June 5, 2026, 4:27 am
----------- Advertisement -----------
HomeNewsLatest Newsਪਿਆਰ ਲੱਭਣ ਲਈ ਘਰ ਤੋਂ 5000 ਕਿਲੋਮੀਟਰ ਦੂਰ ਪਹੁੰਚੀ ਔਰਤ, ਫਿਰ ਟੁਕੜਿਆਂ...

ਪਿਆਰ ਲੱਭਣ ਲਈ ਘਰ ਤੋਂ 5000 ਕਿਲੋਮੀਟਰ ਦੂਰ ਪਹੁੰਚੀ ਔਰਤ, ਫਿਰ ਟੁਕੜਿਆਂ ‘ਚ ਮਿਲੀ ਲਾ+ਸ਼

Published on

----------- Advertisement -----------

ਦੱਖਣੀ ਅਮਰੀਕੀ ਦੇਸ਼ ਪੇਰੂ ਤੋਂ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਅਸਲ ਵਿੱਚ ਇੱਥੇ ਇੱਕ ਔਰਤ ਨੂੰ ਆਨਲਾਈਨ ਡੇਟਿੰਗ ਐਪ ‘ਤੇ ਪਿਆਰ ਲੱਭਣਾ ਭਾਰੀ ਪੈ ਗਿਆ। ਉਸ ਦੀ ਲਾ+ਸ਼ ਵੱਖ-ਵੱਖ ਥਾਵਾਂ ਤੋਂ ਟੁਕੜਿਆਂ ਵਿਚ ਬਰਾਮਦ ਹੋਈ ਹੈ। ਘਟਨਾ ਦਾ ਖੁਲਾਸਾ ਹੋਣ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਔਰਤ ਦੀ ਪਛਾਣ ਉਸ ਦੀ ਅੰਗੂਠੀ ਤੋਂ ਹੋਈ ਹੈ, ਜੋ ਉਸ ਨੇ ਆਪਣੀ ਉਂਗਲੀ ਵਿਚ ਪਾਈ ਹੋਈ ਸੀ। ਮਹਿਲਾ ਆਪਣੇ ਪ੍ਰੇਮੀ ਨੂੰ ਮਿਲਣ ਲਈ ਮੈਕਸੀਕੋ ਸਥਿਤ ਆਪਣੇ ਘਰ ਤੋਂ 5 ਹਜ਼ਾਰ ਕਿਲੋਮੀਟਰ ਦੂਰ ਦੱਖਣੀ ਅਮਰੀਕੀ ਦੇਸ਼ ਪੇਰੂ ਆਈ ਸੀ। ਪਰ ਉੱਥੇ ਉਸ ਨਾਲ ਧੋਖਾ ਹੋਇਆ ਅਤੇ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।

ਇਕ ਰਿਪੋਰਟ ਮੁਤਾਬਕ ਆਪਣੇ ਪ੍ਰੇਮੀ ਦੇ ਹੱਥੋਂ ਜਾਨ ਗੁਆਉਣ ਵਾਲੀ ਔਰਤ ਦਾ ਨਾਂ ਬਲਾਂਕਾ ਅਰੇਲਾਨੋ ਸੀ। ਉਸ ਦੀ ਉਮਰ 51 ਸਾਲ ਸੀ। ਬਲਾਂਕਾ ਨੂੰ ਪੇਰੂ ਦੇ ਰਹਿਣ ਵਾਲੇ 37 ਸਾਲਾ ਜੁਆਨ ਨਾਲ ਪਿਆਰ ਹੋ ਗਿਆ ਸੀ। ਬਲਾਂਕਾ ਉਸ ਨੂੰ ਮਿਲਣ ਲਈ ਮੈਕਸੀਕੋ ਤੋਂ ਪੇਰੂ ਆਈ ਸੀ। ਪਰ ਪੇਰੂ ਵਿਚ ਉਸ ਦੇ ਬੁਆਏਫ੍ਰੈਂਡ ਨੇ ਉਸ ਦਾ ਬੁਰਾ ਹਾਲ ਕੀਤਾ। ਦੱਸ ਦੇਈਏ ਕਿ ਬਲਾਂਕਾ ਦੇ ਪੇਰੂ ਆਉਣ ਤੋਂ ਬਾਅਦ ਉਸ ਦੀ ਗੱਲਬਾਤ ਉਸ ਦੀ ਭਤੀਜੀ ਕਾਰਲਾ ਨਾਲ ਜਾਰੀ ਸੀ। ਪਰ ਫਿਰ ਫੋਨ ‘ਤੇ ਗੱਲਬਾਤ ਬੰਦ ਹੋ ਗਈ ਅਤੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਕਈ ਦਿਨਾਂ ਤੱਕ ਬਲਾਂਕਾ ਦੀ ਖਬਰ ਨਹੀਂ ਮਿਲੀ ਤਾਂ ਉਨ੍ਹਾਂ ਨੇ ਪੇਰੂ ਦੀ ਸਰਕਾਰ ਤੋਂ ਮਦਦ ਦੀ ਮੰਗ ਕੀਤੀ।

ਮੁਲਜ਼ਮ ਜੁਆਨ ਨਾਲ ਸੰਪਰਕ ਕਰਨ ’ਤੇ ਉਸ ਨੇ ਕਾਰਲਾ ਨੂੰ ਦੱਸਿਆ ਕਿ ਬਲਾਂਕਾ ਪੇਰੂ ਵਿੱਚ ਠੀਕ ਮਹਿਸੂਸ ਨਹੀਂ ਕਰ ਰਹੀ ਸੀ। ਉਹ ਇੱਥੇ ਬੋਰ ਹੋ ਗਈ ਸੀ। ਇਸ ਲਈ ਉਸਨੇ ਮੈਕਸੀਕੋ ਵਾਪਸ ਜਾਣ ਦਾ ਫੈਸਲਾ ਕੀਤਾ। ਹਾਲਾਂਕਿ, ਇਹ ਸੱਚ ਨਹੀਂ ਸੀ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਜੁਆਨ ਸੀ ਜਿਸ ਨੇ ਕਥਿਤ ਤੌਰ ‘ਤੇ ਬਲਾਂਕਾ ਦੀ ਹੱਤਿਆ ਕੀਤੀ ਸੀ ਅਤੇ ਬਾਅਦ ਵਿਚ ਉਸ ਦੀ ਲਾ+ਸ਼ ਦੇ ਟੁਕੜੇ-ਟੁਕੜੇ ਕਰ ਕੇ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤੇ ਸਨ। ਪੇਰੂ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਲਾ+ਸ਼ ਦੇ ਟੁਕੜੇ ਬਰਾਮਦ ਕੀਤੇ ਅਤੇ ਬਾਅਦ ਵਿੱਚ ਇੱਕ ਕੱਟੀ ਹੋਈ ਉਂਗਲੀ ਮਿਲੀ। ਇਸ ਵਿੱਚ ਇੱਕ ਅੰਗੂਠੀ ਵੀ ਸੀ ਜੋ ਬਲਾਂਕਾ ਦੀ ਸੀ। ਇਸ ਤੋਂ ਬਾਅਦ ਬਲਾਂਕਾ ਕ+ਤ+ਲ ਕਾਂਡ ਦੀਆਂ ਕੜੀਆਂ ਜੁੜਦੀਆਂ ਰਹੀਆਂ ਅਤੇ ਫਿਰ ਪੁਲਿਸ ਨੇ ਬਲਾਂਕਾ ਦੇ ਕਤਲ ਦੇ ਦੋਸ਼ੀ ਜੁਆਨ ਨੂੰ ਗ੍ਰਿਫਤਾਰ ਕਰ ਲਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਗਰੂਰ : ਪਤੀ ਵੱਲੋਂ ਪਤਨੀ ਨੂੰ ਕਮਰੇ ‘ਚ ਬੰਦ ਰੱਖਣ ਦੇ ਮਾਮਲੇ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ, ਮੁਲਜ਼ਮ ਗ੍ਰਿਫ਼ਤਾਰ

ਸੰਗਰੂਰ ਦੇ ਬੱਗੂਆਣਾ ਬਸਤੀ ‘ਚ ਪਤੀ ਵੱਲੋਂ ਪਤਨੀ ਨੂੰ ਬੰਦ ਕਰਕੇ ਰੱਖਣ ਦੇ ਮਾਮਲਾ...

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਮੱਧ ਪ੍ਰਦੇਸ਼ ਤੋਂ ਜਾਣਗੇ ਰਾਜ ਸਭਾ

ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨਾਲ ਜੁੜੀ ਅਪਡੇਟ ਸਾਹਮਣੇ ਆ ਰਹੀ ਹੈ। ਤਰੁਣ...

ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ

ਚੰਡੀਗੜ੍ਹ/ਲੁਧਿਆਣਾ 04 ਜੂਨ 2026:ਪੰਜਾਬ ਪੁਲਿਸ ਨਾਗਰਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਤੰਤਰ ਵਿਚਕਾਰ ਭਰੋਸੇ...

ਖਾਲਸਾ ਟੈਕਸ: ਸੀਐਮ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੀਤੀ ਗੱਲ, ਸਖ਼ਤ ਕਾਰਵਾਈ ਦੀ ਕੀਤੀ ਮੰਗ

ਖਾਲਸਾ ਐਂਟਰੀ ਟੈਕਸ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਮੁੱਦੇ ‘ਤੇ...

ਟੀਮ ਇੰਡੀਆ ਨੂੰ ਵੱਡਾ ਝਟਕਾ ! ਵਿਰਾਟ ਕੋਹਲੀ ਅਫ਼ਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ‘ਚੋਂ ਹੋਏ ਬਾਹਰ

ਭਾਰਤੀ ਕ੍ਰਿਕਟ ਫੈਨਜ਼ ਅਤੇ ਟੀਮ ਇੰਡੀਆ ਨੂੰ ਨਿਰਾਸ਼ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ...

ਹਵਾਰਾ ਦੀ ਪੈਰੋਲ ਪਟੀਸ਼ਨ ‘ਤੇ ਦਿੱਲੀ ਡਾਇਰੈਕਟਰ ਜਨਰਲ ਨੂੰ ਮੁੜ ਨੋਟਿਸ, ਹਾਈ ਕੋਰਟ ਨੇ ਮੰਗਿਆ ਜਵਾਬ; CBI ਨੇ ਪੈਰੋਲ ਦਾ ਕੀਤਾ ਤਿੱਖਾ ਵਿਰੋਧ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆਕਾਂਡ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਜਗਤਾਰ...