ਕਪੂਰਥਲਾ:23ਨਵੰਬਰ,(ਨਿਰਮਲ ਸਿੰਘ)- ਪੰਜਾਬ ਦੀਆਂ ਜੇਲ੍ਹਾਂ ਵਿੱਚੋ ਲਗਾਤਾਰ ਮਿਲ ਰਹੇ ਮੋਬਾਈਲ ਫੋਨ ਦੇ ਮੱਦੇਨਜ਼ਰ ਬੈਰਕਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇੱਸ ਦੇ ਤਹਿਤ ਮੋਡਰ ਜੇਲ ਕਪੂਰਥਲਾ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਨੇ ਅਚਾਨਕ ਤਲਾਸ਼ੀ ਕਰ ਮੋਬਾਈਲ ਫੋਨ,ਬੈਟਰੀਆਂ,ਚਾਰਜਰ ਬਰਾਮਦ ਕੀਤੇ। ਕੇਂਦਰੀ ਜੇਲ ਕਪੂਰਥਲਾ ਵਿਖੇ ਜੇਲ ਪ੍ਰਸ਼ਾਸਨ ਵਲੋਂ ਬੈਰਕਾਂ ਦੀ ਅਚਾਨਕ ਚੈਕਿੰਗ ਦੌਰਾਨ 4 ਮੋਬਾਇਲ ਫੋਨ,2 ਬੈਟਰੀਆਂ ਅਤੇ ਚਾਰਜ਼ਰ ਆਦਿ ਬਰਾਮਦ ਕੀਤੇ ਗਏ ਹਨ।
ਜੇਲ ਪ੍ਰਸ਼ਾਸਨ ਵਲੋਂ ਬੈਰਕ ਨੰ:2 ਵਿਚੋਂ 1 ਲਾਵਾਰਸ ਮੋਬਾਇਲ ਫੋਨ ਚਾਰਜਰ ਸਮੇਤ ਬਾਥਰੂਮ ਵਿਚੋਂ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਬੈਰਕ ਨੰ:1 ਦੀ ਤਲਾਸ਼ੀ ਦੌਰਾਨ ਹਵਾਲਾਤੀ ਬਲਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਪਾਸੋਂ ਮੋਬਾਇਲ ਫੋਨ ,2 ਬੈਟਰੀਆਂ ਅਤੇ ਹਵਾਲਾਤੀ ਗੁਰਪਿੰਦਰ ਸਿੰਘ ਪੁੱਤਰ ਮੰਗਲ ਸਿੰਘ ਪਾਸੋਂ 1 ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਉੱਚ ਸੁਰੱਖਿਆ ਜੋਨ ਦੀ ਤਾਲਾਸ਼ੀ ਦੌਰਾਨ ਹਵਾਲਾਤੀ ਵਰਿੰਦਰ ਸਿੰਘ ਉਰਫ ਰਿੱਕੀ ਪੁੱਤਰ ਕਸ਼ਮੀਰ ਸਿੰਘ ਪਾਸੋਂ ਸਮਾਰਟ ਫੋਨ ਬਰਾਮਦ ਕੀਤਾ ਗਿਆ। ਜੇਲ ਪ੍ਰਸ਼ਾਸਨ ਵਲੋਂ ਜੇਲ ਅੰਦਰ ਮੋਬਾਇਲ ਫੋਨ ਦੀ ਵਰਤੋਂ ਰੋਕਣ ਲਈ ਤਾਲਾਸ਼ੀ ਮੁਹਿੰਮ ਲਗਾਤਾਰ ਜਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਪਰੋਕਤ ਬੰਦਿਆ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੇ ਮੁੱਖ ਅਫ਼ਸਰ ਥਾਣਾ ਕੋਤਵਾਲੀ ਜ਼ਿਲ੍ਹਾ ਕਪੂਰਥਲਾ ਨੂੰ ਲਿਖਿਆ ਗਿਆ ਹੈ।












