ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੁੰ ਵੇਖਦਿਆਂ ਦਿੱਲੀ ਵਿਚ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਮੁਤਾਬਕ ਹੁਣ ਖਰੀਦਦਾਰੀ ਦਾ ਸਮਾਂ ਸਵੇਰੇ 10.00 ਵਜੇ ਤੋਂ ਰਾਤ 8.00 ਵਜੇ ਤੱਕ ਹੀ ਹੋਵੇਗੀ।

ਇਸ ਦੌਰਾਨ ਦਿੱਲੀ ਵਿਚ ਔਡ ਈਵਨ ਦੇ ਆਧਾਰ ’ਤੇ ਮਾਲ ਸਵੇਰੇ 10.00 ਵਜੇ ਤੋਂ ਰਾਤ 8.00 ਵਜੇ ਤੱਕ ਖੁੱਲ੍ਹੇ ਰਹਿਣਗੇ।ਦਿੱਲੀ ਵਿਚ ਅਗਲੇ ਹੁਕਮਾਂ ਤੱਕ ਸਿਨੇਮਾ ਹਾਲ ਤੇ ਮਲਟੀਪਲੈਕਸ ਬੰਦ ਕਰ ਦਿੱਤੇ ਗਏ ਹਨ।












