ਪੰਜਾਬ ਦੇ ਫਰੀਦਕੋਟ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਵੀਰਵਾਰ ਨੂੰ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ‘ਚ ਪੁਲਿਸ ਨੇ ਫਰੀਦਕੋਟ ਦੇ ਹੀ ਕਸਬਾ ਬਾਜਾਖਾਨਾ ਨੇੜਿਓਂ ਘਟਨਾ ਵਿਚ ਵਰਤੇ ਗਏ 2 ਹੋਰ ਮੋਟਰਸਾਈਕਲ ਬਰਾਮਦ ਕਰ ਲਏ ਹਨ। ਇੱਕ ਮੋਟਰਸਾਈਕਲ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਓਥੇ ਹੀ ਛੱਡ ਕੇ ਭੱਜ ਗਏ ਸਨ, ਹੁਣ ਤਕ 3 ਮੋਟਰਸਾਈਕਲ ਪੁਲਿਸ ਵੱਲੋਂ ਕਬਜ਼ੇ ਲੈ ਲਏ ਹਨ।
ਦੱਸ ਦਈਏ ਕਿ ਘਟਨਾ ਸਮੇਂ ਮੋਟਰਸਾਈਕਲ ਸਵਾਰ 5 ਬਦਮਾਸ਼ਾਂ ਨੇ ਡੇਰਾ ਪ੍ਰੇਮੀ ‘ਤੇ ਕਈ ਗੋਲੀਆਂ ਚਲਾਈਆਂ ਸਨ। ਇਸ ਹਮਲੇ ‘ਚ ਤਿੰਨ ਲੋਕ ਜ਼ਖਮੀ ਹੋ ਗਏ ਸਨ। ਜ਼ਿਕਰਯੋਗ ਹੈ ਕਿ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਹੈ।
----------- Advertisement -----------
ਡੇਰਾ ਪ੍ਰੇਮੀ ਕ+ਤ+ਲ ਮਾਮਲਾ : ਘਟਨਾ ‘ਚ ਵਰਤੇ ਗਏ 2 ਹੋਰ ਮੋਟਰਸਾਈਕਲ ਪੁਲਿਸ ਨੇ ਕੀਤੇ ਬਰਾਮਦ
Published on
----------- Advertisement -----------
----------- Advertisement -----------












