September 10, 2026, 11:33 am
----------- Advertisement -----------
HomeNewsHealthਡੇਂਗੂ ’ਚ ਪਲੇਟਲੈਟਸ ਵਧਾਉਣ ਲਈ ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਿਲ,...

ਡੇਂਗੂ ’ਚ ਪਲੇਟਲੈਟਸ ਵਧਾਉਣ ਲਈ ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਿਲ, ਤੇਜ਼ੀ ਨਾਲ ਹੋਵੇਗੀ recovery

Published on

----------- Advertisement -----------

ਦੇਸ਼ ਵਿੱਚ ਇਨ੍ਹਾਂ ਦਿਨਾਂ ਵਿੱਚ ਡੇਂਗੂ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਇਹ ਇੱਕ ਕਿਸਮ ਦਾ ਫਲੂ ਹੈ ਜੋ ਕਿ ਏਡੀਜ਼ ਨਾਮ ਦੇ ਮੱਛਰ ਦੁਆਰਾ ਫੈਲਦਾ ਹੈ। ਇਸ ਮੱਛਰ ਦੇ ਕੱਟਣ ਨਾਲ ਪਲੇਟਲੈਟਸ ਬਹੁਤ ਤੇਜ਼ੀ ਨਾਲ ਡਿੱਗਣ ਲੱਗਦੇ ਹਨ। ਜੇਕਰ ਸਮੇਂ ਰਹਿੰਦੇ ਇਸ ਦਾ ਇਲਾਜ ਨਾ ਕਰਵਾਇਆ, ਤਾਂ ਇਹ ਖਤਰਨਾਕ ਹੋ ਸਕਦਾ ਹੈ। ਡੇਂਗੂ ਵਿੱਚ ਪਲੇਟਲੈਟਸ ਦਾ ਤੇਜ਼ੀ ਨਾਲ ਡਿੱਗਣਾ ਕਈ ਵਾਰ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ। ਜੇਕਰ ਮਰੀਜ਼ ਨੂੰ ਡੇਂਗੂ ਦੇ ਸ਼ੁਰੂ ਵਿੱਚ ਹੀ ਚੰਗੀ ਸਿਹਤ ਸੰਭਾਲ ਮਿਲ ਜਾਵੇ ਤਾਂ ਉਹ ਜਲਦੀ ਠੀਕ ਹੋ ਸਕਦਾ ਹੈ। ਖੁਰਾਕ ਤੁਹਾਡੀ ਰਿਕਵਰੀ ਵਿੱਚ ਵੀ ਮਦਦ ਕਰਦੀ ਹੈ। ਜੇਕਰ ਤੁਸੀਂ ਡੇਂਗੂ ਤੋਂ ਠੀਕ ਹੋ ਰਹੇ ਹੋ ਤਾਂ ਸਰੀਰ ’ਚ ਕਾਫੀ ਕਮਜ਼ੋਰੀ ਆ ਜਾਂਦੀ ਹੈ। ਇਸ ਦੇ ਲਈ ਖਾਣ-ਪੀਣ ਦਾ ਬਹੁਤ ਧਿਆਨ ਰੱਖੋ। ਅੱਜ ਅਸੀ ਤੁਹਾਨੂੰ ਖੁਰਾਕ ਬਾਰੇ ਦੱਸ ਰਹੇ ਹਾਂ ਜੋ ਤੁਹਾਨੂੰ ਡੇਂਗੂ ਤੋਂ ਠੀਕ ਹੋਣ ’ਚ ਮਦਦ ਕਰੇਗੀ।  

1.. ਡੇਂਗੂ ਬੁਖਾਰ 'ਚ ਮਰੀਜ਼ ਦੇ ਸਰੀਰ 'ਚ ਪਾਣੀ ਦੀ ਕਮੀ ਨਾ ਹੋਣ ਦਿਓ। ਚੰਗੀ ਮਾਤਰਾ ਵਿੱਚ ਤਰਲ ਖੁਰਾਕ ਲੈਣ ਨਾਲ ਰਿਕਵਰੀ ਤੇਜ਼ ਹੁੰਦੀ ਹੈ ਅਤੇ ਸਰੀਰ ਨੂੰ ਊਰਜਾ ਮਿਲਦੀ ਹੈ। ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਤਾਜ਼ੇ ਫਲਾਂ ਦਾ ਜੂਸ, ਸਬਜ਼ੀਆਂ ਦਾ ਸੂਪ, ਨਾਰੀਅਲ ਪਾਣੀ, ਅਨਾਰ ਦਾ ਰਸ ਅਤੇ ਅਨਾਨਾਸ ਦਾ ਜੂਸ ਪੀਂਦੇ ਰਹੋ। ਰੀਹਾਈਡਰੇਸ਼ਨ ਡੇਂਗੂ ਵਿੱਚ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਬਹੁਤ ਮਦਦ ਕਰਦਾ ਹੈ।
2.. ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਤਾਂ ਤੁਹਾਨੂੰ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਡੇਂਗੂ ਵਿੱਚ ਤੁਹਾਨੂੰ ਪੀਜ਼ਾ, ਬਰਗਰ, ਕੋਲਡ-ਡਰਿੰਕ ਜਾਂ ਹੋਰ ਕੋਈ ਵੀ ਬਾਹਰ ਦਾ ਭੋਜਨ ਨਹੀਂ ਖਾਣਾ ਚਾਹੀਦਾ। 
3.. ਡੇਂਗੂ ਬੁਖਾਰ ’ਚ ਹਰੀਆਂ ਪੱਤੇਦਾਰ ਸਬਜ਼ੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਹਨ। ਜੇਕਰ ਤੁਹਾਨੂੰ ਸਬਜ਼ੀ ਦਾ ਸਵਾਦ ਪਸੰਦ ਨਹੀਂ ਹੈ ਤਾਂ ਤੁਸੀਂ ਇਸ ਦਾ ਸੂਪ ਬਣਾ ਕੇ ਪੀ ਸਕਦੇ ਹੋ। ਸਬਜ਼ੀਆਂ ਨੂੰ ਸਲਾਦ ਦੇ ਰੂਪ ’ਚ ਵੀ ਖਾਧਾ ਜਾ ਸਕਦਾ ਹੈ। ਇਸ ਨਾਲ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਮਿਲ ਸਕਣਗੇ। 
4.. ਸਰੀਰ ’ਚ ਕਮਜ਼ੋਰੀ ਦੂਰ ਕਰਨ ਲਈ ਖੁਰਾਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਡੇਂਗੂ ਦੇ ਕਾਰਨ ਮਰੀਜ਼ ਨੂੰ ਭੁੱਖ ਘੱਟ ਲੱਗਦੀ ਹੈ। ਇਸ ਲਈ ਮਰੀਜ਼ ਨੂੰ ਖਿਚੜੀ, ਦਲੀਆ ਅਤੇ ਦਾਲ ਖਾਣਾ ਚਾਹੀਦਾ ਹੈ। ਭੋਜਨ ਵਿੱਚ ਸੁਆਦ ਲਿਆਉਣ ਲਈ ਧਨੀਆ, ਲਸਣ, ਅਦਰਕ ਅਤੇ ਨਿੰਬੂ ਵਰਗੀਆਂ ਚੀਜ਼ਾਂ ਦੀ ਵਰਤੋਂ ਕਰੋ। 
----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...