September 25, 2026, 11:47 pm
----------- Advertisement -----------
HomeNewsLatest Newsਬਸਪਾ ਮੁੱਖੀ ਭੈਣ ਮਾਇਆਵਤੀ ਦੀ ਰੈਲੀ ਦੀਆਂ ਤਿਆਰੀਆਂ ਮੁਕੰਮਲ : ਰਣਧੀਰ ਸਿੰਘ...

ਬਸਪਾ ਮੁੱਖੀ ਭੈਣ ਮਾਇਆਵਤੀ ਦੀ ਰੈਲੀ ਦੀਆਂ ਤਿਆਰੀਆਂ ਮੁਕੰਮਲ : ਰਣਧੀਰ ਸਿੰਘ ਬੈਨੀਵਾਲ

Published on

----------- Advertisement -----------

ਬੱਦੀ/ਚੰਡੀਗੜ੍ਹ, 5 ਨਵੰਬਰ : – ਹਿਮਾਚਲ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਲਕੇ 6 ਨਵੰਬਰ ਨੂੰ ਬਹੁਜਨ ਸਮਾਜ ਪਾਰਟੀ ਦੀ ਮੁਖੀ ਭੈਣ ਮਾਇਆਵਤੀ ਵੱਲੋਂ ਕੀਤੀ ਜਾਣ ਵਾਲੀ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੱਦੀ ਦੇ ਬਰੋਟੀਵਾਲਾ ਵਿੱਚ ਕੀਤੀ ਜਾਣ ਵਾਲੀ ਰੈਲੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਬਸਪਾ ਆਗੂ ਰਣਧੀਰ ਸਿੰਘ ਬੈਨੀਵਾਲ, ਰਾਮ ਰਾਮ, ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤਾ। ਇਸ ਮੌਕੇ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਭੈਣ ਮਾਇਆਵਤੀ ਦੇ ਇੱਥੇ ਪਹੁੰਚਣ ਨੂੰ ਲੈ ਕੇ ਬਸਪਾ ਆਗੂਆਂ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੈਲੀ ਤੋਂ ਪਹਿਲਾਂ ਆਸ-ਪਾਸ ਦੇ ਖੇਤਰ ਨੂੰ ਪਾਰਟੀ ਦੇ ਝੰਡਿਆਂ ਅਤੇ ਬੈਨਰਾਂ ਨਾਲ ਰੰਗ ਦਿੱਤਾ ਗਿਆ ਹੈ।

ਜੰਮੂ ਕਸ਼ਮੀਰ ਤੇ ਹਿਮਾਚਲ ਦੇ ਪਾਰਟੀ ਇੰਚਾਰਜ ਅਤੇ ਸਾਬਕਾ ਰਾਜ ਸਭਾ ਮੈਂਬਰ ਰਾਜਾ ਰਾਮ ਨੇ ਕਿਹਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੇਸ਼ ਨੂੰ ਅੱਗੇ ਵੱਲ ਲੈ ਕੇ ਜਾਣ ਵੀ ਬਜਾਏ ਪਿੱਛੇ ਵੱਲ ਲੈ ਕੇ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਧਰਮਾਂ, ਜਾਤਾ ਤੇ ਫਿਰਕਿਆਂ ਦੇ ਨਾਤੇ ਉਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਅਤੇ ਦਲਿਤਾਂ ਉਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਬਸਪਾ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਭਾਜਪਾ ਦੀਆਂ ਫਿਰਕੂ ਨੀਤੀਆਂ ਉਤੇ ਚੱਲਦੀ ਹੋਈ ਧਰਮਾਂ ਦੇ ਨਾਤੇ ਉਤੇ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਪਹਿਲਾਂ ਸੱਤਾ ਵਿੱਚ ਰਹਿੰਦੇ ਹੋਏ ਕਾਂਗਰਸ ਪਾਰਟੀ ਨੇ ਦੇਸ਼ ਦੀ ਸੰਪਤੀ ਨੂੰ ਲੁੱਟਣ ਤੋਂ ਸਵਾਏ ਹੋਰ ਕੰਮ ਨਹੀਂ ਕੀਤਾ। ਕਾਂਗਰਸ ਦੇ ਰਾਜ ਸਮੇਂ ਕੁਝ ਕੁ ਘਿਰਾਣਿਆਂ ਨੇ ਆਪਣੀ ਸੰਪਤੀ ਇਕੱਠੀ ਕੀਤੀ ਜਿੰਨਾਂ ਦੀ ਹੁਣ ਸੁਰੱਖਿਆ ਭਾਜਪਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕ ਹੋਰ ਦਿਨੋਂ ਦਿਨ ਕਰਜ਼ੇ ਦੀ ਮਾਰ ਹੇਠ ਦੱਬੇ ਜਾਂਦੇ ਰਹੇ ਹਨ। ਆਗੂਆਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਡਾ. ਭੀਮ ਰਾਓ ਅੰਬੇਡਕਾਰ ਸਾਹਿਬ ਵੱਲੋਂ ਲਿਖੇ ਗਏ ਸੰਵਿਧਾਨ ਨੂੰ ਬਚਾਉਣ ਲਈ ਹਰ ਪੱਧਰ ਉਤੇ ਟੱਕਰ ਦੇਣ ਲਈ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ। ਆਗੂਆਂ ਨੇ ਕਿਹਾ ਹਿਮਾਚਲ ਦੇ ਲੋਕ ਭਾਜਪਾ, ਕਾਂਗਰਸ ਨੂੰ ਦੇਖ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਆਢੀ ਸੂਬੇ ਪੰਜਾਬ ਵਿੱਚੋਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਤੇ ਕੁੱਟ ਤੋਂ ਭਲੀਭਾਂਤੀ ਜਾਣੂ ਹਨ। ਉਨ੍ਹਾਂ ਲੋਕਾਂ ਨੁੰ ਅਪੀਲ ਕੀਤੀ ਭਲਕੇ ਦੀ ਰੈਲੀ ਵਿੱਚ ਵੱਧ ਤੋਂ ਵੱਧ ਵੱਡੀ ਗਿਣਤੀ ਰੈਲੀ ਵਿੱਚ ਸ਼ਾਮਲ ਹੋਣ।

ਇਸ ਮੌਕੇ ਵਿਧਾਇਕ ਨਛੱਤਰਪਾਲ, ਸਮੇਧ ਯਾਦਵ, ਬਿਕਰਮ ਸਿੰਘ, ਸੁਰੇਸ਼ ਬੰਬੀ, ਜਗਜੀਤ ਸਿੰਘ, ਵਿਪਨ ਕੁਮਾਰ, ਅਵਤਾਰ ਸਿੰਘ ਕਰੀਮਪੁਰੀ ਆਦਿ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਤਰਨਤਾਰਨ : ਸ਼ਰਾਬ ਦੇ ਨਸ਼ੇ ‘ਚ ਪੁੱਤ ਨੇ ਆਪਣੀ ਮਤਰੇਈ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਤਰਨਤਾਰਨ ਵਿੱਚ ਇੱਕ ਨੌਜਵਾਨ ਨੇ ਆਪਣੀ ਮਤਰੇਈ ਮਾਂ ਦਾ ਚਾਕੂ ਮਾਰ ਕੇ ਕਤਲ ਕਰ...

ਕੈਨੇਡਾ ਦੇ ਸਰੀ ‘ਚ ਵਾਪਰੀ ਬੇਅਦਬੀ ਦੀ ਘਟਨਾ, ਟੋਰਾਂਟੋ ਲਿਜਾਣ ਲਈ ਗੱਡੀ ਦੀ ਡਿੱਕੀ ‘ਚ ਰੱਖਿਆ ਪਾਵਨ ਸਰੂਪ

ਕੈਨੇਡਾ ਦੇ ਸਰੀ ‘ਚ ਬੇਅਦਬੀ ਦੀ ਘਟਨਾ ਵਾਪਰੀ ਹੈ ਜਿਸ ਮਗਰੋਂ ਸਿੱਖ ਭਾਈਚਾਰੇ ਵਿਚ...

‘ਮੈਂ ਭਾਜਪਾ ‘ਚ 4 ਸਾਲ ਕੁਝ ਨਹੀਂ ਖੱਟਿਆ’- BJP ‘ਚ ਆਪਣੇ ਸਫ਼ਰ ਬਾਰੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ

2027 ਦੇ ਚੋਣ ਦੰਗਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ...

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ Mushtaq Khan ਦਾ ਦਿਹਾਂਤ, ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅਦਾਕਾਰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮੁਸ਼ਤਾਕ ਖਾਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 56...

ਸੈਕਟਰ-22 ‘ਚ ਹੈੱਡ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ, ਪੁੱਤ ‘ਤੇ ਲੱਗ ਰਹੇ ਕਤਲ ਕਰਨ ਦੇ ਇਲਜ਼ਾਮ

ਚੰਡੀਗੜ੍ਹ ਦੇ ਸੈਕਟਰ-22 ਵਿਚ ਹੈੱਡ ਕਾਂਸਟੇਬਲ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ...

ਚੋਣਾਂ ਤੋਂ ਪਹਿਲਾਂ ਈਡੀ ਦੇ ਛਾਪਿਆਂ ਵਿਰੁੱਧ ‘ਆਪ’ ਆਗੂਆਂ ਤੇ ਵਰਕਰਾਂ ਦਾ ਪ੍ਰਦਰਸ਼ਨ, ਈਡੀ ਦੀ ਟੀਮ ਦਾ ਘੇਰਾਓ ਕਰ ਕੇ ਬੀਜੇਪੀ ਦੀ ਕੇਂਦਰ ਸਰਕਾਰ...

ਚੰਡੀਗੜ੍ਹ 24 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਈਡੀ ਦੀ ਛਾਪੇਮੲਰੀ ਖਿਲਾਫ ਮੋਹਾਲੀ ਵਿਖੇ ਗਮਾਡਾ...

ਈਡੀ ਦੇ ਅਧਿਕਾਰੀਆਂ ਨੇ ਮੇਰੇ ਪਰਿਵਾਰ ‘ਤੇ ਦਬਾਅ ਪਾਇਆ ਕਿ ਉਹ ਮੈਨੂੰ ‘ਆਪ’ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਹਿਣ: ਹਰਦੀਪ...

ਚੰਡੀਗੜ੍ਹ 24 ਸਤੰਬਰ:ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵੀਰਵਾਰ ਨੂੰ ਭਾਜਪਾ ਨੇਤਾ ਰਵਨੀਤ ਸਿੰਘ...

ਸੰਜੀਵ ਅਰੋੜਾ ਜੇਲ੍ਹ ‘ਚੋਂ ਲੜ ਸਕਦੇ ਚੋਣ! ਲੁਧਿਆਣਾ ਵੈਸਟ ਤੋਂ AAP ਨੇ ਨਹੀਂ ਲਾਇਆ ਨਵਾਂ ਹਲਕਾ ਇੰਚਾਰਜ

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਈ...

ਸਿੰਗਰ ਅੰਗਦ ਤਲਵਾਰ ਨੇ ਮੰਗੀ ਮੁਆਫ਼ੀ, ਕਿਹਾ- ਭਵਿੱਖ ‘ਚ ਪੂਰੀ ਮਰਿਆਦਾ ਦਾ ਰੱਖਾਂਗਾ ਧਿਆਨ

ਜਿਮਖਾਨਾ ਕਲੱਬ ‘ਚ ਹੋਈ ਰਾਧੇ ਸ਼ਿਆਮ ਭਜਨ ਸੰਧਿਆ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ...