ਦਿੱਲੀ ‘ਚ 6 ਮਹੀਨੇ ਪੁਰਾਣੇ ਕਤਲ ਕਾਂਡ ‘ਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਦੱਖਣੀ ਦਿੱਲੀ ਪੁਲਿਸ ਨੇ ਆਫਤਾਬ ਅਮੀਨ ਪੂਨਾਵਾਲਾ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਪਹਿਲਾਂ ਆਪਣੀ ਪ੍ਰੇਮਿਕਾ ਸ਼ਰਧਾ ਦਾ ਕਤਲ ਕੀਤਾ, ਫਿਰ ਉਸਦੀ ਲਾਸ਼ ਦੇ 35 ਟੁਕੜੇ ਕੀਤੇ ਅਤੇ ਫਿਰ ਉਸਨੂੰ ਦਿੱਲੀ ਦੀਆਂ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤਾ। ਇਸ ਦੇ ਨਾਲ ਹੀ ਆਫਤਾਬ ਤੋਂ ਪੁੱਛਗਿੱਛ ਦੇ ਆਧਾਰ ‘ਤੇ ਦਿੱਲੀ ਪੁਲਸ ਨੇ ਸ਼ਰਧਾ ਦੀ ਲਾਸ਼ ਦੇ ਟੁਕੜਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਪਾਲਘਰ ਵਿੱਚ ਆਪਣੇ ਪਿਤਾ ਵਿਕਾਸ ਮਦਨ ਵਾਕਰ ਨਾਲ ਰਹਿਣ ਵਾਲੀ ਸ਼ਰਧਾ ਮੁੰਬਈ ਵਿੱਚ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ। ਮੁੰਬਈ ‘ਚ ਜਦੋਂ ਉਸ ਨੂੰ ਆਫਤਾਬ ਨਾਲ ਪਿਆਰ ਹੋ ਗਿਆ ਤਾਂ ਸ਼ਰਧਾ ਲਿਵ-ਇਨ ‘ਚ ਰਹਿਣ ਲੱਗੀ। 18 ਮਈ ਤੋਂ ਬਾਅਦ ਸ਼ਰਧਾ ਨੇ ਪਰਿਵਾਰ ਦਾ ਫੋਨ ਚੁੱਕਣੇ ਬੰਦ ਕਰ ਦਿੱਤੇ। ਇਸ ਕਾਰਨ ਚਿੰਤਾ ਵਧ ਗਈ ਅਤੇ ਪਿਤਾ ਵਿਕਾਸ ਮਦਾਨ 8 ਨਵੰਬਰ ਨੂੰ ਬੇਟੀ ਦੀ ਹਾਲਤ ਜਾਣਨ ਲਈ ਦਿੱਲੀ ਪੁੱਜੇ। ਜਦੋਂ ਉਹ ਉਸਦੇ ਘਰ ਪਹੁੰਚੇ ਤਾਂ ਤਾਲਾ ਲੱਗਿਆ ਹੋਇਆ ਸੀ। ਉਸ ਨੇ ਮਹਿਰੌਲੀ ਪੁਲੀਸ ਨੂੰ ਸ਼ਿਕਾਇਤ ਕਰਦਿਆਂ ਦੋਸ਼ ਲਾਇਆ ਕਿ ਬੇਟੀ ਨੂੰ ਅਗਵਾ ਕਰ ਲਿਆ ਗਿਆ ਹੈ।
ਪੁੱਛਗਿੱਛ ਦੌਰਾਨ ਆਫਤਾਬ ਨੇ ਦਿੱਲੀ ਪੁਲਸ ਨੂੰ ਦੱਸਿਆ ਕਿ ਲਿਵ-ਇਨ ‘ਚ ਰਹਿਣ ਦੌਰਾਨ ਸ਼ਰਧਾ ਹਮੇਸ਼ਾ ਉਸ ‘ਤੇ ਵਿਆਹ ਲਈ ਦਬਾਅ ਪਾਉਂਦੀ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿੱਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਇਸ ਤੋਂ ਬਾਅਦ ਕਤਲ ਦੀ ਪੂਰੀ ਯੋਜਨਾ ਬਣਾ ਕੇ ਆਫਤਾਬ ਵਿਆਹ ਦੇ ਬਹਾਨੇ ਸ਼ਰਧਾ ਨੂੰ ਦਿੱਲੀ ਲੈ ਆਇਆ।18 ਮਈ ਨੂੰ ਵੀ ਵਿਆਹ ਨੂੰ ਲੈ ਕੇ ਦੋਵਾਂ ‘ਚ ਜ਼ਬਰਦਸਤ ਲੜਾਈ ਹੋਈ ਸੀ। ਇਸ ਦੌਰਾਨ ਆਫਤਾਬ ਨੇ ਗੁੱਸੇ ਚ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਦੱਖਣੀ ਦਿੱਲੀ ਦੇ ਐਡੀਸ਼ਨਲ ਡੀਸੀਪੀ ਅੰਕਿਤ ਚੌਹਾਨ ਨੇ ਦੱਸਿਆ ਕਿ 18 ਮਈ ਨੂੰ ਝਗੜੇ ਤੋਂ ਬਾਅਦ ਆਫਤਾਬ ਨੇ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਅਤੇ ਫਰਿੱਜ ਵਿਚ ਰੱਖ ਦਿੱਤਾ। ਪੁਲਿਸ ਨੇ ਦੱਸਿਆ ਕਿ ਉਹ ਹਰ ਰੋਜ਼ ਰਾਤ ਨੂੰ 2 ਵਜੇ ਘਰੋਂ ਨਿਕਲਦਾ ਸੀ ਅਤੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਟੁਕੜੀਆਂ ਰੱਖ ਦਿੰਦਾ ਸੀ। ਪੁਲਿਸ ਮੁਤਾਬਕ ਆਫਤਾਬ ਨੇ ਲਾਸ਼ ਦੇ ਟੁਕੜੇ ਕਰਨ ਲਈ ਆਰੇ ਦੀ ਵਰਤੋਂ ਕੀਤੀ। ਉਸ ਨੇ ਪਹਿਲਾਂ ਲਾਸ਼ ਦੇ ਹੱਥ ਦੇ ਤਿੰਨ ਟੁਕੜੇ ਕੀਤੇ। ਇਸ ਤੋਂ ਬਾਅਦ ਲੱਤ ਦੇ ਵੀ ਤਿੰਨ ਟੁਕੜੇ ਕਰ ਦਿੱਤੇ ਗਏ। ਇਸ ਤੋਂ ਬਾਅਦ ਉਹ ਰੋਜ਼ ਉਨ੍ਹਾਂ ਨੂੰ ਥੈਲੇ ਵਿਚ ਪਾ ਕੇ ਸੁੱਟ ਦਿੰਦਾ ਸੀ। ਹੁਣ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਸ਼ਰਧਾ ਦੀ ਲਾਸ਼ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
----------- Advertisement -----------
ਹੈਵਾਨੀਅਤ ਦੀ ਹੱਦ ਪਾਰ! ਆਫਤਾਬ ਨੇ ਪ੍ਰੇਮਿਕਾ ਦਾ ਕੀਤਾ ਕਤਲ,ਫਿਰ ਪ੍ਰੇਮਿਕਾ ਦੀ ਲਾਸ਼ ਦੇ ਕੀਤੇ 35 ਟੁਕੜੇ
Published on
----------- Advertisement -----------
----------- Advertisement -----------











