ਗੁਜਰਾਤ ‘ਚ 182 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਭਾਜਪਾ ਜਿੱਥੇ ਸ਼ੁਰੂਆਤੀ ਰੁਝਾਨਾਂ ਵਿੱਚ ਬਹੁਮਤ ਨਾਲ ਅੱਗੇ ਨਿਕਲ ਗਈ ਹੈ, ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹਾਲਤ ਖ਼ਰਾਬ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਰਿਕਾਰਡ ਜਿੱਤ ਵੱਲ ਵਧ ਰਹੀ ਹੈ। ਇਸ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6 ਵਜੇ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਦਾ ਦੌਰਾ ਕਰਨਗੇ ਅਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ।
2017 ਦੇ ਮੁਕਾਬਲੇ ਇਸ ਵਾਰ ਦੋਵਾਂ ਗੇੜਾਂ ਵਿੱਚ ਘੱਟ ਵੋਟਿੰਗ ਹੋਈ। ਪਹਿਲੇ ਪੜਾਅ ‘ਚ 60.20 ਫੀਸਦੀ ਲੋਕਾਂ ਨੇ ਆਪਣੀ ਵੋਟ ਪਾਈ ਸੀ, ਜਦਕਿ ਦੂਜੇ ਪੜਾਅ ‘ਚ 5 ਦਸੰਬਰ ਨੂੰ 64.39 ਫੀਸਦੀ ਲੋਕਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਸੀ।
----------- Advertisement -----------
ਗੁਜਰਾਤ ‘ਚ ਬੰਪਰ ਜਿੱਤ ਵੱਲ ਵੱਧ ਰਹੀ ਭਾਜਪਾ, ਪੀ.ਐਮ ਮੋਦੀ ਅੱਜ ਸ਼ਾਮ ਪਹੁੰਚਣਗੇ ਬੀਜੇਪੀ ਹੈੱਡਕੁਆਰਟਰ
Published on
----------- Advertisement -----------
----------- Advertisement -----------












