November 23, 2026, 1:21 am
----------- Advertisement -----------
HomeNewsAutomobilesTata Motors ਨੇ Nexon ਦੀਆਂ ਕੀਮਤਾਂ ਵਧਾਈਆਂ, 2023 'ਚ ਕਾਰ ਕੰਪਨੀਆਂ ਦੇਣ...

Tata Motors ਨੇ Nexon ਦੀਆਂ ਕੀਮਤਾਂ ਵਧਾਈਆਂ, 2023 ‘ਚ ਕਾਰ ਕੰਪਨੀਆਂ ਦੇਣ ਜਾ ਰਹੀਆਂ ਹਨ ਵੱਡਾ ਝਟਕਾ!

Published on

----------- Advertisement -----------

ਜੇਕਰ ਤੁਸੀਂ ਟਾਟਾ ਦੀ SUV ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਕੋਈ ਚੰਗੀ ਖਬਰ ਨਹੀਂ ਹੈ। Tata Motors ਨੇ ਦੇਸ਼ ਵਿੱਚ ਆਪਣੀ ਸਭ ਤੋਂ ਵੱਧ ਵਿਕਣ ਵਾਲੀ ਸਬ-ਕੰਪੈਕਟ SUV Tata Nexon ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਹੁਣ ਕੀਮਤ ਵਾਧੇ ਤੋਂ ਬਾਅਦ, SUV ਮਾਡਲ ਲਾਈਨਅੱਪ 7.69 ਲੱਖ ਰੁਪਏ ਤੋਂ 14.17 ਲੱਖ ਰੁਪਏ ਦੀ ਕੀਮਤ ਰੇਂਜ ਵਿੱਚ ਉਪਲਬਧ ਹੋਵੇਗੀ।
ਜੇਕਰ Nexon ਦੇ ਪੈਟਰੋਲ ਵੇਰੀਐਂਟ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਹੁਣ 7.69 ਲੱਖ ਤੋਂ 12.87 ਲੱਖ ਰੁਪਏ ਅਤੇ ਡੀਜ਼ਲ ਮਾਡਲ ਦੀ ਕੀਮਤ 9.99 ਲੱਖ ਤੋਂ 14.17 ਲੱਖ ਰੁਪਏ ਦੇ ਵਿਚਕਾਰ ਹੈ। ਇਹ ਸਾਰੀਆਂ ਕੀਮਤਾਂ ਐਕਸ-ਸ਼ੋਰੂਮ ਹਨ। ਕਾਰ ਦੀਆਂ ਆਨ-ਰੋਡ ਕੀਮਤਾਂ ਵੱਧ ਹੋਣਗੀਆਂ। Tata Motors ਵੱਲੋਂ Nexon ਦੀਆਂ ਕੀਮਤਾਂ ‘ਚ ਵਾਧਾ, ਕੀ ਹੋਰ ਕਾਰ ਕੰਪਨੀਆਂ ਵੀ ਕੀਮਤਾਂ ‘ਚ ਵਾਧਾ ਕਰਨਗੀਆਂ? ਆਓ ਤੁਹਾਨੂੰ ਦੱਸਦੇ ਹਾਂ ਕਿ ਸਾਲ 2023 ਲਈ ਕਾਰ ਕੰਪਨੀਆਂ ਦੀ ਕੀ ਪਲਾਨਿੰਗ ਹੈ।
ਸਾਲ 2022 ਖਤਮ ਹੋਣ ਵਿੱਚ ਸਿਰਫ਼ ਇੱਕ ਮਹੀਨਾ ਬਾਕੀ ਹੈ। ਇਸ ਦੌਰਾਨ ਕਾਰ ਕੰਪਨੀਆਂ ਆਪਣੀਆਂ ਕਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਵੇਚਣਾ ਚਾਹੁੰਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਅਕਤੂਬਰ ਮਹੀਨੇ ‘ਚ ਕਾਰਾਂ ਦੀ ਬੰਪਰ ਵਿਕਰੀ ਹੋਈ ਸੀ। ਇਸ ਦੌਰਾਨ ਮਾਰੂਤੀ ਦੀ ਮਸ਼ਹੂਰ ਹੈਚਬੈਕ ਕਾਰ ਆਲਟੋ ਦੇ 21,260 ਯੂਨਿਟ ਵੇਚੇ ਗਏ। ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 3.39 ਲੱਖ ਰੁਪਏ ਹੈ।
ਮਾਰੂਤੀ ਦੀ ਦੂਜੀ ਮਸ਼ਹੂਰ ਕਾਰ ਵੈਗਨਆਰ ਨੇ ਵੀ ਅਕਤੂਬਰ 2022 ਵਿੱਚ 17945 ਯੂਨਿਟ ਵੇਚੇ ਸਨ। ਇਹ ਕਾਰ 5.45 ਲੱਖ ਰੁਪਏ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ ‘ਤੇ ਉਪਲਬਧ ਹੈ। ਮਾਰੂਤੀ ਸੁਜ਼ੂਕੀ ਦੀ ਸਵਿਫਟ ਹੈਚਬੈਕ ਕਾਰ ਵੀ ਪਿਛਲੇ ਮਹੀਨੇ ਕਾਫੀ ਵਿਕ ਚੁੱਕੀ ਹੈ। ਅਕਤੂਬਰ 2022 ‘ਚ ਇਸ ਕਾਰ ਨੂੰ 17,231 ਲੋਕਾਂ ਨੇ ਖਰੀਦਿਆ ਸੀ। ਮਾਰੂਤੀ ਸੁਜ਼ੂਕੀ ਦੀ ਬਲੇਨੋ ਨੂੰ ਵੀ ਅਕਤੂਬਰ 2022 ਵਿੱਚ 17,149 ਲੋਕਾਂ ਨੇ ਖਰੀਦਿਆ ਸੀ।
ਟਾਟਾ ਨੇ ਆਪਣੀ SUV Tata Nexon ਦੀ ਕੀਮਤ ਵਧਾ ਦਿੱਤੀ ਹੈ, ਇਹ ਸਭ ਤੋਂ ਵੱਧ ਵਿਕਣ ਵਾਲੀ SUV ਹੈ। ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਮਹੀਨੇ ਯਾਨੀ ਅਕਤੂਬਰ 2022 ‘ਚ ਇਸ SUV ਦੀਆਂ 13767 ਯੂਨਿਟਸ ਵਿਕੀਆਂ ਹਨ। ਕੰਪਨੀ ਨੂੰ ਆਉਣ ਵਾਲੇ ਸਮੇਂ ‘ਚ ਆਪਣੀ ਵਿਕਰੀ ਵਧਾਉਣ ਦੀ ਵੀ ਉਮੀਦ ਹੈ।
ਇਸ ਸਾਲ ਈਵੀ ਕਾਰਾਂ ਦੀ ਵਿਕਰੀ ਵੀ ਬਹੁਤ ਹੋਈ ਹੈ। ਈਵੀ ਦੀ ਵਿਕਰੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਕਾਰ ਕੰਪਨੀਆਂ ਨੇ ਸਾਲ 2022 ‘ਚ ਈਵੀ ਕਾਰਾਂ ਦੇ ਕਈ ਨਵੇਂ ਮਾਡਲ ਵੀ ਲਾਂਚ ਕੀਤੇ ਹਨ। ਜਿਵੇਂ-ਜਿਵੇਂ ਈਵੀ ਕਾਰਾਂ ਦੀ ਰੇਂਜ ਵਧ ਰਹੀ ਹੈ, ਉਨ੍ਹਾਂ ਦੀ ਮੰਗ ਵੀ ਵਧ ਰਹੀ ਹੈ। ਕਾਰ ਮਾਹਰਾਂ ਦਾ ਕਹਿਣਾ ਹੈ ਕਿ ਸਾਲ 2023 ‘ਚ ਕਾਰ ਕੰਪਨੀਆਂ EV ਦੇ ਕਈ ਨਵੇਂ ਮਾਡਲ ਬਾਜ਼ਾਰ ‘ਚ ਉਤਾਰਨ ਦੀ ਤਿਆਰੀ ਕਰ ਰਹੀਆਂ ਹਨ।
ਕੰਪਨੀਆਂ ਦਾ ਫੋਕਸ EVs ਦੀ ਵਿਕਰੀ ਨੂੰ ਹੋਰ ਵਧਾ ਕੇ ਉਨ੍ਹਾਂ ਦੀਆਂ ਦਰਾਂ ਨੂੰ ਹੋਰ ਘੱਟ ਕਰਨ ‘ਤੇ ਹੈ। ਹਾਲਾਂਕਿ, ਮਾਹਰ ਦਸੰਬਰ ਦੇ ਆਉਣ ਵਾਲੇ ਮਹੀਨੇ ਵਿੱਚ ਕਾਰ ਕੰਪਨੀਆਂ ਦੇ ਨਵੇਂ ਆਫਰ ਦੀ ਸੰਭਾਵਨਾ ਵੀ ਦਿਖਾ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੰਗਰੂਰ ਦੇ ਵਕੀਲ ਵੱਲੋਂ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ, KBC ’ਚ ਪੰਜਾਬ ਬਾਰੇ ਇਤਰਾਜ਼ਯੋਗ ਸਵਾਲ ਦਾ ਦਾਅਵਾ

ਸੰਗਰੂਰ ਦੇ ਇੱਕ ਵਕੀਲ ਨੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।...

ਲੁਧਿਆਣਾ ‘ਚ SHO ਖ਼ਿਲਾਫ਼ FIR ਦਰਜ ਕਰਨ ਦੇ ਹੁਕਮ, ਅਦਾਲਤੀ ਹੁਕਮਾਂ ਦੀ ਅਣਦੇਖੀ ਕਰਨੀ ਪਈ ਮਹਿੰਗੀ

ਲੁਧਿਆਣਾ ਵਿੱਚ ਪੁਲਿਸ ਵਿਭਾਗ ਨੂੰ ਉਸ ਸਮੇਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ...

ਮੋਹਾਲੀ ਦੇ ਮਸ਼ਹੂਰ ਹੇਅਰ ਸੈਲੂਨ ਦੇ ਬਾਹਰ ਬਾਈਕ ਸਵਾਰਾਂ ਵੱਲੋਂ ਫਾਇਰਿੰਗ, CCTV ਫੁਟੇਜ ਖੰਗਾਲ ਰਹੀ ਪੁਲਿਸ

ਮੋਹਾਲੀ ਦੇ ਫੇਜ਼ 11 ਵਿੱਚ ਸ਼ਨੀਵਾਰ ਨੂੰ ਹੇਅਰ ਮਾਸਟਰ ਸੈਲੂਨ ‘ਤੇ ਦੋ ਬਾਈਕ ਸਵਾਰ...

‘ਮੁੜ ਖੁੱਲ੍ਹਣਾ ਚਾਹੀਦਾ ਹੈ ਲੰਬੇ ਸਮੇ ਤੋਂ ਬੰਦ ਪਿਆ ਲਾਂਘਾ’ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਨੂੰ ਲੈ ਕੇ ਬੋਲੇ ਜਥੇਦਾਰ ਗੜਗੱਜ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ...

 ਮ੍ਰਿਤਕ ਦੇਹ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੇ ਪਿੱਛੇ ਤੋਂ ਪਿਕਅੱਪ ਨੂੰ ਮਾਰੀ ਟੱਕਰ, 5 ਦੀ ਮੌਤ

 ਸ਼ਨੀਵਾਰ ਸਵੇਰੇ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੁਬੇਹਾ ਥਾਣਾ...

Flipkart ਦੇ ਗੋਦਾਮ ’ਚ ਜੁੱਤੀਆਂ ਦਾ ਵੱਡਾ ਖੇਡ, ਨਵੇਂ ਜੁੱਤਿਆਂ ਦੀ ਥਾਂ ਡੱਬਿਆਂ ’ਚ ਮਿਲੇ ਪੁਰਾਣੇ ਤੇ ਫਟੇ ਜੁੱਤੇ

ਆਗਰਾ ਵਿੱਚ ਫਲਿੱਪਕਾਰਟ ਦੇ ਗੋਦਾਮ ਵਿੱਚ ਡਿਲੀਵਰੀ ਲਈ ਭੇਜੇ ਗਏ 550 ਜੁੱਤਿਆਂ ਦੇ ਡੱਬਿਆਂ...

 ਪੰਜਾਬ ਬੋਰਡ ਵਲੋਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 2026-27 ਅਕਾਦਮਿਕ ਸਾਲ ਲਈ 8ਵੀਂ, 10ਵੀਂ ਅਤੇ 12ਵੀਂ...

ਖ਼ੁਦਕੁਸ਼ੀ ਮਾਮਲੇ ’ਚ ਸਾਬਕਾ ਮੰਤਰੀ ਭੁੱਲਰ ਦੇ ਪਿਤਾ ਨੂੰ ਸੁਪਰੀਮ ਕੋਰਟ ਤੋਂ ਰਾਹਤ, ਪੀ.ਏ. ਦੀ ਜ਼ਮਾਨਤ ਅਰਜ਼ੀ ਰੱਦ

ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ਵਿੱਚ ਸੁਪਰੀਮ ਕੋਰਟ...