June 9, 2026, 3:57 am
----------- Advertisement -----------
HomeNewsHealthਹਰ ਮਹੀਨੇ ਕਿਉਂ ਆਉਂਦੇ ਹਨ Periods ? 80% ਕੁੜੀਆਂ ਨਹੀਂ ਜਾਣਦੀਆਂ ਕਾਰਨ

ਹਰ ਮਹੀਨੇ ਕਿਉਂ ਆਉਂਦੇ ਹਨ Periods ? 80% ਕੁੜੀਆਂ ਨਹੀਂ ਜਾਣਦੀਆਂ ਕਾਰਨ

Published on

----------- Advertisement -----------

ਫਿਲਮਾਂ, ਇਸ਼ਤਿਹਾਰਾਂ ਅਤੇ ਦੁਕਾਨਾਂ ‘ਤੇ ਪੀਰੀਅਡਜ਼ ਸ਼ਬਦ ਆਮ ਤੌਰ ‘ਤੇ ਸੁਣਨ ਨੂੰ ਮਿਲਦਾ ਹੈ ਪਰ ਫਿਰ ਵੀ ਬਹੁਤ ਸਾਰੀਆਂ ਕੁੜੀਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਮਾਹਵਾਰੀ ਜਾਂ ਪੀਰੀਅਡਜ਼ ਕੀ ਹੁੰਦੇ ਹਨ। ਪੇਂਡੂ ਖੇਤਰਾਂ ‘ਚ ਇਸ ਨੂੰ ਇੱਕ ਬਿਮਾਰੀ ਵਜੋਂ ਦੇਖਿਆ ਜਾਂਦਾ ਹੈ ਜੋ ਕਿ ਗਲਤ ਹੈ। ਇਸ ‘ਚ ਸਿਰਫ਼ ਪੁਰਸ਼ ਹੀ ਨਹੀਂ ਬਲਕਿ 80% ਔਰਤਾਂ ਵੀ ਸ਼ਾਮਲ ਹਨ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਾਹਵਾਰੀ ਯਾਨਿ ਪੀਰੀਅਡਜ਼ ਕੀ ਹੁੰਦੇ ਹਨ।

80% ਕੁੜੀਆਂ ਅੱਜ ਵੀ ਅਣਜਾਣ
Teenagers ਕੁੜੀਆਂ ਨੂੰ ਜਦੋਂ ਪਹਿਲੀ ਵਾਰ ਮਾਹਵਾਰੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ ਚਲਦਾ ਕਿ ਕੀ ਹੋ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਕੁੜੀਆਂ ਨੂੰ ਪੀਰੀਅਡਜ਼ ਆਉਣ ਤੋਂ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ।

ਸਿਰਫ਼ ਕੁੜੀਆਂ ਨੂੰ ਹੀ ਕਿਉਂ ਆਉਂਦੇ ਹਨ ਪੀਰੀਅਡਜ਼ ?
ਕੁੜੀਆਂ ਨੂੰ ਪੀਰੀਅਡਜ਼ ਸ਼ੁਰੂ ਹੋਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਓਵਰੀ ਹੁਣ ਅੰਡੇ ਬਣਾਉਣ ਲਈ ਵਿਕਸਤ ਹੋ ਗਈ ਹੈ ਜੋ ਕਿ ਪ੍ਰੈਗਨੈਂਸੀ ਲਈ ਬਹੁਤ ਜ਼ਰੂਰੀ ਹੈ। ਇਹੀ ਕਾਰਨ ਹੈ ਕਿ ਸਿਰਫ਼ ਕੁੜੀਆਂ ਨੂੰ ਹੀ ਪੀਰੀਅਡਸ ਆਉਂਦੇ ਹਨ।

ਹਰ ਮਹੀਨੇ ਕਿਉਂ ਆਉਂਦੇ ਹਨ Periods ?
ਦਰਅਸਲ ਔਰਤਾਂ ਦੀ ਓਵਰੀ ‘ਚ ਲੱਖਾਂ ਅੰਡੇ ਮੌਜੂਦ ਹੁੰਦੇ ਹਨ। ਜਦੋਂ ਕੁੜੀ ਜਵਾਨੀ ‘ਚ ਪਹੁੰਚ ਜਾਂਦੀ ਹੈ ਤਾਂ ਮਹੀਨੇ ‘ਚ ਇੱਕ ਵਾਰ ਅੰਡਾ ਪੱਕਦਾ ਹੈ ਅਤੇ ਓਵਰੀ ਤੋਂ ਬੱਚੇਦਾਨੀ ‘ਚ ਆਉਂਦਾ ਹੈ। ਫਿਰ ਪ੍ਰੈਗਨੈਂਸੀ ਦੀ ਤਿਆਰੀ ‘ਚ ਬੱਚੇਦਾਨੀ ਦਾ ਅੰਦਰਲਾ ਹਿੱਸਾ ਮੋਟਾ ਹੋਣ ਲੱਗਦਾ ਹੈ। ਜੇਕਰ ਆਂਡਾ ਫਰਟੀਲਾਈਜ ਯਾਨਿ ਕਿਸੀ ਸਪਰਮ ਨਾਲ fertilized ਨਹੀਂ ਹੁੰਦਾ ਤਾਂ ਇਹ ਬੱਚੇਦਾਨੀ ‘ਚ ਨਹੀਂ ਰਹਿੰਦਾ ਅਤੇ ਬੱਚੇਦਾਨੀ ਦੀ ਕੰਧ ਤੋਂ ਖੂਨ ਦੇ ਰੂਪ ‘ਚ ਵੈਜਾਇਨਾ ‘ਚੋਂ ਬਾਹਰ ਆਉਂਦਾ ਹੈ। ਇਸ ਪ੍ਰਕਿਰਿਆ ਨੂੰ ਮਾਹਵਾਰੀ ਕਿਹਾ ਜਾਂਦਾ ਹੈ।

ਪ੍ਰੈਗਨੈਂਸੀ ‘ਚ ਕਿਉਂ ਰੁਕ ਜਾਂਦੇ ਹਨ Periods ?
ਉੱਥੇ ਹੀ ਜਦੋਂ ਆਂਡਾ fertilized ਹੋ ਜਾਂਦਾ ਹੈ ਤਾਂ ਇਹ ਬੱਚੇਦਾਨੀ ਦੀ ਪਰਤ ਨਾਲ ਜੁੜ ਕੇ ਵਧਣਾ ਸ਼ੁਰੂ ਕਰ ਦਿੰਦਾ ਹੈ ਅਤੇ ਝੜਦਾ ਨਹੀਂ ਹੈ ਇਸ ਲਈ ਡਿਲੀਵਰੀ ਹੋਣ ਤੱਕ (ਪੂਰੇ 9 ਮਹੀਨਿਆਂ ਲਈ) Periods ਰੁਕ ਜਾਂਦੇ ਹਨ।

Periods Irregular ਹੋਣ ਦਾ ਕਾਰਨ ਕੀ ਹੈ ?
ਆਮ ਤੌਰ ‘ਤੇ ਮਾਹਵਾਰੀ ਚੱਕਰ 21 ਤੋਂ 35 ਦਿਨਾਂ ਤੱਕ ਦਾ ਹੋ ਸਕਦਾ ਹੈ ਪਰ ਜ਼ਰੂਰੀ ਨਹੀਂ ਕਿ ਹਰ ਕੁੜੀ ਦਾ Periods ਚੱਕਰ ਇੱਕੋ ਜਿਹਾ ਹੋਵੇ। ਪਹਿਲੇ ਪੀਰੀਅਡਜ਼ ਦਾ ਚੱਕਰ ਲੰਬਾ ਹੋਣਾ ਸੁਭਾਵਿਕ ਹੈ ਜੋ ਵਧਦੀ ਉਮਰ ਦੇ ਨਾਲ-ਨਾਲ ਛੋਟਾ ਅਤੇ ਨਿਯਮਤ ਹੋ ਜਾਂਦਾ ਹੈ। ਕਿਉਂਕਿ ਇਸ ‘ਚ ਹਾਰਮੋਨਸ ਦੀ ਵੱਡੀ ਭੂਮਿਕਾ ਹੁੰਦੀ ਹੈ ਇਸ ਲਈ ਕਈ ਵਾਰ ਇਸ ‘ਚ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ ਜਿਵੇਂ ਕਿ ਪੀਰੀਅਡਜ਼ ਦੇਰ ਨਾਲ ਆਉਣਾ, ਘੱਟ ਆਉਣਾ, ਲਾਈਟ ਬਲੀਡਿੰਗ ਆਦਿ।

ਕੀ ਹੁੰਦਾ ਹੈ ਮੇਨੋਪੌਜ਼ ?
45 ਤੋਂ 55 ਸਾਲ ਦੀ ਉਮਰ ‘ਚ ਔਰਤਾਂ ਨੂੰ ਪੀਰੀਅਡ ਆਉਣੇ ਬੰਦ ਹੋ ਜਾਂਦੇ ਹਨ ਜਿਸ ਨੂੰ ਮੇਨੋਪੌਜ਼ ਕਿਹਾ ਜਾਂਦਾ ਹੈ। ਦਰਅਸਲ ਇੱਕ ਉਮਰ ਦੇ ਬਾਅਦ ਔਰਤਾਂ ਦੀ ਓਵਰੀ ਅੰਡੇ ਬਣਾਉਣਾ ਬੰਦ ਕਰ ਦਿੰਦੀ ਹੈ ਅਤੇ ਫਿਰ ਬੱਚੇਦਾਨੀ ਦੀ ਲਾਈਨਿੰਗ ਵੀ ਮੋਟੀ ਨਹੀਂ ਹੁੰਦੀ ਹੈ। ਓਦੋਂ ਮਾਹਵਾਰੀ ਨਹੀਂ ਹੁੰਦੀ ਜਿਸ ਦਾ ਮਤਲਬ ਇਹ ਵੀ ਹੈ ਕਿ ਔਰਤਾਂ ਹੁਣ ਮਾਂ ਨਹੀਂ ਬਣ ਪਾਉਣਗੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 13 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦੀ ਸ਼ੁਰੂਆਤ*

* *ਚੰਡੀਗੜ੍ਹ/ਅਮਰਗੜ੍ਹ/ਮਾਲੇਰਕੋਟਲਾ, 8 ਜੂਨ:*ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ...

 ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਚੰਡੀਗੜ੍ਹ, 8 ਜੂਨ:ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇੱਕ...

’ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026:ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ...

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...