October 25, 2026, 12:24 am
----------- Advertisement -----------
HomeNewsLatest Newsਸਿੱਖ ਭਾਈਚਾਰਾ “ਬੀਰ ਬਾਲ ਦਿਵਸ” ਨੂੰ ਰੱਦ ਕਰੇ, ਸਾਹਿਬਜ਼ਾਦੇ ਸ਼ਹਾਦਤ ਦਿਹਾੜਾ ਮਨਾਵੇਂ:...

ਸਿੱਖ ਭਾਈਚਾਰਾ “ਬੀਰ ਬਾਲ ਦਿਵਸ” ਨੂੰ ਰੱਦ ਕਰੇ, ਸਾਹਿਬਜ਼ਾਦੇ ਸ਼ਹਾਦਤ ਦਿਹਾੜਾ ਮਨਾਵੇਂ: ਕੇਂਦਰੀ ਸਿੰਘ ਸਭਾ

Published on

----------- Advertisement -----------

ਚੰਡੀਗੜ੍ਹ, 9 ਦਸੰਬਰ : – ਤੇਰ੍ਹਾਂ ਪੋਹ ਸੰਮਤ 1761 (ਈ: 1705) ਨੂੰ ਸੂਬੇ ਸਰਹਿੰਦ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਦਿਨ ਤੋਂ ਹੀ ਸਿੱਖ ਭਾਈਚਾਰਾ ‘ਸਾਹਿਬਜ਼ਾਦੇ ਸ਼ਹਾਦਤ ਦਿਹਾੜਾ’ ਮਨਾ ਰਿਹਾ ਹੈ। ਇਸ ਪਵਿੱਤਰ ਦਿਹਾੜੇ ਨੂੰ ‘ਬੀਰ ਬਾਲ ਦਿਵਸ’ ਮਨਾਉਂਣ ਦਾ ਸੱਦਾ ਸਿੱਖ ਇਤਿਹਾਸ ਤਰੋੜ-ਮਰੋੜ ਕੇ ਹਿੰਦੂਤਵ ਦੀ ਸਾਂਚੇ ਵਿੱਚ ਢਾਲਣ ਦੀ ਕੋਸ਼ਿਸ਼ ਹੈ। ਹਿੰਦੂਤਵ ਤੇ ਪੈਰੋਕਾਰ ਨੇ ਅਣਲਿਖਤ ਭਾਰਤੀ ਇਤਿਹਾਸ ਨੂੰ ਹਿੰਦੂਤਵ ਦੀਆਂ ਸਿਆਸੀ ਲੋੜ੍ਹਾਂ ਮੁਤਾਬਿਕ ਘੜ੍ਹ ਤਰਾਸ਼ ਕੇ ਹਿੰਦੂ ਨੈਸ਼ਨਲਿਜ਼ਮ ਨੂੰ ਮਜ਼ਬੂਤ ਕੀਤਾ। 1870 ਤੋਂ ਆਰੀਆਂ ਸਮਾਜ ਅਤੇ ਹਿੰਦੂਤਵੀ ਲੀਡਰ ਸਿੱਖਾਂ ਨੂੰ ਵੱਡੇ ਹਿੰਦੂ ਸਮਾਜ ਹਿੱਸਾ ਹੀ ਪੇਸ਼ ਕਰ ਰਹੇ ਹਨ। ‘ਬੀਰ ਬਾਲ ਦਿਵਸ’ ਵੀ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਹਿੰਦੂਤਵ ਦੇ ਸਿਆਸੀ ਕੋਸ਼ ਵਿੱਚ ਦਰਜ ਕਰਨਾ ਹੈ।
ਯਾਦ ਰਹੇ, ਭਾਰਤੀ ਸਮਾਜ ਅਤੇ ਧਾਰਮਿਕ ਸੰਸਕ੍ਰਿਤੀ ਵਿੱਚ ਸ਼ਹਾਦਤ ਦਾ ਸਕੰਲਪ ਹੀ ਨਹੀਂ ਹੈ। ਯਹੂਦੀਆਂ ਅਤੇ ਇਸਲਾਮ ਵਿੱਚ ਪ੍ਰਚਲਤ ਸ਼ਹਾਦਤ ਨੂੰ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਦੀਆਂ ਸ਼ਹੀਦੀਆਂ ਨੇ ਮਨੁੱਖਤਾ ਦੀਆਂ ਰੂਹਾਨੀ ਬੁਲੰਦੀਆਂ ਉੱਤੇ ਪਹੁੰਚਾ ਦਿੱਤਾ। ਜਾਤੀ ਹਿੱਤ/ਸਵਾਰਥ ਤੋਂ ਉਪਰ ਉੱਠ ਕੇ ਪਰਉਪਕਾਰ ਹਿੱਤ ਵੱਡੇ ਮਨੁੱਖੀ ਆਦਰਸ਼ਾਂ ਲਈ ਸਵੈ-ਇੱਛਕ ਕੁਰਬਾਨੀ ਦੇਣਾ ਹੀ ਸਿੱਖ ਸ਼ਹਾਦਤ ਦੀ ਸਹੀ ਪ੍ਰੀਭਾਸ਼ਾ ਹੈ।
ਸਾਕਾ ਸਰਹਿੰਦ ਸਮੇਂ ਬਾਬਾ ਜੋਰਾਵਰ ਸਿੰਘ ਦੀ ਉਮਰ ਸਾਢੇ ਅੱਠ ਸਾਲ ਅਤੇ ਬਾਬਾ ਫਤਿਹ ਸਿੰਘ ਦੀ ਉਮਰ ਸਾਢੇ ਛੇ ਸਾਲ ਬਣਦੀ ਹੈ। ਦੋਨੋਂ ਸਾਹਿਬਜ਼ਾਦਿਆਂ ਨੇ ਧਾਰਮਿਕ ਆਜ਼ਾਦੀ ਲਈ ਅਤੇ ਜ਼ੁਲਮ ਦੇ ਟਾਕਰੇ ਲਈ ਦੀਵਾਰ ਵਿੱਚ ਜਿਉਂਦਿਆਂ ਚਿਣੇ ਜਾਣ ਨੂੰ ਸਵੀਕਾਰ ਕੀਤਾ ਅਤੇ ਸੂਬੇ ਸਰਹਿੰਦ ਦੀਆਂ ਧਮਕੀਆਂ ਤੋਂ ਬੇਪਰਵਾਹ ਹਰ ਕਿਸਮ ਦੇ ਲਾਲਚਾ ਨੂੰ ਠੁਕਰਾ ਦਿੱਤਾ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ ਜ਼ੁਲਮ/ਹੰਕਾਰ ਦੀ ਸਿਖ਼ਰ ਅਤੇ ਇਖਲਾਕੀ ਗਿਰਾਵਟ ਦੀ ਇੰਤਹਾ ਹੀ ਨੁਮਾਇੰਦਗੀ ਕਰਦੀ ਹੈ।
ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਅੱਗੇ ਸਿਰ ਝੁਕਾਉਂਦਿਆਂ, ਸਰਹਿੰਦ ਦੇ ਆਲੇ ਦੁਆਲੇ ਪਿੰਡਾਂ ਦੇ ਲੋਕ ਇਸਲਾਮ ਵਿੱਚ ਕਰਬਲਾ ਦੀ ਤਰਜ਼ ਉੱਤੇ ਅਜਿਹੀ ਮਾਨਸਿਕ ਪੀੜ੍ਹਾ ਨੂੰ ਸਮਰਪਿਤ ਪੋਹ ਦਾ ਮਹੀਨਾ ਜ਼ਮੀਨ ਉੱਤੇ ਸੌਂਦੇ ਰਹੇ ਹਨ ਅਤੇ ਸ਼ਾਦੀ/ਵਿਆਹ ਖੁਸ਼ੀ ਦੇ ਜਸ਼ਨ ਨਹੀਂ ਮਨਾਉਂਦੇ ਹਨ।
ਇਸ ਸਿੱਖ ਪਰੰਪਰਾਂ ਨੂੰ ਅੱਗੇ ਵਧਾਉਂਦਿਆਂ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੱਧ ਸੰਜੀਦਗੀ ਨਾਲ ਮਨਾਉਣਾ ਚਾਹੀਦਾ ਤਾਂਕਿ ਵਿਲੱਖਣ ਸਿੱਖ ਇਤਿਹਾਸ/ਸਭਿਆਚਾਰ ਨੂੰ ਹੋਰ ਮਜ਼ਬੂਤ ਕੀਤਾ ਜਾਵੇ।
ਇਹ ਸਾਂਝਾ ਬਿਆਨ ਪ੍ਰੋਫ਼ੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਪ੍ਰੋ. ਹਰਪਾਲ ਸਿੰਘ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ) ਅਤੇ ਰਾਜਵਿੰਦਰ ਸਿੰਘ ਰਾਹੀ ਵੱਲੋਂ ਜਾਰੀ ਕੀਤਾ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉੱਪਰੋਂ ਦਬਾਅ ਦਾ ਹਵਾਲਾ ਦੇ ਕੇ ਮੈਨੂੰ 2 ਘੰਟੇ ਰੋਕ ਕੇ ਰੱਖਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ 23 ਅਕਤੂਬਰ:ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਰਕਾਰੀ ਏਜੰਸੀਆਂ ਰਾਹੀਂ ਕੀਤੀ ਜਾ...

ਪੰਜਾਬ ਵਿਧਾਨ ਸਭਾ ‘ਚ SIR ਖਿਲਾਫ ਮਤਾ ਪਾਸ, ਅਜਿਹਾ ਕਰਨ ਵਾਲਾ ਪਹਿਲਾ ਸੂਬਾ

ਚੰਡੀਗੜ੍ਹ, 23 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ‘ਵੋਟ-ਚੋਰੀ’ ਭਾਰਤੀ ਲੋਕਤੰਤਰ...

ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਦਾ ਨਵਾਂ ਕਦਮ, 40 ਕਾਲਜਾਂ ’ਚ ਬਣਨਗੇ ਮਾਨਸਿਕ ਸਿਹਤ ਕਲੱਬ

ਚੰਡੀਗੜ੍ਹ, 22 ਅਕਤੂਬਰ, 2026:ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸੂਬੇ...

  ਵਿਦਿਆਰਥੀਆਂ ਨੂੰ CM ਮਾਨ ਦਾ ਸੁਨੇਹਾ,ਸਿਫ਼ਾਰਸ਼ ਨਹੀਂ, ਯੋਗਤਾ ਨਾਲ ਮਿਲਣਗੀਆਂ ਨੌਕਰੀਆਂ

ਚੰਡੀਗੜ੍ਹ; 22 ਅਕਤੂਬਰ, 2026:ਪੰਜਾਬ ਵਿਧਾਨ ਸਭਾ ਨੇ ਅੱਜ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ,...

ਦਲੇਰ ਮਹਿੰਦੀ ਦਾ ਅਪਮਾਨ, ਦਿਲਜੀਤ ਦਾ ਸ਼ੋਅ ਰੱਦ, ਹੁਣ ਮੁੱਖ ਮੰਤਰੀ ਨਾਲ ਦੁਰਵਿਵਹਾਰ! ਭਾਜਪਾ ’ਤੇ ਵਰ੍ਹੇ ਕੁਲਦੀਪ ਧਾਲੀਵਾਲ

ਚੰਡੀਗੜ੍ਹ, 22 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ...

ਪੰਜਾਬ ‘ਤੇ ਬੋਲਣ ਤੋਂ ਪਹਿਲਾਂ ਭਾਜਪਾ ਸ਼ਾਸਤ ਰਾਜਾਂ ਵਿੱਚ ਨਸ਼ਾ ਖ਼ਤਮ ਕਰਕੇ ਦਿਖਾਉਣ ਅਮਿਤ ਸ਼ਾਹ – ਕੇਜਰੀਵਾਲ

ਨਵੀਂ ਦਿੱਲੀ, 22 ਅਕਤੂਬਰ:ਆਮ ਆਦਮੀ ਪਾਰਟੀ ਨੇ ਭਾਜਪਾ ਸ਼ਾਸਤ ਰਾਜਾਂ ਵਿੱਚ ਸ਼ਰੇਆਮ ਚੱਲ ਰਹੇ...

ਕਾਂਗਰਸ ਆਈ ਤਾਂ ਖੋਹ ਲਵੇਗੀ ਪੰਜਾਬੀਆਂ ਦੀਆਂ ਸਹੂਲਤਾਂ!,ਅਮਨ ਅਰੋੜਾ ਨੇ ਰਾਜਾ ਵੜਿੰਗ ਨੂੰ ਘੇਰਿਆ

ਚੰਡੀਗੜ੍ਹ; 22 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ...

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...