ਟਵਿੱਟਰ ਨੇ ਭਾਰਤੀ ਮਾਈਕ੍ਰੋਬਲਾਗਿੰਗ ਪਲੇਟਫਾਰਮ ‘ਕੂ’ (KOO) ਦੇ ਖਾਤੇ ਨੂੰ ਮੁਅੱਤਲ ਕਰ ਦਿੱਤਾ ਹੈ। ਟਵਿੱਟਰ ਹੈਂਡਲ @kooeminence, ਜੋ ਕਿ ਉਪਭੋਗਤਾ ਦੇ ਸਵਾਲਾਂ ਲਈ ਸਥਾਪਤ ਕੀਤਾ ਗਿਆ ਸੀ, ਨੂੰ ਸ਼ੁੱਕਰਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਕੂ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਬਣ ਗਿਆ ਹੈ। ਇਸਦੇ ਉਪਭੋਗਤਾਵਾਂ ਦੀ ਗਿਣਤੀ 5 ਕਰੋੜ ਨੂੰ ਪਾਰ ਕਰ ਗਈ ਹੈ।
ਕੂ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਪ੍ਰੇਮਿਆ ਰਾਧਾਕ੍ਰਿਸ਼ਨ ਨੇ ਕਿਹਾ, “ਸਾਨੂੰ ਨਹੀਂ ਪਤਾ ਕਿ ਹੈਂਡਲ ਨੂੰ ਕਿਉਂ ਮੁਅੱਤਲ ਕੀਤਾ ਗਿਆ ਹੈ। ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਨੇ ਇੱਕ ਟਵੀਟ ਵੀ ਕੀਤਾ ‘ਟਵਿੱਟਰ ‘ਤੇ ਕੁ ਦੇ ਇੱਕ ਹੈਂਡਲ ਨੂੰ ਬੈਨ ਕਰ ਦਿੱਤਾ ਗਿਆ ਹੈ। ਕਿਉਂ?! ਕਿਉਂਕਿ ਅਸੀਂ ਟਵਿੱਟਰ ਨਾਲ ਮੁਕਾਬਲਾ ਕਰਦੇ ਹਾਂ? ਤਾਂ? ਇਹ ਕਿਹੋ ਜਿਹੀ ਆਜ਼ਾਦੀ ਹੈ ਅਤੇ ਅਸੀਂ ਕਿਸ ਦੁਨੀਆ ਵਿੱਚ ਰਹਿ ਰਹੇ ਹਾਂ? ਇਹ ਕੀ ਹੋ ਰਿਹਾ ਹੈ @elonmusk?
----------- Advertisement -----------
ਟਵਿੱਟਰ ਨੇ ‘KOO’ ਦਾ ਅਕਾਉਂਟ ਕੀਤਾ ਸਸਪੈਂਡ, ਮਸਕ ‘ਤੇ ਭੜਕੇ ਪਲੇਟਫਾਰਮ ਦੇ ਸਹਿ-ਸੰਸਥਾਪਕ, ਕਿਹਾ..
Published on
----------- Advertisement -----------
----------- Advertisement -----------









