April 24, 2026, 3:56 am
----------- Advertisement -----------
HomeNewsLatest Newsਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ, ਜਿਸ ਨੂੰ ਖਰੀਦਣ ਲਈ...

ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ, ਜਿਸ ਨੂੰ ਖਰੀਦਣ ਲਈ ਵਿਕ ਜਾਵੇਗਾ ਘਰ!

Published on

----------- Advertisement -----------

ਸਬਜ਼ੀਆਂ ਨੂੰ ਸਮੁੱਚੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸਬਜ਼ੀਆਂ ‘ਚ ਕਈ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਤੁਹਾਨੂੰ ਕਈ ਤਰ੍ਹਾਂ ਦੀਆਂ ਗੰਭੀਰ ਅਤੇ ਜਾਨਲੇਵਾ ਬੀਮਾਰੀਆਂ ਤੋਂ ਸੁਰੱਖਿਅਤ ਰੱਖਣ ‘ਚ ਮਦਦਗਾਰ ਹੋ ਸਕਦੇ ਹਨ। ਪਰ ਦੇਸ਼ ਵਿੱਚ ਜਦੋਂ ਸਬਜ਼ੀਆਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਭਾਵ ਬਜਟ ਤੋਂ ਬਾਹਰ ਹੋ ਜਾਂਦੀਆਂ ਹਨ ਤਾਂ ਕਿਹਾ ਜਾਂਦਾ ਹੈ ਕਿ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ‘ਚ ਕੁਝ ਸਬਜ਼ੀਆਂ ਇੰਨੀਆਂ ਮਹਿੰਗੀਆਂ ਹਨ ਕਿ ਉਨ੍ਹਾਂ ਦੀ ਕੀਮਤ ‘ਚ ਤੁਸੀਂ ਆਪਣੀ ਪਤਨੀ ਜਾਂ ਪ੍ਰੇਮਿਕਾ ਨੂੰ ਸੋਨੇ ਦੇ ਗਹਿਣੇ ਵੀ ਲੈ ਕੇ ਦੇ ਸਕਦੇ ਹੋ। ਆਓ ਜਾਣਦੇ ਹਾਂ ਇਹ ਕਿਹੜੀਆਂ ਸਬਜ਼ੀਆਂ ਹਨ, ਜਿਨ੍ਹਾਂ ਦੀ ਤੁਲਨਾ ਸੋਨੇ-ਚਾਂਦੀ ਦੀ ਕੀਮਤ ਨਾਲ ਕੀਤੀ ਜਾ ਰਹੀ ਹੈ-

ਹੋਪ ਸ਼ੂਟਸ
ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਵਿੱਚੋ ਇਕ ਹੈ ‘ਹੋਪ ਸ਼ੂਟਸ’ ਹੈ। ਇਹ ਸਬਜ਼ੀ ਆਕਾਰ ਵਿਚ ਛੋਟੀ ਹੁੰਦੀ ਹੈ। ਇਸ ਨੂੰ ਕੱਟਣਾ ਬਹੁਤ ਔਖਾ ਹੁੰਦਾ ਹੈ। ਦੁਨੀਆ ਦੀਆਂ ਕਈ ਸਬਜ਼ੀ ਮੰਡੀਆਂ ‘ਚ ਇਸ ਦੀ ਕੀਮਤ 80 ਹਜ਼ਾਰ ਤੋਂ 85 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ। ਇਸ ਦਾ ਮਤਲਬ ਹੈ ਕਿ ਇਨੇ ਚ ਤੁਸੀਂ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਚੰਗੇ ਸੋਨੇ ਦੇ ਗਹਿਣੇ ਖਰੀਦ ਸਕਦੇ ਹੋ। ਦੂਜੇ ਪਾਸੇ ਇਸ ਸਬਜ਼ੀ ਦੀ ਇੱਕ ਬੋਰੀ ਖਰੀਦਣ ਲਈ ਆਮ ਆਦਮੀ ਦਾ ਸਾਰਾ ਘਰ ਵਿਕ ਸਕਦਾ ਹੈ।

ਮਸ਼ਰੂਮ
ਦੁਨੀਆ ਦੇ ਸਭ ਤੋਂ ਮਹਿੰਗੇ ਮਸ਼ਰੂਮ ਬਾਰੇ ਬਹਿਸ ਅਜੇ ਵੀ ਜਾਰੀ ਹੈ। ਵਾਸਤਵ ਵਿੱਚ, ਕੁਝ ਵਿਦੇਸ਼ੀ ਕਿਸਾਨ ਤਾਈਵਾਨੀ ਯਾਰਤਸਾ ਗਨਬੂ ਨੂੰ ਸਭ ਤੋਂ ਮਹਿੰਗਾ ਮਸ਼ਰੂਮ ਮੰਨਦੇ ਹਨ, ਜਦੋਂ ਕਿ ਬਹੁਤ ਸਾਰੇ ਸਬਜ਼ੀਆਂ ਵਾਲੇ ਕਿਸਾਨ ਜਾਪਾਨੀ ਮਾਤਸੁਤਾਕੇ ਨੂੰ ਵਧੇਰੇ ਮਹਿੰਗਾ ਕਹਿੰਦੇ ਹਨ। ਖਾਸ ਮਸ਼ਰੂਮ ਦੀ ਕੀਮਤ ਭਾਰਤੀ ਕਰੰਸੀ ਵਿੱਚ ਲਗਭਗ ਢਾਈ ਲੱਖ ਰੁਪਏ ਪ੍ਰਤੀ ਕਿਲੋ ਹੈ। ਇਸੇ ਸ਼੍ਰੇਣੀ ਦੇ ਹੋਰ ਮਹਿੰਗੇ ਮਸ਼ਰੂਮਾਂ ਵਿੱਚ ਯੂਰਪੀਅਨ ਚਿੱਟੇ ਟਰਫਲ, ਮੋਰੇਲ ਅਤੇ ਚੈਨਟੇਰੇਲ ਕਿਸਮਾਂ ਸ਼ਾਮਲ ਹਨ।

ਸਭ ਤੋਂ ਮਹਿੰਗਾ ਆਲੂ
ਇਕ ਵਿਸ਼ੇਸ਼ ਕਿਸਮ ਦਾ ਆਲੂ ਪੱਛਮੀ ਫਰਾਂਸ ਵਿੱਚ ਉਗਾਇਆ ਜਾਂਦਾ ਹੈ, ਜਿਸ ਦੀ ਕੀਮਤ ਲਗਭਗ 24,000 ਰੁਪਏ ਪ੍ਰਤੀ ਕਿਲੋ ਹੈ। ਇੰਨੇ ਮਹਿੰਗੇ ਹੋਣ ਦਾ ਕਾਰਨ ਇਸ ਦੀ ਸੀਮਤ ਉਪਲਬਧਤਾ ਹੈ। ਇਕ ਰਿਪੋਰਟ ਮੁਤਾਬਕ ਇਸ ਵਿਸ਼ੇਸ਼ ਆਲੂ ਦਾ ਝਾੜ ਇਕ ਸਾਲ ‘ਚ ਸਿਰਫ 100 ਟਨ ਹੈ। ਇਸ ਦਾ ਸਵਾਦ ਵੀ ਜ਼ਬਰਦਸਤ ਦੱਸਿਆ ਜਾਂਦਾ ਹੈ।
ਜਾਪਾਨੀ ਪਾਲਕ
ਇਹ ਬਹੁਤ ਹੀ ਖਾਸ ਅਤੇ ਪੌਸ਼ਟਿਕ ‘ਯਾਮਾਸ਼ੀਤਾ ਪਾਲਕ’ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਤਿਆਰ ਕੀਤੀ ਜਾਂਦੀ ਹੈ। ਇਸ ਪੱਤੇਦਾਰ ਸਬਜ਼ੀ ਨੂੰ ਉਗਾਉਣ ਲਈ ਤੀਬਰ ਦੇਖਭਾਲ ਅਤੇ ਕਈ ਸਾਲਾਂ ਦੇ ਸਬਰ ਦੀ ਲੋੜ ਹੁੰਦੀ ਹੈ। ਇਸ ਦੀ ਕੀਮਤ 13 ਡਾਲਰ ਪ੍ਰਤੀ ਪੌਂਡ ਹੈ, ਯਾਨੀ ਭਾਰਤੀ ਕਰੰਸੀ ‘ਚ 1 ਕਿਲੋ ਪਾਲਕ ਖਰੀਦਣ ਲਈ ਤੁਹਾਨੂੰ ਇਕ ਹਜ਼ਾਰ ਰੁਪਏ ਖਰਚ ਕਰਨੇ ਪੈਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਰਜੀਤ ਸਿੰਘ ਫ਼ੌਜੀ ਨੂੰ ਟਾਵਰ ਤੋਂ ਉਤਾਰਨ ਲਈ ਤਿਆਰੀਆਂ ਸ਼ੁਰੂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ...

  ਅੰਮ੍ਰਿਤਪਾਲ ਸਿੰਘ ਕੇਸ ‘ਚ ਵੱਡੀ ਅਪਡੇਟ, 2 ਦਿਨ ਦਾ ਮਿਲਿਆ ਰਿਮਾਂਡ

ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਵਲੋਂ ਵੀਡੀਓ ਕਾਨਫ਼ਰੰਸਿੰਗ...

“ਮੇਰਾ ਸ਼ੇਰ ਬੰਦਾ ਅੱਜ ਧੀਆਂ ਦੇ ਦੁੱਖੋਂ ਮੰਜੇ ‘ਤੇ ਪਿਆ”, ਨੂਰਾਂ ਸਿਸਟਰਜ਼ ਦੀ ਮਾਂ ਨੇ ਰੋਂਦੇ ਹੋਏ Jyoti Nooran ‘ਤੇ ਲਾਏ ਵੱਡੇ ਇਲਜ਼ਾਮ

ਜਲੰਧਰ ਦੀ ਮਸ਼ਹੂਰ ਸੂਫ਼ੀ ਗਾਇਕ ਜੋੜੀ ਨੂਰਾਂ ਸਿਸਟਰਜ਼ ਦੇ ਪਿਤਾ ਉਸਤਾਦ ਗੁਲਸ਼ਨ ਮੀਰ ਕਿਡਨੀ...

ਪੰਜਾਬ ਸਰਕਾਰ ਕਣਕ ਦੀ ਫ਼ਸਲ ਦਾ ਇੱਕ-ਇੱਕ ਦਾਣਾ ਪੂਰੇ ਭਾਅ ਉੱਪਰ ਖ਼ਰੀਦਣ ਲਈ ਵਚਨਬੱਧ : ਕਟਾਰੂਚੱਕ

*ਚੰਡੀਗੜ੍ਹ/ਅੰਮ੍ਰਿਤਸਰ, 22 ਅਪ੍ਰੈਲ 2026* :ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ...

ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਲੱਖਾਂ ਦੇ ਬਿਲ ਵਾਲੇ ਮਰੀਜ਼ ਹੁਣ ਬਿਨਾਂ ਕੋਈ ਭੁਗਤਾਨ ਕੀਤੇ ਹਸਪਤਾਲ ਤੋਂ ਇਲਾਜ ਲੈ ਕੇ ਵਾਪਸ ਘਰਾਂ...

ਚੰਡੀਗੜ੍ਹ; 22 ਅਪ੍ਰੈਲ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਸਿਹਤ...

24 ਅਪ੍ਰੈਲ: ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ 15 ਮਿੰਟ ਦਾ ਬਲੈਕਆਊਟ

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 24 ਅਪਰੈਲ ਸ਼ੁੱਕਰਵਾਰ ਨੂੰ ਰਾਤ 8 ਵਜੇ ਇੱਕ ਵਿਸ਼ੇਸ਼...

ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਬਣੇਗਾ ਬਾਸਮਤੀ ਦਾ ‘ਸੈਂਟਰ ਆਫ਼ ਐਕਸੀਲੈਂਸ’-ਮੁੱਖ ਮੰਤਰੀ

*ਚੰਡੀਗੜ੍ਹ, 22 ਅਪ੍ਰੈਲ 2026*:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ...

ਦਿੱਲੀ ‘ਚ ਦਿਲ ਦਹਿਲਾ ਦੇਣ ਵਾਲਾ ਕਤਲਕਾਂਡ: IRS ਅਧਿਕਾਰੀ ਦੀ ਧੀ ਨਾਲ ਦਰਿੰਦਗੀ ਮਗਰੋਂ ਹੱਤਿਆ, ਸੁਰੱਖਿਆ ‘ਤੇ ਸਵਾਲ

*ਨਵੀਂ ਦਿੱਲੀ, 22 ਅਪ੍ਰੈਲ* — ਦੇਸ਼ ਦੀ ਰਾਜਧਾਨੀ Delhi ਦੇ ਪੌਸ਼ ਕੈਲਾਸ਼ ਹਿਲਜ਼ ਇਲਾਕੇ...

ਜਵਾਬ ਨਹੀਂ ਦਿੱਤਾ ਤਾਂ ਇਲਜ਼ਾਮਾਂ ਨੂੰ ਸਹੀ ਮੰਨ ਲਿਆ ਜਾਵੇਗਾ, ਰਾਜੋਆਣਾ ਦੀ ਪਟੀਸ਼ਨ ‘ਤੇ SC ਨੇ ਕੇਂਦਰ ਤੋਂ ਮੰਗਿਆ ਜਵਾਬ

ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ...