ਦੱਸ ਦੇਈਏ ਕਿ ਇੰਜੀਨੀਅਰਾਂ ਅਤੇ ਸੰਚਾਰ ਵਿਭਾਗ ਸਮੇਤ ਸਮੁੱਚੀ ਮਾਰਕੀਟਿੰਗ ਟੀਮ ਨੂੰ ਬਰਖਾਸਤ ਕਰਨ ਦੀ ਖਬਰ ਹੈ। ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕੰਪਨੀ ਨੇ ਕਿੰਨੇ ਭਾਰਤੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਹੈ।
ਦੱਸ ਦਈਏ ਕਿ ਮਸਕ ਨੇ ਸ਼ੁੱਕਰਵਾਰ ਸਵੇਰੇ ਟਵੀਟ ਕੀਤਾ ਸੀ ਕਿ ‘ਜਦੋਂ ਕੰਪਨੀ ਨੂੰ ਰੋਜ਼ਾਨਾ 40 ਲੱਖ ਡਾਲਰ (32.77 ਕਰੋੜ ਰੁਪਏ) ਦਾ ਨੁਕਸਾਨ ਹੋ ਰਿਹਾ ਹੋਵੇ, ਤਾ ਸਾਡੇ ਕੋਲ ਕਰਮਚਾਰੀਆਂ ਨੂੰ ਛਾਂਟਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ।” ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਕੰਪਨੀ ਨੇ ਪਰਾਗ ਅਗਰਵਾਲ ਦੇ ਨਾਲ-ਨਾਲ ਚਾਰ ਵੱਡੇ ਅਫਸਰਾਂ ਨੂੰ ਕੰਪਨੀ ‘ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਅਤੇ ਹੁਣ ਭਾਰਤੀ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਗਈ ਹੈ, ਜਿਸ ਕਾਰਨ ਕਰਮਚਾਰੀਆਂ ਚ ਕਾਫੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।
----------- Advertisement -----------
ਟਵਿੱਟਰ ਨੇ ਵੱਡੀ ਗਿਣਤੀ ‘ਚ ਕਰਮਚਾਰੀਆਂ ਨੂੰ ਕੀਤਾ ਬਰਖਾਸਤ
Published on
----------- Advertisement -----------
----------- Advertisement -----------












