ਬਾਲੀਵੁੱਡ ਦੇ ਹੈਂਡਸਮ ਹੰਕ ਰਿਤਿਕ ਰੋਸ਼ਨ ਲੰਬੇ ਸਮੇਂ ਤੋਂ ਅਦਾਕਾਰਾ ਸਬਾ ਆਜ਼ਾਦ ਨੂੰ ਡੇਟ ਕਰ ਰਹੇ ਹਨ। ਦੋਵਾਂ ਦੀਆਂ ਇਕੱਠੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀਆਂ ਹਨ। ਸਬਾ ਅਤੇ ਰਿਤਿਕ ਨੂੰ ਅਕਸਰ ਇੱਕ ਦੂਜੇ ਨਾਲ ਡਿਨਰ ਡੇਟ ਦਾ ਆਨੰਦ ਲੈਂਦੇ ਦੇਖਿਆ ਜਾਂਦਾ ਹੈ। ਇਸ ਦੇ ਨਾਲ ਹੀ ਹੁਣ ਅਜਿਹਾ ਲੱਗ ਰਿਹਾ ਹੈ ਕਿ ਸ਼ਾਇਦ ਦੋਵੇਂ ਆਪਣੇ ਰਿਸ਼ਤੇ ਨੂੰ ਹੋਰ ਅੱਗੇ ਲਿਜਾਣਾ ਚਾਹੁੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਬਾ ਅਤੇ ਰਿਤਿਕ ਰੋਸ਼ਨ ਜਲਦ ਹੀ ਲਿਵ-ਇਨ ‘ਚ ਰਹਿਣ ਦੀ ਯੋਜਨਾ ਬਣਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਰਿਤਿਕ ਰੋਸ਼ਨ ਅਤੇ ਸਬਾ ਕਾਫੀ ਸਮੇਂ ਤੋਂ ਇਕੱਠੇ ਰਹਿਣ ਬਾਰੇ ਸੋਚ ਰਹੇ ਸਨ। ਹੁਣ ਇਹ ਜੋੜਾ ਮੁੰਬਈ ਵਿੱਚ ਮੰਨਤ ਨਾਮ ਦੇ ਇੱਕ ਅਪਾਰਟਮੈਂਟ ਵਿੱਚ ਸ਼ਿਫਟ ਹੋਣ ਦੀ ਯੋਜਨਾ ਬਣਾ ਰਿਹਾ ਹੈ।
ਰਿਤਿਕ ਅਪਾਰਟਮੈਂਟ ਦੀਆਂ ਸਿਖਰਲੀਆਂ ਦੋ ਮੰਜ਼ਿਲਾਂ ਦਾ ਨਵੀਨੀਕਰਨ ਕਰ ਰਿਹਾ ਹੈ ਜਿਸ ਵਿੱਚ ਜੋੜਾ ਸ਼ਿਫਟ ਹੋ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਿਤਿਕ ਰੋਸ਼ਨ ਨੇ ਕੁਝ ਸਮਾਂ ਪਹਿਲਾਂ ਇਸ ਅਪਾਰਟਮੈਂਟ ‘ਚ ਦੋ ਮੰਜ਼ਿਲਾਂ ਖਰੀਦੀਆਂ ਸਨ, ਜਿਸ ਲਈ ਅਦਾਕਾਰ ਨੇ ਕਰੀਬ 100 ਕਰੋੜ ਰੁਪਏ ਖਰਚ ਕੀਤੇ ਸਨ। 38 ਹਜ਼ਾਰ ਵਰਗ ਫੁੱਟ ‘ਚ ਬਣੇ ਇਸ 3 ਮੰਜ਼ਿਲ ਦੇ ਅਪਾਰਟਮੈਂਟ ਤੋਂ ਸਮੁੰਦਰ ਦਾ ਨਜ਼ਾਰਾ ਮਿਲਦਾ ਹੈ। ਇਸ ਤੋਂ ਇਲਾਵਾ ਰਿਤਿਕ ਰੋਸ਼ਨ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਦੀਪਿਕਾ ਪਾਦੂਕੋਣ ਨਾਲ ਫਿਲਮ ‘ਫਾਈਟਰ’ ‘ਚ ਨਜ਼ਰ ਆਉਣਗੇ। ਇਹ ਫਿਲਮ ਸਾਲ 2024 ‘ਚ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਪਹਿਲੀ ਵਾਰ ਪ੍ਰਸ਼ੰਸਕਾਂ ਨੂੰ ਦੀਪਿਕਾ ਅਤੇ ਰਿਤਿਕ ਦੀ ਜੋੜੀ ਦੇਖਣ ਨੂੰ ਮਿਲੇਗੀ।











