ਟਵਿੱਟਰ ਦੇ ਨਵੇਂ ਮਾਲਕ ਐਲੋਨ ਮਸਕ ਅਗਲੇ ਹਫਤੇ ਤੱਕ ਬਲੂ ਟਿੱਕ ਸੇਵਾ ਨੂੰ ਮੁੜ ਚਾਲੂ ਕਰ ਸਕਦੇ ਹਨ। ਦਰਅਸਲ, ਯੂਐਸ ਵਿੱਚ ਕਈ ਫਰਜ਼ੀ ਟਵਿੱਟਰ ਅਕਾਉਂਟਸ ਨੂੰ $ 8 ਦਾ ਭੁਗਤਾਨ ਕਰਕੇ ਬਲੂ ਟਿੱਕ ਮਿਲੇ ਅਤੇ ਫਿਰ ਇਨ੍ਹਾਂ ਖਾਤਿਆਂ ਤੋਂ ਫਰਜ਼ੀ ਟਵੀਟ ਕੀਤੇ ਗਏ, ਜਿਸ ਕਾਰਨ ਟਵਿੱਟਰ ਨੇ ਸ਼ੁੱਕਰਵਾਰ ਨੂੰ ਬਲੂ ਟਿੱਕ ਗਾਹਕ ਸੇਵਾ ਨੂੰ ਫਿਲਹਾਲ ਬੰਦ ਕਰਨ ਦਾ ਆਦੇਸ਼ ਦਿੱਤਾ ਸੀ।
ਐਤਵਾਰ ਸਵੇਰੇ ਐਲੋਨ ਮਸਕ ਨੇ ਟਵਿੱਟਰ ‘ਤੇ ਇਕ ਯੂਜ਼ਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਬਲੂ ਟਿੱਕ ਸਬਸਕ੍ਰਿਪਸ਼ਨ ਕਦੋਂ ਸ਼ੁਰੂ ਹੋਵੇਗਾ। ਮਸਕ ਨੇ ਅੱਜ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਟਵਿੱਟਰ ਬਲੂ ਸ਼ਾਇਦ “ਅਗਲੇ ਹਫਤੇ ਦੇ ਅੰਤ ਤਕ ਸ਼ੁਰੂ ਹੋ ਜਾਵੇਗਾ”। ਦੱਸ ਦਈਏ ਕਿ ਭਾਰਤ ਵਿੱਚ ਇਸ ਸੇਵਾ ਦੀ ਵਰਤੋਂ ਕਰਨ ਲਈ, ਤੁਹਾਨੂੰ $8 ਦਾ ਭੁਗਤਾਨ ਕਰਨਾ ਹੋਵੇਗਾ ਜੋ ਕਿ 719 ਰੁਪਏ ਦੇ ਕਰੀਬ ਹੈ।
----------- Advertisement -----------
ਮੁੜ ਸ਼ੁਰੂ ਹੋਵੇਗੀ ਟਵਿੱਟਰ ਬਲੂ ਟਿਕ ਸਬਸਕ੍ਰਿਪਸ਼ਨ ਸੇਵਾ, ਐਲੋਨ ਮਸਕ ਨੇ ਦਿੱਤੇ ਸੰਕੇਤ
Published on
----------- Advertisement -----------
----------- Advertisement -----------












