ਭਾਰਤ ਵਿੱਚ ਪਾਣੀ ਤੋਂ ਬਾਅਦ ਚਾਹ ਹੀ ਦੂਜੀ ਅਜਿਹਾ ਚੀਜ ਹੈ ਜਿਸ ਨੂੰ ਸਭ ਤੋਂ ਵੱਧ ਪੀਤਾ ਜਾਂਦਾ ਹੈ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਜ਼ਿਆਦਾ ਚਾਹ ਪੀਣ ਦੇ ਨੁਕਸਾਨ ਵੀ ਓਨੇ ਹੀ ਜ਼ਿਆਦਾ ਹੁੰਦੇ ਹਨ। ਕਿਉਂਕਿ ਇਸ ਵਿੱਚ ਕੈਫੀਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ।ਅਜਿਹੇ ‘ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਕੋਈ ਵਿਅਕਤੀ ਚਾਹ ਦੀ ਆਦਤ ਛੱਡਣਾ ਚਾਹੁੰਦਾ ਹੈ ਤਾਂ ਉਸ ਕੋਲ ਕਿਹੜੇ ਵਿਕਲਪ ਉਪਲਬਧ ਹਨ, ਆਓ ਜਾਣਦੇ ਹਾਂ-
ਦੁਪਹਿਰ ਨੂੰ ਚਾਹ ਦੀ ਬਜਾਏ ਪੀਓ ਜੂਸ
ਦੁਪਹਿਰ ਦਾ ਸਮਾਂ ਹੁੰਦੇ ਹੀ ਤੁਹਾਨੂੰ ਚਾਹ ਦੀ ਜ਼ਰੂਰਤ ਮਹਿਸੂਸ ਹੋਣ ਲੱਗਦੀ ਹੈ, ਚਾਹ ਪੀਣ ਵਾਲਿਆਂ ਲਈ ਇਸ ਆਦਤ ਤੋਂ ਛੁਟਕਾਰਾ ਪਾਉਣਾ ਥੋੜਾ ਮੁਸ਼ਕਲ ਹੁੰਦਾ ਹੈ, ਪਰ ਅਜਿਹਾ ਨਹੀਂ ਹੁੰਦਾ ਹੈ ਇਸ ਦੇ ਲਈ ਤੁਹਾਨੂੰ ਚਾਹ ਦੀ ਬਜਾਏ ਫਲਾਂ ਦੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ।ਇਸ ਨਾਲ ਤੁਹਾਡੇ ਪਾਚਨ ਤੰਤਰ ਦਾ ਸੰਤੁਲਨ ਵੀ ਬਣਿਆ ਰਹਿੰਦਾ ਹੈ ਅਤੇ ਚਾਹ ਦੀ ਆਦਤ ਨੂੰ ਛੱਡਣਾ ਆਸਾਨ ਹੁੰਦਾ ਹੈ।
ਹਰਬਲ ਚਾਹ
ਕਈ ਲੋਕ ਚਾਹ ਦੇ ਦੀਵਾਨੇ ਹੁੰਦੇ ਹਨ ਪਰ ਕਿਸੇ ਕਾਰਨ ਉਨ੍ਹਾਂ ਨੂੰ ਚਾਹ ਛੱਡਣੀ ਪੈਂਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਪਰ ਫਿਰ ਜੇਕਰ ਤੁਸੀਂ ਇਸ ਨੂੰ ਨਹੀਂ ਛੱਡਣਾ ਚਾਹੁੰਦੇ ਤਾਂ ਇਸ ਦੀ ਬਜਾਏ ਤੁਸੀਂ ਹਰਬਲ ਟੀ ਲੈ ਸਕਦੇ ਹੋ, ਜੋ ਤੁਹਾਡੇ ਲਈ ਚੰਗੀ ਹੈ। ਸਿਹਤ ਲਈ ਇਹ ਬਹੁਤ ਫਾਇਦੇਮੰਦ ਵੀ ਹੈ, ਕਿਉਂਕਿ ਇਸ ਵਿਚ ਕੈਫੀਨ ਦੀ ਜ਼ਿਆਦਾ ਮਾਤਰਾ ਨਹੀਂ ਹੁੰਦੀ ਹੈ।
ਹੌਲੀ ਹੌਲੀ ਘਟਾਓ ਚਾਹ
ਜੇਕਰ ਤੁਸੀਂ ਸੱਚਮੁੱਚ ਚਾਹ ਛੱਡਣਾ ਚਾਹੁੰਦੇ ਹੋ, ਤਾਂ ਰੋਜ਼ਾਨਾ ਚਾਹ ਦੀ ਮਾਤਰਾ ਥੋੜ੍ਹੀ-ਥੋੜ੍ਹੀ ਘੱਟ ਕਰੋ। ਇਸ ਦੇ ਇਲਾਵਾ ਤੁਸੀਂ ਤੁਸੀਂ ਚਾਹ ਦੀ ਬਜਾਏ ਕੋਈ ਅਜਿਹੀ ਚੀਜ਼ ਖਾ ਜਾਂ ਪੀ ਸਕਦੇ ਹੋ ਜੋ ਤੁਹਾਨੂੰ ਬੇਹੱਦ ਪਸੰਦ ਹੋਵੇ, ਇਹ ਤੁਹਾਨੂੰ ਤੇਜ਼ੀ ਨਾਲ ਚਾਹ ਛੱਡਣ ਵਿੱਚ ਮਦਦ ਕਰੇਗਾ
----------- Advertisement -----------
ਜੇਕਰ ਨਹੀਂ ਛੁੱਟ ਰਹੀ ਚਾਹ ਪੀਣ ਦੀ ਆਦਤ ਤਾਂ ਅਪਣਾਓ ਇਹ ਆਸਾਨ ਤਰੀਕੇ
Published on
----------- Advertisement -----------
----------- Advertisement -----------












