May 12, 2026, 6:32 pm
----------- Advertisement -----------
HomeNewsLatest Newsਪੰਚਕੂਲਾ: ਯਾਤਰੀ ਨੂੰ ਛੱਡਣ ਜਾ ਰਹੀ ਟੈਕਸੀ ਨੂੰ ਲੱਗੀ ਭਿਆਨਕ ਅੱਗ

ਪੰਚਕੂਲਾ: ਯਾਤਰੀ ਨੂੰ ਛੱਡਣ ਜਾ ਰਹੀ ਟੈਕਸੀ ਨੂੰ ਲੱਗੀ ਭਿਆਨਕ ਅੱਗ

Published on

----------- Advertisement -----------

ਹਰਿਆਣਾ ਦੇ ਪੰਚਕੂਲਾ ਵਿੱਚ ਬੀਤੀ ਰਾਤ ਸਵਾਰੀ ਨੂੰ ਉਤਾਰਨ ਜਾ ਰਹੀ ਇੱਕ ਟੈਕਸੀ ਕਾਰ ਵਿੱਚ ਭਿਆਨਕ ਅੱਗ ਲੱਗ ਗਈ। ਡਰਾਈਵਰ ਤੇ ਯਾਤਰੀ ਸਮੇਂ ਸਿਰ ਟੈਕਸੀ ਚੋ ਬਾਹਰ ਆ ਗਏ, ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਟੈਕਸੀ ਵਿੱਚ ਸੀਐਨਜੀ ਸਿਲੰਡਰ ਸੀ, ਜਿਸ ਕਾਰਨ ਅੱਗ ਲੱਗ ਗਈ।
ਦੱਸਿਆ ਗਿਆ ਹੈ ਕਿ ਚੰਡੀਗੜ੍ਹ ਦੇ ਸੈਕਟਰ 24 ਦੇ ਰਹਿਣ ਵਾਲੇ ਸੂਰਜ ਨੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕਰੀਬ ਡੇਢ ਮਹੀਨਾ ਪਹਿਲਾਂ ਸੀਐਨਜੀ ਫਿਟ ਸਵਿਫਟ ਡਿਜ਼ਾਇਰ ਟੈਕਸੀ ਖਰੀਦੀ ਸੀ। ਮੰਗਲਵਾਰ ਰਾਤ ਨੂੰ ਉਹ ਚੰਡੀਗੜ੍ਹ ਤੋਂ ਸਵਾਰੀ ਲੈ ਕੇ ਪੰਚਕੂਲਾ ਦੇ ਸੈਕਟਰ 20 ਜਾ ਰਿਹਾ ਸੀ। ਸੂਰਜ ਅਜੇ ਸੈਕਟਰ-12ਏ-20 ਦੇ ਫਲਾਈਓਵਰ ਨੇੜੇ ਪਹੁੰਚਿਆ ਹੀ ਸੀ ਕਿ ਅਚਾਨਕ ਕਾਰ ਨੂੰ ਅੱਗ ਲੱਗ ਗਈ। ਉਹ ਤੁਰੰਤ ਸਵਾਰੀ ਸਮੇਤ ਕਾਰ ਤੋਂ ਹੇਠਾਂ ਉਤਰ ਗਿਆ। ਉਸ ਨੇ ਟੈਕਸੀ ‘ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।
ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਜਾਮ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਮੌਕੇ ‘ਤੇ ਪੁੱਜਣ ‘ਚ ਕਾਫੀ ਸਮਾਂ ਲੱਗ ਗਿਆ। ਉਦੋਂ ਤੱਕ ਟੈਕਸੀ ਪੂਰੀ ਤਰ੍ਹਾਂ ਸੜ ਚੁੱਕੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਈ ਜਗਤਾਰ ਸਿੰਘ ਹਵਾਰਾ ਨੇ ਮੰਗੀ ਚਾਰ ਹਫ਼ਤਿਆਂ ਦੀ ਪੈਰੋਲ

ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਵੱਲੋਂ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਮੰਗੀ ਗਈ...

NTA ਨੇ NEET UG ਪ੍ਰੀਖਿਆ ਕੀਤੀ ਰੱਦ, CBI ਕਰੇਗੀ ਪੇਪਰ ਲੀਕ ਮਾਮਲੇ ਦੀ ਜਾਂਚ, ਇਸੇ ਮਹੀਨੇ ਹੋਇਆ ਸੀ ਪੇਪਰ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET (UG) 2026 ਪ੍ਰੀਖਿਆ ਰੱਦ ਕਰ ਦਿੱਤੀ ਹੈ। ਪੇਪਰ...

*ਸ੍ਰੀ ਮੁਕਤਸਰ ਸਾਹਿਬ ਵਿੱਚ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਕਿਹਾ- ਕੁਝ ਹੀ ਸਮਾਂ ਹੈ

ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲਾਰੈਂਸ ਬਿਸ਼ਨੋਈ...

ਦਿੱਲੀ ਨੂੰ ਮਿਲਿਆ ਦੇਸ਼ ਦਾ ਦੂਜਾ ਬੈਰੀਅਰ-ਮੁਕਤ ਟੋਲ, ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਉਦਘਾਟਨ

ਗੁਜਰਾਤ ਤੋਂ ਬਾਅਦ ਦੇਸ਼ ਦਾ ਦੂਜਾ ਬੈਰੀਅਰ-ਲੈੱਸ (ਬਿਨਾਂ ਬੈਰੀਅਲ ਵਾਲਾ) ਟੋਲ ਪਲਾਜ਼ਾ ਹੁਣ ਦਿੱਲੀ...

ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਮਾਨ ਭਾਜਪਾ ‘ਚ ਹੋਣ ਜਾ ਰਹੇ ਸ਼ਾਮਿਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਅਤੇ ਮਾਮੇ ਦੇ ਬੇਟੇ ਗਿਆਨ...

ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਕਲਾਸ ਨਤੀਜੇ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board ) ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨ...

PM ਮੋਦੀ ਦੀ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਨਾਲ ਜ਼ਿਊਲਰੀ ਇੰਡਸਟਰੀ ਨੂੰ ਝਟਕਾ! ਮੰਗ ਘੱਟਣ ਦੀ ਜਤਾਈ ਸੰਭਾਵਨਾ

ਬੀਤੇ ਦਿਨੀਂ ਹੈਦਰਾਬਾਦ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ...