ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨ ਤੋਂ ਬਾਅਦ 11 ਮੈਂਬਰ ਬਾਹਰ ਆ ਗਏ। ਵਫਰ ਦੇ ਮੈਂਬਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਚੰਗੀ ਭਾਵਨਾ ਨਾਲ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਕੋਈ ਹੱਲ ਨਿਕਲਦਾ ਨਜ਼ਰ ਆ ਰਿਹਾ ਹੈ, ਜੇਕਰ ਸਪਸ਼ਟ ਸ਼ਬਦਾਂ ਵਿੱਚ ਕਹੀਏ ਤਾਂ ਸਾਫ਼ ਜਾਪਦਾ ਹੈ ਕਿ ਹੁਣ ਫੈਕਟਰੀ ਬੰਦ ਨਹੀਂ ਹੋਵੇਗੀ। ਪਰ ਮੈਂਬਰਾਂ ਨਾਲ ਹੋਈ ਮੀਟਿੰਗ ਵਿੱਚ ਜੋ ਕੁਝ ਹੋਇਆ ਉਸ ਅਨੁਸਾਰ ਫੈਕਟਰੀ ਨੂੰ ਬੰਦ ਕਰਨ ਦਾ ਮੁੱਦਾ ਉਠਾਇਆ ਗਿਆ, ਜਿਸ ‘ਤੇ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਉਸ ਵੱਲੋਂ ਪ੍ਰਦੂਸ਼ਣ ਫੈਲਾਇਆ ਗਿਆ ਤਾਂ ਫੈਕਟਰੀ ਨੂੰ ਯਕੀਨੀ ਤੌਰ ‘ਤੇ ਬੰਦ ਕੀਤਾ ਜਾਵੇਗਾ ਹੋਰ ਨਿਯਮਾਂ ਦਾ ਧਿਆਨ ਨਹੀਂ ਰੱਖਿਆ ਗਿਆ ਪਰ ਇਸ ਲਈ ਠੋਸ ਸਬੂਤ ਇਕੱਠੇ ਕੀਤੇ ਜਾਣੇ ਹਨ ਜਿਸ ਲਈ 1 ਮਹੀਨੇ ਦੀ ਸਮਾਂ ਸੀਮਾ ਰੱਖੀ ਗਈ ਹੈ। ਭਲਕੇ ਮੰਤਰੀ ਕੁਲਦੀਪ ਧਾਲੀਵਾਲ ਮੌਕੇ ‘ਤੇ ਜਾ ਕੇ ਇਸ ਧਰਨੇ ਨੂੰ ਖਤਮ ਕਰਨ ਦੇ ਸਰਕਾਰ ਦੇ ਫੈਸਲੇ ਬਾਰੇ ਦੱਸਣਗੇ, ਜਿਸ ਨੂੰ ਲੈ ਕੇ ਕਾਫੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਹਾਈਕੋਰਟ ਦੇ ਫੈਸਲੇ ਕਾਰਨ ਸਰਕਾਰ ਅਤੇ ਪ੍ਰਦਰਸ਼ਨਕਾਰੀ ਦਬਾਅ ‘ਚ ਆਏ ਹਨ, ਉਸ ਕਾਰਨ ਧਰਨਾ ਖਤਮ ਹੋਵੇਗਾ।
----------- Advertisement -----------
ਮੁੱਖ ਮੰਤਰੀ ਅਤੇ ਪ੍ਰਦਰਸ਼ਨਕਾਰੀਆਂ ਦੀ ਮੀਟਿੰਗ ਹੋਈ ਸਮਾਪਤ, CM ਨੇ ਮੰਗਾਂ ‘ਤੇ ਜਤਾਈ ਸਹਿਮਤੀ
Published on
----------- Advertisement -----------












