October 28, 2026, 7:06 pm
----------- Advertisement -----------
HomeNewsBreaking Newsਪੰਜਾਬ 'ਚ ਗੰਨ ਕਲਚਰ 'ਸਟੇਟਸ ਸਿੰਬਲ' ਜਾਂ ਕੁਝ ਹੋਰ, ਹਰ 14ਵੇਂ ਪਰਿਵਾਰ...

ਪੰਜਾਬ ‘ਚ ਗੰਨ ਕਲਚਰ ‘ਸਟੇਟਸ ਸਿੰਬਲ’ ਜਾਂ ਕੁਝ ਹੋਰ, ਹਰ 14ਵੇਂ ਪਰਿਵਾਰ ਕੋਲ ਹਥਿਆਰ

Published on

----------- Advertisement -----------

ਚੰਡੀਗੜ੍ਹ, 16 ਨਵੰਬਰ 2022 – ਅੱਤਵਾਦ ਤੋਂ ਬਾਅਦ ਗੈਂਗਸਟਰਵਾਦ ਨਾਲ ਜੂਝ ਰਿਹਾ ਪੰਜਾਬ ਦਾ ਗੰਨ ਕਲਚਰ ਫਿਰ ਚਰਚਾ ‘ਚ ਹੈ। ਨਾਜਾਇਜ਼ ਹਥਿਆਰਾਂ ਦੇ ਨਾਲ-ਨਾਲ ਲਾਇਸੈਂਸੀ ਹਥਿਆਰ ਵੀ ਪੁਲਿਸ ਦੇ ਸਾਹਮਣੇ ਨਵੀਂ ਸਮੱਸਿਆ ਬਣ ਗਏ ਹਨ। ਹਾਲ ਹੀ ਵਿੱਚ ਦਿਨ ਦਿਹਾੜੇ ਸ਼ਿਵ ਸੈਨਾ ਦੇ ਇੱਕ ਆਗੂ ਦੀ ਹੱਤਿਆ ਵਿੱਚ ਇੱਕ ਲਾਇਸੈਂਸੀ ਹਥਿਆਰ ਦੀ ਵਰਤੋਂ ਕੀਤੀ ਗਈ ਸੀ। ਲਾਇਸੈਂਸੀ ਹਥਿਆਰਾਂ ਦੇ ਮਾਮਲਿਆਂ ਵਿੱਚ ਯੂਪੀ ਅਤੇ ਜੰਮੂ-ਕਸ਼ਮੀਰ ਤੋਂ ਬਾਅਦ ਪੰਜਾਬ ਤੀਜਾ ਸੂਬਾ ਹੈ, ਜਿੱਥੇ ਲੋਕਾਂ ਕੋਲ ਸਭ ਤੋਂ ਵੱਧ ਬੰਦੂਕਾਂ ਹਨ। ਸੂਬੇ ਵਿੱਚ ਕਰੀਬ 55 ਲੱਖ ਪਰਿਵਾਰ ਹਨ ਅਤੇ ਕਰੀਬ ਚਾਰ ਲੱਖ ਅਸਲਾ ਲਾਇਸੈਂਸ ਹਨ। ਇਸ ਅਨੁਸਾਰ ਹਰ 14ਵੇਂ ਪਰਿਵਾਰ ਕੋਲ ਲਾਇਸੈਂਸੀ ਹਥਿਆਰ ਹੈ।

ਲੋਕ ਹਥਿਆਰਾਂ ਦੇ ਇੰਨੇ ਸ਼ੌਕੀਨ ਹਨ ਕਿ ਉਨ੍ਹਾਂ ਕੋਲ ਪੂਰੀ ਤਰ੍ਹਾਂ ਆਟੋਮੈਟਿਕ ਤੋਂ ਲੈ ਕੇ ਬਲਗੇਰੀਅਨ ਅਤੇ ਅਮਰੀਕਨ ਮੈਗਨਮ ਤੱਕ ਦੇ ਵਿਦੇਸ਼ੀ ਪਿਸਤੌਲ ਹਨ। ਪੰਜਾਬ ਦੇ ਅੰਮ੍ਰਿਤਸਰ, ਬਠਿੰਡਾ, ਤਰਨਤਾਰਨ, ਸੰਗਰੂਰ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਮੁਕਤਸਰ ਜ਼ਿਲ੍ਹੇ ਵਿੱਚ 42 ਫੀਸਦੀ ਤੋਂ ਵੱਧ ਲੋਕਾਂ ਕੋਲ ਬੰਦੂਕ ਦੇ ਲਾਇਸੈਂਸ ਹਨ, ਜਦੋਂ ਕਿ ਬਾਕੀ 58 ਫੀਸਦੀ ਪੂਰੇ ਪੰਜਾਬ ਵਿੱਚ ਹਨ। ਸਿਰਫ਼ ਬਠਿੰਡਾ ਵਿੱਚ ਹੀ 25 ਹਜ਼ਾਰ ਤੋਂ ਵੱਧ ਕਾਨੂੰਨੀ ਹਥਿਆਰ ਹਨ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਆਮ ਲੋਕਾਂ ਕੋਲ ਹਥਿਆਰਾਂ ਦੀ ਗਿਣਤੀ 10 ਲੱਖ ਤੋਂ ਵੱਧ ਹੈ। ਕਈ ਅਸਲਾ ਧਾਰਕਾਂ ਨੇ ਇਕ ਲਾਇਸੈਂਸ ‘ਤੇ ਤਿੰਨ ਹਥਿਆਰ ਲੈ ਲਏ ਹਨ। ਦੋ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਇਕ ਲਾਇਸੈਂਸ ‘ਤੇ ਸਿਰਫ਼ ਦੋ ਹਥਿਆਰ ਲੈਣ ਦਾ ਹੁਕਮ ਦਿੱਤਾ ਸੀ ਅਤੇ ਪਹਿਲਾਂ ਇੱਕ ਲਾਇਸੈਂਸ ‘ਤੇ ਤਿੰਨ ਹਥਿਆਰ ਹੁੰਦੇ ਸਨ। ਪੰਜਾਬ ਵਿਚ 30 ਹਜ਼ਾਰ ਤੋਂ ਵੱਧ ਲਾਇਸੈਂਸ ਔਰਤਾਂ ਦੇ ਨਾਂ ‘ਤੇ ਹਨ। ਪੰਜਾਬ ਵਿਚ ਅੱਤਵਾਦ ਦੇ ਦੌਰ ਤੋਂ ਹਥਿਆਰ ਰੱਖਣ ਦਾ ਰਿਵਾਜ ਵਧਿਆ ਹੈ। ਇਸ ਤੋਂ ਬਾਅਦ ਗੈਂਗਵਾਰ ਅਤੇ ਕੁਝ ਪੰਜਾਬੀ ਗਾਇਕਾਂ ਨੇ ਗੰਨ ਕਲਚਰ ਦੀ ਵਡਿਆਈ ਕੀਤੀ।

ਡੀਸੀ ਕੋਲ ਕਮਿਸ਼ਨਰੇਟ ਖੇਤਰਾਂ ਨੂੰ ਛੱਡ ਕੇ ਪੰਜਾਬ ਦੇ ਹੋਰ ਖੇਤਰਾਂ ਵਿੱਚ ਲਾਇਸੈਂਸ ਜਾਰੀ ਕਰਨ ਦਾ ਅਧਿਕਾਰ ਜੁੰਦਾ ਹੈ। ਡੀਸੀ ਦਫ਼ਤਰ ਐਸਐਚਓ ਦੀ ਸਿਫ਼ਾਰਸ਼ ’ਤੇ ਲਾਇਸੈਂਸ ਜਾਰੀ ਕਰਦਾ ਹੈ। ਪੁਲਿਸ ਆਪਣੀ ਜਾਂਚ ਵਿੱਚ ਦੱਸਦੀ ਹੈ ਕਿ ਕੀ ਬਿਨੈਕਾਰ ਦੇ ਖਿਲਾਫ ਕੋਈ ਅਪਰਾਧਿਕ ਮਾਮਲਾ ਹੈ ਜਾਂ ਨਹੀਂ।

ਲਾਇਸੈਂਸ ਲਈ ਅਪਲਾਈ ਕਰਨ ਵਾਲੇ ਵਿਅਕਤੀ ਨੂੰ ਡੋਪ ਟੈਸਟ ਕਰਵਾਉਣਾ ਹੁੰਦਾ ਹੈ, ਇਸਦੀ ਰਿਪੋਰਟ ਦੇ ਨਾਲ ਆਧਾਰ ਕਾਰਡ, ਪੈਨ ਕਾਰਡ ਅਤੇ ਦੋ ਸਾਲ ਦੀ ਆਮਦਨ ਕਰ ਰਿਟਰਨ ਅਪਲਾਈ ਕਰਨੀ ਪੈਂਦੀ ਹੈ। ਨਾਲ ਹੀ ਇਹ ਵੀ ਦੱਸਣਾ ਪਵੇਗਾ ਕਿ ਹਥਿਆਰ ਦੀ ਲੋੜ ਕਿਉਂ ਹੈ ? ਜੇਕਰ ਥਾਣੇਦਾਰ ਲੋੜ ਸਮਝਦਾ ਹੈ ਤਾਂ ਉਹ ਖੁਫੀਆ ਵਿਭਾਗ ਤੋਂ ਰਿਪੋਰਟ ਮੰਗ ਸਕਦਾ ਹੈ ਪਰ ਇਹ ਨੈੱਟਵਰਕ ਇੰਨਾ ਮਜ਼ਬੂਤ ​​ਹੈ ਕਿ ਹੇਠਾਂ ਤੋਂ ਲੈ ਕੇ ਸੀਨੀਅਰ ਤੱਕ ਉਹ ਓਕੇ ਲਿਖ ਕੇ ਫਾਈਲ ਵਧਾ ਦਿੰਦੇ ਹਨ। ਏਡੀਜੀਪੀ ਅਰਪਿਤ ਸ਼ੁਕਲਾ ਦਾ ਕਹਿਣਾ ਹੈ ਕਿ ਸਟੇਟਸ ਸਿੰਬਲ ਲਈ ਲਾਇਸੈਂਸ ਲੈਣ ਵਾਲਿਆਂ ‘ਤੇ ਸ਼ਿਕੰਜਾ ਕੱਸਿਆ ਜਾਵੇਗਾ।

ਵਿਆਹ ਵਿੱਚ ਸਟੇਟਸ ਸਿੰਬਲ ਦੀ ਜ਼ੋਰਦਾਰ ਵਰਤੋਂ
ਬਠਿੰਡਾ ਦੇ ਮੌੜ ਮੰਡੀ ਵਿੱਚ ਇੱਕ ਵਿਆਹ ਸਮਾਗਮ ਵਿੱਚ ਗੋਲੀ ਚੱਲਣ ਦੀ ਘਟਨਾ ਵਿੱਚ ਇੱਕ ਡਾਂਸਰ ਦੀ ਮੌਤ ਹੋ ਗਈ ਹੈ। ਹੁਸ਼ਿਆਰਪੁਰ ‘ਚ ਵਿਆਹ ਸਮਾਗਮ ਦੌਰਾਨ ਗੋਲੀਆਂ ਲੱਗਣ ਨਾਲ ਲਾੜਾ ਅਤੇ ਉਸ ਦਾ ਇਕ ਸਾਥੀ ਗੰਭੀਰ ਜ਼ਖਮੀ ਹੋਣ ਦੀ ਘਟਨਾ ਤੋਂ ਇਲਾਵਾ ਅੰਮ੍ਰਿਤਸਰ ‘ਚ ਵੀ ਅਜਿਹੀ ਹੀ ਇਕ ਘਟਨਾ ‘ਚ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ। ਜਲੰਧਰ ‘ਚ ਕਾਂਗਰਸੀ ਆਗੂ ਬਲਵੰਤ ਸ਼ੇਰਗਿੱਲ ਦੀ ਵੀ ਲਾਇਸੈਂਸੀ ਹਥਿਆਰ ਕਾਰਨ ਜਾਨ ਚਲੀ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੱਧ ਪ੍ਰਦੇਸ਼ ਰਾਜਸਭਾ ਉਪ ਚੋਣ: ਭਾਜਪਾ ਨੇ ਹਰਦੀਪ ਸਿੰਘ ਪੁਰੀ ਨੂੰ ਐਲਾਨਿਆ ਉਮੀਦਵਾਰ

ਭਾਜਪਾ ਨੇ ਅੱਜ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਪ ਚੋਣ ਲਈ ਹਰਦੀਪ ਸਿੰਘ ਪੁਰੀ...

ਪੰਜਾਬ ’ਚ ਚੱਕਰਵਾਤ ਦਾ ਅਸਰ! ਜਲਦ ਬਦਲੇਗਾ ਮੌਸਮ

ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਦੇ ਹਲਾਤ ਬਦਲਣ ਦੀ...

ਜੇਲ੍ਹ ਚ ਬੰਦ ਗੈਂਗਸਟਰ ਭੁਵਨੇਸ਼ ਚੋਪੜਾ ਦੀ ਸ਼ੱਕੀ ਹਾਲਾਤ ਚ ਮੌਤ, ਪੋਸਟਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ

ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਨਾਮੀ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਦੀ ਮੰਗਲਵਾਰ...

ਕੀਰਤਪੁਰ ਸਾਹਿਬ ‘ਚ ਡੂੰਘੀ ਖੱਡ ‘ਚ ਡਿੱਗੀ ਕੁੱਲੂ ਦੁਸਹਿਰੇ ਤੋਂ ਪਰਤ ਰਹੀ ਗੱਡੀ, 4 ਲੋਕਾਂ ਦੀ ਮੌਤ

ਬੁੱਧਵਾਰ ਨੂੰ ਮਨਾਲੀ-ਕੀਰਤਪੁਰ ਸਾਹਿਬ ਰਾਸ਼ਟਰੀ ਰਾਜਮਾਰਗ ‘ਤੇ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ।...

ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਸੁਣਵਾਈ 18 ਨਵੰਬਰ ਤੱਕ ਟਲੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ...

ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਜਥੇਬੰਦਕ ਢਾਂਚਾ ਭੰਗ

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਆਪਣਾ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਮੌਜੂਦਾ ਢਾਂਚਾ ਤੁਰੰਤ...

ਬਿਕਰਮਜੀਤ ਸਿੰਘ ਮਜੀਠੀਆ ਮਾਮਲੇ ਵਿਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ‘ਸਟੇਟ ਬਨਾਮ...

ਟੋਲ ਪਲਾਜ਼ਾ ਨੇੜੇ ਰਹਿਣ ਵਾਲਿਆਂ ਨੂੰ ਰਾਹਤ, 1 ਨਵੰਬਰ ਤੋਂ ਸਾਲਾਨਾ ਪਾਸ

ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਉਨ੍ਹਾਂ...

ਪੰਜਾਬ ‘ਚ ਸਾਰੇ ਸਕੂਲਾਂ ਦਾ ਸਮਾਂ ਬਦਲਿਆ, 2 ਨਵੰਬਰ ਤੋਂ ਨਵੀਂ Timing ਲਾਗੂ

ਪੰਜਾਬ ਵਿੱਚ 2 ਨਵੰਬਰ ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਠੰਢ ਦੇ ਮੌਸਮ ਨੂੰ...