ਗੂਗਲ ਨੇ ਸਾਲ 2022 ਲਈ ਸਰਵੋਤਮ ਐਂਡਰਾਇਡ ਐਪਸ ਅਤੇ ਸਰਵੋਤਮ ਐਂਡਰਾਇਡ ਮੋਬਾਈਲ ਗੇਮਾਂ ਦੀ ਸੂਚੀ ਜਾਰੀ ਕੀਤੀ ਹੈ। ਗੂਗਲ ਨੇ ਕੁਐਸਟ (Questt) ਨੂੰ 2022 ਲਈ ਸਰਵੋਤਮ ਐਂਡਰਾਇਡ ਐਪ ਵਜੋਂ ਚੁਣਿਆ ਹੈ। ਇਸ ਦੇ ਨਾਲ ਹੀ, Apex Legends Mobile Game ਨੂੰ 2022 ਦੀ ਸਰਵੋਤਮ Android ਮੋਬਾਈਲ ਗੇਮ ਵਜੋਂ ਚੁਣਿਆ ਗਿਆ ਹੈ। ਦੱਸ ਦਈਏ ਕਿ ਐਂਡ੍ਰਾਇਡ ਡਿਵੈਲਪਰ ਹਰ ਸਾਲ ਗੂਗਲ ਪਲੇ ਸਟੋਰ ‘ਤੇ ਹਜ਼ਾਰਾਂ ਐਪਸ ਅਤੇ ਗੇਮਸ ਸਬਮਿਟ ਕਰਦੇ ਹਨ, ਜਿਸ ਤੋਂ ਬਾਅਦ ਗੂਗਲ ਸਾਲ ਦੇ ਅੰਤ ‘ਚ ਇਨ੍ਹਾਂ ਐਪਸ ਤੋਂ ਬੈਸਟ ਐਪ ਅਤੇ ਬੈਸਟ ਗੇਮ ਦੇ ਜੇਤੂਆਂ ਦਾ ਐਲਾਨ ਕਰਦਾ ਹੈ।
ਗੂਗਲ ਦੁਆਰਾ ਈ-ਕਾਮਰਸ ਸ਼੍ਰੇਣੀ ਦੀਆਂ ਐਪਾਂ ਨੂੰ ਵੀ ਜਾਰੀ ਪੁਰਸਕਾਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਫਲਿੱਪਕਾਰਟ ਦੀ ਸ਼ੌਪਸੀ ਐਪ ਨੂੰ ਇਸ ਸਾਲ ਯੂਜ਼ਰ ਚੁਆਇਸ ਐਪ ਲਈ ਸਰਵੋਤਮ ਐਪ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਐਂਗਰੀ ਬਰਡਜ਼ ਜਰਨੀ ਨੂੰ ਬੈਸਟ ਯੂਜ਼ਰ ਚੁਆਇਸ ਗੇਮ ਦਾ ਐਵਾਰਡ ਮਿਲਿਆ ਹੈ। ਨਾਲ ਹੀ, ਨੀਂਡ, ਬੰਕਰਫਿਟ ਅਤੇ ਡਾਂਸ ਵਰਕਆਊਟ ਨੂੰ ਸਭ ਤੋਂ ਵਧੀਆ ਹੈਲਥ ਐਪਸ ਵਜੋਂ ਚੁਣਿਆ ਗਿਆ ਹੈ। ‘ਟਰਨਿਪ’ ਨੂੰ ਫਨ ਸ਼੍ਰੇਣੀ ਲਈ ਬੈਸਟ ਐਪਸ ਵਿੱਚ ਚੁਣਿਆ ਗਿਆ ਹੈ। ਗੂਗਲ ਨੇ ਈ-ਲਰਨਿੰਗ ਐਪ ‘ਫਿਲੋ’ ਨੂੰ ਨਿੱਜੀ ਵਿਕਾਸ ਲਈ ਸਰਵੋਤਮ ਐਪ ਵਜੋਂ ਚੁਣਿਆ ਹੈ।
----------- Advertisement -----------
ਗੂਗਲ ਨੇ ਜਾਰੀ ਕੀਤੀ ਸਾਲ ਦੀ best ਗੇਮ ਅਤੇ ਐਪਸ ਦੀ ਸੂਚੀ, ਜਾਣੋ ਕਿਸਨੇ ਮਾਰੀ ਬਾਜ਼ੀ
Published on
----------- Advertisement -----------
----------- Advertisement -----------












