October 28, 2026, 3:34 pm
----------- Advertisement -----------
HomeNewsEntertainmentਬਾਲੀਵੁੱਡ ਦੇ ਦਿੱਗਜ਼ ਅਦਾਕਾਰ ਦਿਲੀਪ ਕੁਮਾਰ ਦੀ 100ਵੀਂ Birth Anniversary 'ਤੇ ਜਾਣੋ...

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਦਿਲੀਪ ਕੁਮਾਰ ਦੀ 100ਵੀਂ Birth Anniversary ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ

Published on

----------- Advertisement -----------

ਦਿੱਗਜ ਅਦਾਕਾਰ ਦਿਲੀਪ ਕੁਮਾਰ ਨੇ 7 ਜੁਲਾਈ 2021 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੇ ਜਾਣ ਤੋਂ ਬਾਅਦ ਪਤਨੀ ਸਾਇਰਾ ਬਾਨੋ ਇੱਕਲੀ ਰਹਿ ਗਈ ਹੈ। 7 ਜੁਲਾਈ 2021 ਨੂੰ ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ ਲੰਮੀ ਬਿਮਾਰੀ ਦੇ ਚਲਦਿਆਂ ਦੇਹਾਂਤ ਹੋ ਗਿਆ। ਪੰਜ ਦਸ਼ਕਾਂ ਤੱਕ ਫੈਨਜ਼ ਉੱਤੇ ਆਪਣਾ ਜਾਦੂ ਬਰਕਰਾਰ ਰੱਖਣ ਵਾਲੇ ਅਦਾਕਾਰ ਦਿਲੀਪ ਕੁਮਾਰ ਦਾ ਜਨਮ 11 ਦਸੰਬਰ ਸਾਲ 1922 ‘ਚ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਹੋਇਆ ਸੀ। ਦਿਲੀਪ ਦਾ ਅਸਲ ਨਾਂਅ ਮੁਹੰਮਦ ਯੁਸੂਫ਼ ਖ਼ਾਨ ਸੀ, ਪਰ ਫ਼ਿਲਮਾਂ ਵਿੱਚ ਕਦਮ ਰੱਖਣ ਮਗਰੋਂ ਉਨ੍ਹਾਂ ਨੂੰ ਦਿਲੀਪ ਕੁਮਾਰ ਵਜੋਂ ਪਛਾਣ ਮਿਲੀ। ਦਿਲਚਸਪ ਗੱਲ ਇਹ ਹੈ ਕਿ ਫ਼ਿਲਮੀ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਦਿਲੀਪ ਕੁਮਾਰ ਭਾਰਤ ‘ਤੇ ਕਾਬਿਜ਼ ਬ੍ਰਿਟਿਸ਼ ਆਰਮੀ ਦੀ ਕੈਂਟੀਨ ਦੇ ਵਿੱਚ ਕੰਮ ਕਰਦੇ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਵਾਰ ਬ੍ਰਿਟਿਸ਼ ਅਫ਼ਸਰਾਂ ਦੇ ਖਿਲਾਫ ਭਾਸ਼ਣ ਦਿੱਤਾ। ਇਸ ਭਾਸ਼ਣ ਵਿੱਚ ਉਨ੍ਹਾਂ ਨੇ ਬ੍ਰਿਟਿਸ਼ ਅਫ਼ਸਰਾਂ ਵੱਲੋਂ ਭਾਰਤੀਆਂ ਨਾਲ ਗ਼ਲਤ ਵਿਵਹਾਰ ਕਰਨ ਦਾ ਮੁੱਦਾ ਚੁੱਕਿਆ।

ਜਿਸ ਕਾਰਨ ਉਨ੍ਹਾਂ ਨੂੰ ਕੁਝ ਸਮਾਂ ਜੇਲ ਵਿੱਚ ਬਤੀਤ ਕਰਨਾ ਪਿਆ। ਦਿਲੀਪ ਕੁਮਾਰ ਨੇ ਸਾਲ 1947 ‘ਚ ਆਈ ਫ਼ਿਲਮ ਜੁਗਨੂ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਦਿਲੀਪ ਕੁਮਾਰ ਨੇ 60 ਅਤੇ 70 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਉਹ ਦੇਵਦਾਸ, ਮੁਗਲ-ਏ-ਆਜ਼ਮ,ਗੰਗਾ-ਜਮੁਨਾ ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਨਜ਼ਰ ਆਏ ਸਨ। ਉਨ੍ਹਾਂ ਦੀਆਂ ਕੁਝ ਖ਼ਾਸ ਫ਼ਿਲਮਾਂ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ।60 ਦੇ ਦਹਾਕੇ ਵਿੱਚ ਰਿਲੀਜ਼ ਹੋਈ ਫ਼ਿਲਮ ਮੁਗਲ-ਏ-ਆਜ਼ਮ ਅੱਜ ਵੀ ਹਰ ਕਿਸੇ ਦੇ ਦਿਲ ਵਿੱਚ ਵੱਸੀ ਹੋਈ ਹੈ। ਦਿਲੀਪ ਕੁਮਾਰ ਨੇ ਇਸ ਫ਼ਿਲਮ ਵਿੱਚ ਸਲੀਮ ਦਾ ਕਿਰਦਾਰ ਅਦਾ ਕੀਤਾ ਸੀ ਤੇ ਉਨ੍ਹਾਂ ਦੇ ਨਾਲ ਇਸ ਫ਼ਿਲਮ ਵਿੱਚ ਮਧੂਬਾਲਾ ਨੇ ਨਾਦਿਰਾ ਦਾ ਕਿਰਦਾਰ ਨਿਭਾਇਆ। ਇਸ ਫ਼ਿਲਮ ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਅਜਿਹੀਆਂ ਹੀ ਹੋਰਨਾਂ ਫ਼ਿਲਮਾਂ ਜਿਵੇਂ ਕਿ ਦੇਵਦਾਸ, ਕ੍ਰਾਂਤੀ,ਗੰਗਾ ਜਮੁਨਾ ਤੇ ਸੌਦਾਗਰ ਵਰਗੀਆਂ ਫ਼ਿਲਮਾਂ ਸੁਪਰ ਹਿੱਟ ਰਹੀਆਂ। ਦਿਲੀਪ ਕੁਮਾਰ ਅਤੇ ਮਧੂਬਾਲਾ ਦੀ ਕਹਾਣੀ ਬੇਹੱਦ ਚਰਚਾ ਵਿੱਚ ਰਹੀ ਹੈ। ਦਿਲੀਪ ਕੁਮਾਰ ਮਧੂਬਾਲਾ ਨਾਲ ਵਿਆਹ ਕਰਨਾ ਚਾਹੁੰਦੇ ਸੀ। ‘ਨਵਾਂ ਦੌਰ’ ਫ਼ਿਲਮ ਦੇ ਪਹਿਲਾ ਤੋਂ ਹੀ ਦਿਲੀਪ ਕੁਮਾਰ ਅਤੇ ਮਧੂਬਾਲਾ ਦਾ ਪਿਆਰ ਕਾਫੀ ਅੱਗੇ ਵਧ ਚੁੱਕਾ ਸੀ।

ਦੋਨੋ ਵੀ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸੀ ਪਰ ਮਧੂਬਾਲਾ ਦੇ ਪਿਤਾ ਨੂੰ ਇਹ ਰਿਸ਼ਤਾ ਮੰਜੂਰ ਨਹੀਂ ਸੀ। ਨਵਾਂ ਦੌਰ ਫ਼ਿਲਮ ਦੀ ਸ਼ੂਟਿੰਗ ਉੱਤੇ ਹੀ ਦਿਲੀਪ ਕੁਮਾਰ ਅਤੇ ਮਧੂਬਾਲਾ ਵਿੱਚ ਗੱਲਬਾਤ ਬੰਦ ਹੋ ਗਈ, ਇਸ ਦੇ ਬਾਵਜੂਦ ਦਿਲੀਪ ਕੁਮਾਰ ਨੇ ਆਪਣੇ ਕੰਮ ਉੱਤੇ ਧਿਆਨ ਦਿੱਤਾ। 50 ਅਤੇ 60 ਦੇ ਦਹਾਕੇ ਵਿੱਚ ਕੁੜੀਆਂ ਉਨ੍ਹਾਂ ਉੱਤੇ ਮਰਦੀਆਂ ਸੀ। ਸਾਇਰਾ ਬਾਨੋ ਵੀ ਉਨ੍ਹਾਂ ਵਿੱਚੋਂ ਇੱਕ ਸੀ। ਮਹਿਜ 12 ਸਾਲ ਦੀ ਉਮਰ ਵਿੱਚ ਹੀ ਸਾਇਰਾ ਬਾਨੋ ਨੂੰ ਦਿਲੀਪ ਕੁਮਾਰ ਨਾਲ ਪਿਆਰ ਹੋ ਗਿਆ ਸੀ। ਦੋਹਾਂ ਦੀ ਉਮਰ ਵਿੱਚ ਕਰੀਬ ਦੁਗਣਾ ਅੰਤਰ ਸੀ। ਜਦੋਂ ਸਾਇਰਾ ਬਾਨੋ ਅਤੇ ਦਿਲੀਪ ਕੁਮਾਰ ਦਾ ਵਿਆਹ ਹੋਇਆ ਸੀ, ਉਦੋਂ ਸਾਇਰਾ ਬਾਨੋ ਦੀ ਉਮਰ ਮਹਿਜ਼ 22 ਸਾਲ ਸੀ ਅਤੇ ਦਲੀਪ ਦੀ ਉਮਰ 44 ਸਾਲ ਸੀ। ਇਸ ਦੇ ਬਾਵਜੂਦ ਦੋਨਾਂ ਨੇ ਵਿਆਹ ਕਰਵਾ ਲਿਆ ਸੀ। ਸਾਇਰਾ ਬਾਨੋ ਨੇ ਦਿਲੀਪ ਦੇ ਆਖ਼ਰੀ ਸਮੇਂ ਤੱਕ ਉਨ੍ਹਾਂ ਦਾ ਸਾਥ ਦੇ ਕੇ ਆਪਣੀ ਸੱਚੀ ਮੁਹੱਬਤ ਨੂੰ ਸਮਰਪਿਤ ਕੀਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੱਧ ਪ੍ਰਦੇਸ਼ ਰਾਜਸਭਾ ਉਪ ਚੋਣ: ਭਾਜਪਾ ਨੇ ਹਰਦੀਪ ਸਿੰਘ ਪੁਰੀ ਨੂੰ ਐਲਾਨਿਆ ਉਮੀਦਵਾਰ

ਭਾਜਪਾ ਨੇ ਅੱਜ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਪ ਚੋਣ ਲਈ ਹਰਦੀਪ ਸਿੰਘ ਪੁਰੀ...

ਪੰਜਾਬ ’ਚ ਚੱਕਰਵਾਤ ਦਾ ਅਸਰ! ਜਲਦ ਬਦਲੇਗਾ ਮੌਸਮ

ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਦੇ ਹਲਾਤ ਬਦਲਣ ਦੀ...

ਜੇਲ੍ਹ ਚ ਬੰਦ ਗੈਂਗਸਟਰ ਭੁਵਨੇਸ਼ ਚੋਪੜਾ ਦੀ ਸ਼ੱਕੀ ਹਾਲਾਤ ਚ ਮੌਤ, ਪੋਸਟਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ

ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਨਾਮੀ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਦੀ ਮੰਗਲਵਾਰ...

ਕੀਰਤਪੁਰ ਸਾਹਿਬ ‘ਚ ਡੂੰਘੀ ਖੱਡ ‘ਚ ਡਿੱਗੀ ਕੁੱਲੂ ਦੁਸਹਿਰੇ ਤੋਂ ਪਰਤ ਰਹੀ ਗੱਡੀ, 4 ਲੋਕਾਂ ਦੀ ਮੌਤ

ਬੁੱਧਵਾਰ ਨੂੰ ਮਨਾਲੀ-ਕੀਰਤਪੁਰ ਸਾਹਿਬ ਰਾਸ਼ਟਰੀ ਰਾਜਮਾਰਗ ‘ਤੇ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ।...

ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਸੁਣਵਾਈ 18 ਨਵੰਬਰ ਤੱਕ ਟਲੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ...

ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਜਥੇਬੰਦਕ ਢਾਂਚਾ ਭੰਗ

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਆਪਣਾ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਮੌਜੂਦਾ ਢਾਂਚਾ ਤੁਰੰਤ...

ਬਿਕਰਮਜੀਤ ਸਿੰਘ ਮਜੀਠੀਆ ਮਾਮਲੇ ਵਿਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ‘ਸਟੇਟ ਬਨਾਮ...

ਟੋਲ ਪਲਾਜ਼ਾ ਨੇੜੇ ਰਹਿਣ ਵਾਲਿਆਂ ਨੂੰ ਰਾਹਤ, 1 ਨਵੰਬਰ ਤੋਂ ਸਾਲਾਨਾ ਪਾਸ

ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਉਨ੍ਹਾਂ...

ਪੰਜਾਬ ‘ਚ ਸਾਰੇ ਸਕੂਲਾਂ ਦਾ ਸਮਾਂ ਬਦਲਿਆ, 2 ਨਵੰਬਰ ਤੋਂ ਨਵੀਂ Timing ਲਾਗੂ

ਪੰਜਾਬ ਵਿੱਚ 2 ਨਵੰਬਰ ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਠੰਢ ਦੇ ਮੌਸਮ ਨੂੰ...