ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਸਰਗੁਣ ਮਹਿਤਾ ਅੱਜ ਯਾਨਿ 8 ਦਸੰਬਰ ਨੂੰ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਮੌਕੇ ਸਰਗੁਣ ਮਹਿਤਾ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਸ ਨੇ ਪਤੀ ਰਵੀ ਦੂਬੇ ਨੂੰ ਬੇਹੱਦ ਰੋਮਾਂਟਿਕ ਅੰਦਾਜ਼ ਵਿੱਚ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ। ਸਰਗੁਣ ਮਹਿਤਾ ਨੇ ਪਤੀ ਰਵੀ ਦੁਬੇ ਨਾਲ 3 ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਦੋਵਾਂ ਨੂੰ ਦੇਖ ਪ੍ਰਸ਼ੰਸਕ ਬੇਹੱਦ ਖ਼ੁਸ਼ ਹਨ ਤੇ ਆਪਣੀ ਖ਼ੁਸ਼ੀ ਉਹ ਕੁਮੈਂਟਸ ਰਾਹੀਂ ਸਾਂਝੀ ਕਰ ਰਹੇ ਹਨ। ਸਰਗੁਣ ਨੇ ਤਸਵੀਰਾਂ ਨਾਲ ਕੈਪਸ਼ਨ ’ਚ ਲਿਖਿਆ, ‘‘ਤੁਝਮੇ ਰੱਬ ਦਿਖਤਾ ਹੈ, ਯਾਰਾਂ ਮੈਂ ਕਿਆ ਕਰੂੰ। ਹੈਪੀ 9 ਯੀਅਰਸ ਬਡੀ।’’ ਉਥੇ ਰਵੀ ਦੁਬੇ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਦੋਵੇਂ ਕੇਕ ਕੱਟਦੇ ਨਜ਼ਰ ਆ ਰਹੇ ਹਨ। ਵੀਡੀਓ ਦੀ ਕੈਪਸ਼ਨ ’ਚ ਰਵੀ ਦੁਬੇ ਨੇ ਲਿਖਿਆ, ‘‘9 ਪਲਾਂ ਵਰਗੇ ਲੱਗਦੇ ਨੇ ਇਹ 9 ਸਾਲ। ਤੂੰ ਅਨੰਤ ਤਕ ਮੇਰੀ ਹੈ ਡਾਰਲਿੰਗ।’’ ਇੱਕ ਦੂਜੇ ਨੂੰ ਤਕਰੀਬਨ 4 ਸਾਲ ਡੇਟ ਕਰਨ ਤੋਂ ਬਾਅਦ ਇਸ ਜੋੜੇ ਨੇ 8 ਦਸੰਬਰ 2013 ਨੂੰ ਵਿਆਹ ਕਰ ਲਿਆ ਸੀ। ਸਰਗੁਣ ਮਹਿਤਾ ਤੇ ਰਵੀ ਦੂਬੇ ਦੀ ਜੋੜੀ ਟੀਵੀ ਦੀ ਦੁਨੀਆ ਦੀ ਸਭ ਤੋਂ ਬੈਸਟ ਜੋੜੀ ਮੰਨੀ ਜਾਂਦੀ ਹੈ। ਅੱਜ ਭਾਵੇਂ ਦੋਵਾਂ ਦੇ ਵਿਆਹ ਨੂੰ 9 ਸਾਲ ਹੋ ਗਏ ਹਨ, ਪਰ ਦੋਵੇਂ ਅੱਜ ਵੀ ਪਰਫੈਕਟ ਕੱਪਲ ਦੀ ਮਿਸਾਲ ਹਨ।
----------- Advertisement -----------
ਵਿਆਹ ਦੀ 9ਵੀਂ ਵਰ੍ਹੇਗੰਢ ਮੌਕੇ ਸਰਗੁਣ ਮਹਿਤਾ ਨੇ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਪਤੀ ਰਵੀ ਦੁਬੇ ਨੂੰ ਦਿੱਤੀ ਵਧਾਈ
Published on
----------- Advertisement -----------












