ਕਾਂਤਾਰਾ ਨੇ ਦੁਨੀਆ ਭਰ ‘ਚ 400 ਕਰੋੜ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਇਕੱਲੇ ਕਰਨਾਟਕ ਵਿੱਚ, ਫਿਲਮ ਨੇ 168 ਕਰੋੜ ਦੀ ਕਮਾਈ ਕਰਕੇ ਕੇਜੀਐਫ-2 ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮਾਮੂਲੀ ਬਜਟ ਵਿੱਚ ਬਣੀ ਇਸ ਫਿਲਮ ਦੀ ਕਮਾਈ ਦੇਖ ਕੇ ਹਰ ਕੋਈ ਹੈਰਾਨ ਹਨ। ਜੇਕਰ ਫਿਲਮ ਦੀ ਕਮਾਈ ਇਸੇ ਤਰ੍ਹਾਂ ਵਧਦੀ ਰਹੀ ਤਾਂ ਇਹ ਜਲਦੀ ਹੀ ਰਣਬੀਰ ਕਪੂਰ ਦੀ ਬ੍ਰਹਮਾਸਤਰ ਨੂੰ ਵੀ ਪਿੱਛੇ ਛੱਡ ਦੇਵੇਗੀ।

ਕਾਂਤਾਰਾ ਨੂੰ ਰਿਲੀਜ਼ ਹੋਏ 50 ਤੋਂ ਵੱਧ ਦਿਨ ਹੋ ਚੁੱਕੇ ਹਨ ਪਰ ਫਿਲਮ ਦੀ ਕਮਾਈ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਫਿਲਮ ਨੇ ਹਾਲ ਹੀ ‘ਚ ਦੁਨੀਆ ਭਰ ‘ਚ 400 ਕਰੋੜ ਦਾ ਕਲੈਕਸ਼ਨ ਕੀਤਾ ਹੈ। ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਫਿਲਮ ਦੇ ਲੇਟੈਸਟ ਕਲੈਕਸ਼ਨ ਨੂੰ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰਿਸ਼ਭ ਸ਼ੈੱਟੀ ਸਟਾਰਰ ਫਿਲਮ 30 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਅੱਜਕੱਲ੍ਹ ਦੀਆਂ ਫ਼ਿਲਮਾਂ ਜੋ ਰਿਲੀਜ਼ ਦੇ ਦੋ ਹਫ਼ਤੇ ਬਾਅਦ ਹੀ ਦਮ ਤੋੜ ਦਿੰਦੀਆਂ ਹਨ ਪਰ ਕਾਂਤਾਰਾ ਤਕਰੀਬਨ ਦੋ ਮਹੀਨਿਆਂ ਤੋਂ ਨਾਨ-ਸਟਾਪ ਕਮਾਈ ਕਰ ਰਹੀ ਹੈ।












