October 14, 2026, 4:27 pm
----------- Advertisement -----------
HomeNewsLatest Newsਪੰਜਾਬ 'ਚ ਜਲੰਧਰ ਸਭ ਤੋਂ ਠੰਡਾ: 5.9 ਡਿਗਰੀ ਤਾਪਮਾਨ, ਦਿਨ 'ਚ ਧੁੱਪ,...

ਪੰਜਾਬ ‘ਚ ਜਲੰਧਰ ਸਭ ਤੋਂ ਠੰਡਾ: 5.9 ਡਿਗਰੀ ਤਾਪਮਾਨ, ਦਿਨ ‘ਚ ਧੁੱਪ, ਰਾਤਾਂ ਹੋਈਆਂ ਠੰਡੀਆਂ

Published on

----------- Advertisement -----------

ਪੰਜਾਬ ਵਿੱਚ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ। ਠੰਡ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਸਾਨੂੰ ਸਰਦੀਆਂ ਦੀ ਆਮਦ ਦਾ ਅਹਿਸਾਸ ਕਰਵਾ ਰਿਹਾ ਹੈ। ਧੁੱਪ ਵਾਲੇ ਦਿਨਾਂ ਤੋਂ ਬਾਅਦ ਰਾਤਾਂ ਠੰਡੀਆਂ ਹੋ ਗਈਆਂ ਹਨ। ਇਸ ਦੇ ਨਾਲ ਹੀ ਹਾਈਵੇਅ ‘ਤੇ ਵੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਵਿਜ਼ੀਬਿਲਟੀ ਫਿਲਹਾਲ ਇੰਨੀ ਘੱਟ ਨਹੀਂ ਹੈ, ਪਰ ਸਵੇਰ ਵੇਲੇ ਧੁੰਦ ਛਾਈ ਹੋਈ ਹੈ।
ਦੋਆਬੇ ਦਾ ਸ਼ਹਿਰ ਜਲੰਧਰ ਇਸ ਸਰਦੀਆਂ ਦੇ ਮੌਸਮ ਵਿੱਚ ਪੰਜਾਬ ਵਿੱਚ ਸਭ ਤੋਂ ਠੰਢਾ ਰਿਹਾ। ਜਲੰਧਰ ‘ਚ ਸ਼ਨੀਵਾਰ ਰਾਤ ਨੂੰ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦਕਿ ਅੱਜ ਇਸ ‘ਚ ਲਗਾਤਾਰ ਚਾਰ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਸਵੇਰੇ ਜਲੰਧਰ ਦਾ ਤਾਪਮਾਨ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਜਦੋਂ ਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਤੋਂ 2.4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਜਲੰਧਰ ਤੋਂ ਬਾਅਦ ਰੂਪਨਗਰ ਸਭ ਤੋਂ ਠੰਢੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਰੂਪਨਗਰ ‘ਚ ਮੌਸਮ ਵਿਭਾਗ ਦੇ ਯੰਤਰਾਂ ‘ਤੇ 6.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਰੂਪਨਗਰ ਦਾ ਪਾਰਾ ਵੀ 2.4 ਡਿਗਰੀ ਸੈਲਸੀਅਸ ਡਿੱਗ ਗਿਆ ਹੈ।
ਲੁਧਿਆਣਾ ਵਿੱਚ 0.9 ਡਿਗਰੀ ਸੈਲਸੀਅਸ ਦੀ ਗਿਰਾਵਟ ਨਾਲ 11.3, ਸਮਰਾਲਾ ਵਿੱਚ 11.5 ਅਤੇ ਫਤੇਗਗੜ੍ਹ ਸਾਹਿਬ ਵਿੱਚ 11.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਹਾਲਾਂਕਿ ਇੱਥੇ 1.2 ਤੋਂ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੋਹਾਲੀ ਅਤੇ ਚੰਡੀਗੜ੍ਹ ਦੇ ਤਾਪਮਾਨ ‘ਚ ਅਜੇ ਕੋਈ ਗਿਰਾਵਟ ਨਹੀਂ ਆਈ ਹੈ।
ਸਵੇਰੇ ਮੁਹਾਲੀ ਵਿੱਚ 13.3 ਅਤੇ ਚੰਡੀਗੜ੍ਹ ਵਿੱਚ 10.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਗੁਰੂ ਨਗਰੀ ਅੰਮ੍ਰਿਤਸਰ ਵਿੱਚ 8.9 ਡਿਗਰੀ ਸੈਲਸੀਅਸ, ਬਠਿੰਡਾ ਅਤੇ ਬਰਨਾਲਾ ਵਿੱਚ 10.5 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਪਟਿਆਲਾ ਦੇ ਤਾਪਮਾਨ ‘ਚ 1.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇੱਥੇ ਮੌਸਮ ਵਿਭਾਗ ਦੀ ਸਾਈਟ ‘ਤੇ ਸਵੇਰੇ ਤਾਪਮਾਨ 10 ਡਿਗਰੀ ਦਰਜ ਕੀਤਾ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਅਤੇ ਹਰਿਆਣਾ ਦੇ ਪੈਟਰੋਲ ਪੰਪ ਮਾਲਕਾਂ ਦਾ ਐਲਾਨ: UPI ਰਾਹੀਂ ਭੁਗਤਾਨ ਬੰਦ ਕਰਨ ਦੀ ਚਿਤਾਵਨੀ

ਪੰਜਾਬ ਅਤੇ ਹਰਿਆਣਾ ਦੇ ਪੈਟਰੋਲੀਅਮ ਡੀਲਰਾਂ ਨੇ UPI ਉੱਤੇ ਲੱਗਣ ਵਾਲੇ MDR ਉੱਤੇ ਨਾਰਾਜ਼ਗੀ...

VVIP ਕਾਫ਼ਲੇ ‘ਚ ਤਾਇਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ BSF ਨੇ 15KG ਹੈਰੋਇਨ ਸਮੇਤ ਕੀਤਾ ਕਾਬੂ

ਚੰਡੀਗੜ੍ਹ- ਨਸ਼ਾ-ਵਿਰੋਧੀ ਮੁਹਿੰਮ ਬਾਰੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਇੱਕ...

ਬਿਹਾਰ ‘ਚ ਵੱਡਾ ਹਾਦਸਾ, ਗੰਗਾ ਨਦੀ ‘ਚ ਕਿਸ਼ਤੀ ਡੁੱਬਣ ਨਾਲ 13 ਬੱਚਿਆਂ ਦੀ ਮੌਤ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਗੰਗਾ ਨਦੀ ‘ਚ ਹੋਏ ਕਿਸ਼ਤੀ ਹਾਦਸਾ ਵਾਪਰਿਆ ਹੈ। ਰਾਘੋਪੁਰ...

ਮੋਹਾਲੀ ਵਿੱਚ ‘ਆਪ’ ਆਗੂ ਦੇ ਘਰ ‘ਤੇ ਗੋਲੀਬਾਰੀ, 8 ਰਾਊਂਡ ਕੀਤੇ ਫਾਇਰ

ਮੋਹਾਲੀ ਵਿੱਚ ਸਾਬਕਾ ਕਾਂਗਰਸੀ ਕੌਂਸਲਰ ਅਤੇ ਆਮ ਆਦਮੀ ਪਾਰਟੀ (ਆਪ) ਦੀ ਆਗੂ ਨੀਤੂ ਚੌਧਰੀ...

ਝੋਟਾ ਕਤਲ ਮਾਮਲਾ: ਮੁਲਜ਼ਮ ਦੇ ਘਰ-ਮੈਡੀਕਲ ਸਟੋਰ ‘ਤੇ ਚੱਲਿਆ ਪੀਲਾ ਪੰਜਾ, ਦੁਕਾਨ ਬਾਹਰ ਸੁੱਟੇ ਸਾਮਾਨ ਨੂੰ ਲੋਕਾਂ ਨੇ ਲਗਾਈ ਅੱਗ

ਮਾਨਸਾ ਪ੍ਰਸ਼ਾਸਨ ਅਤੇ ਪੁਲਿਸ ਨੇ ਪਰਮਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਸ਼ਵਨੀ...

ਸਿਹਤ ਕ੍ਰਾਂਤੀ: ਪੰਜਾਬ ਵਾਸੀਆਂ ਨੂੰ ਮਿਲਣਗੇ 153 ਨਵੇਂ ‘ਆਮ ਆਦਮੀ ਕਲੀਨਿਕ’

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਿਆਂਦੀ ਗਈ ਸਿਹਤ ਕ੍ਰਾਂਤੀ ਤਹਿਤ ਲਗਾਤਾਰ ਵੱਡੇ ਪੱਧਰ ਉੱਤੇ...

ਝੋਟਾ ਦੇ ਸਾਥੀ ਜੱਸੀ ਪੈਂਚਰ ਦੀ ਪੋਸਟ ਵਾਇਰਲ, ਗੋਲੀ ਦਾ ਬਦਲਾ ਗੋਲੀ ਨਾਲ ਲੈਣ ਦੀ ਧਮਕੀ

ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ...

ਮੈਡ ਸੰਧੂ ਕਤਲ ਕਾਂਡ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ, 3 ਪਿਸਤੌਲ, 5 ਮੈਗਜ਼ੀਨ ਅਤੇ 11 ਕਾਰਤੂਸ ਬਰਾਮਦ

 ਪੰਜਾਬੀ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਕਤਲ ਦੇ ਮਾਮਲੇ ਵਿੱਚ ਇੱਕ ਅਹਿਮ...

 ਪੰਜਾਬ ਦੇ 23 ਜ਼ਿਲ੍ਹਿਆਂ ’ਚੋਂ ਲੰਘੇਗੀ ਨਸ਼ਾ ਵਿਰੋਧੀ ਬਾਈਕਰਜ਼ ਰੈਲੀ, ਸੀਐਮ ਮਾਨ ਨੇ ਦਿਖਾਈ ਹਰੀ ਝੰਡੀ

ਚੰਡੀਗੜ੍ਹ, 13 ਅਕਤੂਬਰ 2026:ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਨਿਰਣਾਇਕ...