September 6, 2026, 3:03 am
----------- Advertisement -----------
HomeNewsEntertainmentਇਸ OTT 'ਤੇ ਚਾਰ ਭਾਸ਼ਾਵਾਂ 'ਚ ਰਿਲੀਜ਼ ਹੋਈ ਰਿਸ਼ਭ ਸ਼ੈੱਟੀ ਦੀ ਕੰਨੜ...

ਇਸ OTT ‘ਤੇ ਚਾਰ ਭਾਸ਼ਾਵਾਂ ‘ਚ ਰਿਲੀਜ਼ ਹੋਈ ਰਿਸ਼ਭ ਸ਼ੈੱਟੀ ਦੀ ਕੰਨੜ ਫਿਲਮ ‘ਕਾਂਤਾਰਾ’

Published on

----------- Advertisement -----------

ਰਿਸ਼ਭ ਸ਼ੈੱਟੀ ਦੀ ਕੰਨੜ ਫਿਲਮ ਕਾਂਤਾਰਾ ਨੇ ਘਰੇਲੂ ਬਾਕਸ ਆਫਿਸ ਦੇ ਨਾਲ-ਨਾਲ ਹਿੰਦੀ ਭਾਸ਼ਾ ਵਿੱਚ ਵੀ ਜ਼ਬਰਦਸਤ ਕਮਾਈ ਕੀਤੀ ਹੈ। ਕਰੀਬ 20 ਕਰੋੜ ਦੇ ਬਜਟ ‘ਚ ਬਣੀ ਇਸ ਫਿਲਮ ਨੇ ਸਫਲਤਾ ਦੇ ਝੰਡੇ ਬੁਲੰਦ ਕੀਤੇ ਹਨ। ਸਸਪੈਂਸ ਅਤੇ ਜ਼ਬਰਦਸਤ ਥ੍ਰਿਲਰ ਨਾਲ ਭਰਪੂਰ ਇਸ ਫਿਲਮ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ। ਸਿਨੇਮਾਘਰਾਂ ‘ਚ ਧਮਾਲ ਮਚਾਉਣ ਤੋਂ ਬਾਅਦ ਹੁਣ ‘ਕਾਂਤਾਰਾ’ ਓਟੀਟੀ ‘ਤੇ ਵੀ ਰਿਲੀਜ਼ ਲਈ ਤਿਆਰ ਹੈ। ਰਿਸ਼ਭ ਸ਼ੈੱਟੀ ਦੁਆਰਾ ਨਿਰਦੇਸ਼ਤ ਅਤੇ ਅਭਿਨੀਤ, ‘ਕਾਂਤਾਰਾ’ ਪਵਿੱਤਰ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ, ਦੰਤਕਥਾਵਾਂ ਅਤੇ ਪੀੜ੍ਹੀਆਂ ਦੇ ਰਾਜ਼ ‘ਤੇ ਅਧਾਰਤ ਹੈ। ਫਿਲਮ ਦੀ ਕਹਾਣੀ ਦੀ ਗੱਲ ਇਸ ਤਰ੍ਹਾਂ ਕਰੀਏ ਕਿ ਇਕ ਰਾਜੇ ਨੇ ਦੇਵਤਾ ਮੰਨੇ ਜਾਂਦੇ ਪੱਥਰ ਦੇ ਬਦਲੇ ਆਪਣੀ ਕੁਝ ਜ਼ਮੀਨ ਪਿੰਡ ਵਾਸੀਆਂ ਨੂੰ ਦੇ ਦਿੱਤੀ ਸੀ। ਹੁਣ ਰਾਜੇ ਦੇ ਵੰਸ਼ਜ ਉਸ ਜ਼ਮੀਨ ਨੂੰ ਦੁਬਾਰਾ ਵਾਪਸ ਲੈਣਾ ਚਾਹੁੰਦੇ ਹਨ, ਪਰ ਦੇਵਤਾ ਨੇ ਰਾਜੇ ਨੂੰ ਕਿਹਾ ਸੀ ਕਿ ਜੇਕਰ ਉਹ ਜ਼ਮੀਨ ਦੇਣ ਦੀ ਸ਼ਰਤ ਤੋਂ ਪਿੱਛੇ ਹਟਦਾ ਹੈ ਤਾਂ ਉਸ ਨੂੰ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ।

ਦੂਜੇ ਪਾਸੇ ਇੱਕ ਜੰਗਲਾਤ ਅਧਿਕਾਰੀ ਹੈ ਜੋ ਜੰਗਲ ਦੀ ਸਾਂਭ ਸੰਭਾਲ ਕਰਨਾ ਚਾਹੁੰਦਾ ਹੈ। ‘ਕਾਂਤਾਰਾ’ ਦੀ ਓਟੀਟੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕਾਂਤਾਰਾ 24 ਨਵੰਬਰ 2022 ਨੂੰ OTT ਪਲੇਟਫਾਰਮ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਕਰੇਗੀ। ਹਾਲਾਂਕਿ, ਫਿਲਹਾਲ ਹਿੰਦੀ ਬੈਲਟ ਦੇ ਦਰਸ਼ਕਾਂ ਨੂੰ ਥੋੜਾ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਨਿਰਮਾਤਾ ਫਿਲਹਾਲ ਇਸਨੂੰ ਮਲਿਆਲਮ, ਤਾਮਿਲ, ਤੇਲਗੂ ਅਤੇ ਕੰਨੜ ਭਾਸ਼ਾਵਾਂ ਵਿੱਚ OTT ‘ਤੇ ਰਿਲੀਜ਼ ਕਰ ਰਹੇ ਹਨ। ਫਿਲਮ ਕੰਤਾਰਾ ਨੂੰ ਸੈਲੇਬਸ ਤੋਂ ਲੈ ਕੇ ਆਲੋਚਕਾਂ ਤੱਕ ਵੀ ਪ੍ਰਸ਼ੰਸਾ ਮਿਲੀ ਹੈ। ਇਸ ਦੇ ਦਿਲਕਸ਼ ਵਿਜ਼ੂਅਲ ਅਤੇ ਕਹਾਣੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਦੂਜੀਆਂ ਫਿਲਮਾਂ ਦੇ ਮੁਕਾਬਲੇ ਛੋਟੇ ਬਜਟ ਨਾਲ ਬਣੀ ਇਸ ਫਿਲਮ ਨੇ ਤਿੰਨ ਸੌ ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...