May 31, 2026, 6:43 pm
----------- Advertisement -----------
HomeNewsEntertainmentਵੱਖਰੇ ਅਵਤਾਰ 'ਚ ਨਜ਼ਰ ਆਏ ਸਲਮਾਨ ਖਾਨ,'Kisi Ka Bhai Kisi Ki Jaan'...

ਵੱਖਰੇ ਅਵਤਾਰ ‘ਚ ਨਜ਼ਰ ਆਏ ਸਲਮਾਨ ਖਾਨ,’Kisi Ka Bhai Kisi Ki Jaan’ ਦੇ ਸੈੱਟ ਤੋਂ ਸ਼ੇਅਰ ਕੀਤੀ ਅਣਦੇਖੀ ਤਸਵੀਰ

Published on

----------- Advertisement -----------

ਹਿੰਦੀ ਸਿਨੇਮਾ ਦੀ ਮੋਸਟ ਅਵੇਟਿਡ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਸਲਮਾਨ ਖਾਨ ਦੀ ਇਸ ਫਿਲਮ ਦੀ ਚਰਚਾ ਕਾਫੀ ਸਮੇਂ ਤੋਂ ਫਿਲਮੀ ਗਲਿਆਰੇ ‘ਚ ਹੋ ਰਹੀ ਸੀ। ਹੁਣ ਆਖਿਰਕਾਰ ਇਸ ਦੀ ਸ਼ੂਟਿੰਗ ਪੂਰੀ ਹੋ ਗਈ ਹੈ ਅਤੇ ਜਲਦ ਹੀ ਸਿਨੇਮਾਘਰਾਂ ‘ਚ ਦਸਤਕ ਦੇਵੇਗੀ। ਸਲਮਾਨ ਖਾਨ ਨੇ ਸੈੱਟ ਤੋਂ ਆਪਣੀ ਅਣਦੇਖੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਅਦਾਕਾਰ ਦਾ ਇੱਕ ਵੱਖਰਾ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। 3 ਦਸੰਬਰ 2022 ਨੂੰ, ਸਲਮਾਨ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ‘ਤੇ ‘ਕਿਸ ਕਾ ਭਾਈ ਕਿਸੀ ਕੀ ਜਾਨ’ ਦੇ ਸੈੱਟ ਤੋਂ ਆਪਣੀ ਇੱਕ ਅਣਦੇਖੀ ਤਸਵੀਰ ਸਾਂਝੀ ਕੀਤੀ। ਤਸਵੀਰ ‘ਚ ਸਲਮਾਨ ਖਾਨ ਕਾਫੀ ਖੂਬਸੂਰਤ ਨਜ਼ਰ ਆ ਰਹੇ ਹਨ।

ਸਲਮਾਨ ਖਾਨ ਲੰਬੇ ਵਾਲਾਂ, ਲਾਲ ਅਤੇ ਚਿੱਟੇ ਮੋਟਿਫਸ ਦੇ ਨਾਲ ਕਾਲੇ ਚਮੜੇ ਦੀ ਜੈਕਟ, ਗੂੜ੍ਹੇ ਚਸ਼ਮੇ ਵਿੱਚ ਸ਼ਾਨਦਾਰ ਲੱਗ ਰਹੇ ਸਨ। ਉਨ੍ਹਾਂ ਦਾ ਬਲੈਕ ਲੁੱਕ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਨੇ ਕੈਪਸ਼ਨ ‘ਚ ਲਿਖਿਆ, ”ਸ਼ੂਟ ਓਵਰ। #KisikaBhai KisikiJaan #Eid2023 ਵਿੱਚ ਆ ਰਹੀ ਹੈ। ਸਲਮਾਨ ਖਾਨ ਨੇ ਜਿਵੇਂ ਹੀ ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ, ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਕਈ ਗੁਣਾ ਵੱਧ ਗਿਆ ਹੈ। ਇਹ ਫਿਲਮ ਸਾਲ 2023 ‘ਚ ਈਦ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਇਸ ਫਿਲਮ ਨਾਲ ਕਈ ਨੌਜਵਾਨ ਬਾਲੀਵੁੱਡ ‘ਚ ਡੈਬਿਊ ਕਰ ਰਹੇ ਹਨ। ਇਨ੍ਹਾਂ ਵਿੱਚ ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਮਾਲਵਿਕਾ ਸ਼ਰਮਾ, ਸਿਧਾਰਥ ਨਿਗਮ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ‘ਬਿੱਗ ਬੌਸ 16’ ਦੇ ਪ੍ਰਤੀਯੋਗੀ ਅਬਦੁ ਰੋਜ਼ਿਕ ਵੀ ਇਸ ਫਿਲਮ ਦਾ ਹਿੱਸਾ ਹੋਣਗੇ ਅਤੇ ਡਾਂਸਰ ਰਾਘਵ ਜੁਆਲ ਵੀ ਨਜ਼ਰ ਆਉਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੈਸਲਮੇਰ-ਜੈਪੁਰ ‘ਚ ਰੇਤਲੇ ਤੂਫ਼ਾਨ ਦੀ ਚੇਤਾਵਨੀ, ਮੀਂਹ ਨੇ 7 ਰਾਜਾਂ ਵਿਚ ਘਟਾਈ ਗਰਮੀ

ਮੀਂਹ ਤੇ ਤੂਫ਼ਾਨ ਕਾਰਨ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਚੰਡੀਗੜ੍ਹ, ਛੱਤੀਸਗੜ੍ਹ, ਬਿਹਾਰ ਅਤੇ...

‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਜੇਲ੍ਹ ਤੋਂ ਆਏ ਬਾਹਰ

 ਵਿਧਾਨ ਸਭਾ ਹਲਕਾ ਸਨੌਰ (ਪਟਿਆਲਾ) ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਾਈਕੋਰਟ ਤੋਂ ਜ਼ਮਾਨਤ...

PM ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੌੜਾਕ ਗੁਰਿੰਦਰਵੀਰ ਸਿੰਘ ਨਾਲ ਕੀਤੀ ਗੱਲ ਤੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਦੌੜਾਕ ਗੁਰਿੰਦਰਵੀਰ ਸਿੰਘ ਨੂੰ 100 ਮੀਟਰ ਦੌੜ ਵਿੱਚ...

ਬਰਾਬਰ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਮਿਲੇਗੀ ਬਰਾਬਰ ਪੁਜੀਸ਼ਨ, CM ਮਾਨ ਨੇ ਟੌਪਰ ਲਈ ਨਿਯਮਾਂ ‘ਚ ਕੀਤਾ ਬਦਲਾਅ

ਪੰਜਾਬ ਵਿਚ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਤੇ ਟੌਪਰ ਰੈਂਕਿੰਗ ਵਿਵਸਥਾ ਨੂੰ ਲੈ ਕੇ ਵੱਡਾ...

ਭਗਵੰਤ ਮਾਨ ਸਰਕਾਰ ਵੱਲੋਂ ਲੜਕੀਆਂ ਲਈ ਦੇਸ਼ ਦੀਆਂ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਸਕੂਲ-ਅਧਾਰਤ ਮਾਹਵਾਰੀ ਸਿਹਤ ਸਿੱਖਿਆ ਦੀ ਸ਼ੁਰੂਆਤ

ਚੰਡੀਗੜ੍ਹ; 30 ਮਈ 2026:ਸੂਬੇ ਵਿੱਚ ਕੁੜੀਆਂ ਦੀ ਸਿੱਖਿਆ, ਬਾਲਗ ਸਿਹਤ ਅਤੇ ਲਿੰਗ-ਸੰਵੇਦਨਸ਼ੀਲ ਪੜ੍ਹਾਈ ਨੂੰ...

ਮਾਨ ਸਰਕਾਰ ਨੇ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. ਕਰਵਾ ਕੇ ਸਿੱਖਿਆ ਵਿੱਚ ਪੰਜਾਬ ਦੀ ਅੱਵਲ ਦਰਜਾਬੰਦੀ ਦਾ ਜਸ਼ਨ ਮਨਾਇਆ

ਚੰਡੀਗੜ੍ਹ, 30 ਮਈ:ਕੌਮੀ ਸਿੱਖਿਆ ਦਰਜਾਬੰਦੀ 'ਚ ਪੰਜਾਬ ਵੱਲੋਂ ਸਿਖ਼ਰਲਾ ਸਥਾਨ ਮੱਲਣ ਦੇ ਜਸ਼ਨ ਮਨਾਉਣ...

ਪੰਜਾਬ ਸਰਕਾਰ ਵਿੱਚ ਠੇਕਾ ਸਿਸਟਮ ਹੋਇਆ ਖਤਮ

ਚੰਡੀਗੜ੍ਹ, 30 ਮਈ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ...