ਬੇਸਨ ਦੀ ਵਰਤੋਂ ਕਰਕੇ ਕਈ ਸੁਆਦੀ ਪਕਵਾਨ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਸਬਜ਼ੀ, ਪਕੌੜੇ, ਮਠਿਆਈ, ਚੀਲਾ, ਢੋਕਲਾ ਅਤੇ ਹੋਰ ਕਈ ਪਕਵਾਨ ਬਣਾਏ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵਾਦ ਵਧਾਉਣ ਦੇ ਨਾਲ-ਨਾਲ ਬੇਸਨ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਹਾਂ, ਇਹ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਇਸ ‘ਚ ਆਇਰਨ, ਫਾਈਬਰ, ਪੋਟਾਸ਼ੀਅਮ, ਮੈਂਗਨੀਜ਼ ਅਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤੁਸੀਂ ਆਪਣੇ ਸਵਾਦ ਅਨੁਸਾਰ ਬੇਸਨ ਤੋਂ ਸਵਾਦਿਸ਼ਟ ਅਤੇ ਸਿਹਤਮੰਦ ਭੋਜਨ ਬਣਾ ਸਕਦੇ ਹੋ। ਬੇਸਨ ਵਿੱਚ ਫਾਈਬਰ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਭਾਰ ਘਟਾਉਣ ਲਈ ਕਾਰਗਰ ਸਾਬਤ ਹੋ ਸਕਦਾ ਹੈ। ਆਓ ਜਾਣਦੇ ਹਾਂ ਬੇਸਨ ਦੇ ਸਿਹਤ ਫਾਇਦਿਆਂ ਬਾਰੇ…
ਖੂਨ ਦੀ ਕਮੀ ਨੂੰ ਕਰੇ ਦੂਰ: ਬੇਸਨ ਵਿੱਚ ਆਇਰਨ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਅਨੀਮੀਆ ਨੂੰ ਦੂਰ ਕਰਨ ‘ਚ ਮਦਦਗਾਰ ਹੈ। ਜੇਕਰ ਤੁਸੀਂ ਅਨੀਮੀਆ ਦੇ ਸ਼ਿਕਾਰ ਹੋ ਤਾਂ ਰੋਜ਼ਾਨਾ ਡਾਈਟ ‘ਚ ਬੇਸਨ ਨੂੰ ਸ਼ਾਮਲ ਕਰ ਸਕਦੇ ਹੋ। ਇਹ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ।
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦਗਾਰ : ਬੇਸਨ ‘ਚ ਮੈਗਨੀਸ਼ੀਅਮ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੈ। ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਹ ਆਪਣੀ ਡਾਈਟ ‘ਚ ਬੇਸਨ ਸ਼ਾਮਲ ਕਰ ਸਕਦੇ ਹਨ।
ਦਿਲ ਲਈ ਫਾਇਦੇਮੰਦ : ਬੇਸਨ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਦਿਲ ਲਈ ਫਾਇਦੇਮੰਦ ਹੁੰਦਾ ਹੈ। ਬੇਸਨ ਦਾ ਸੇਵਨ ਕਰਕੇ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ।
ਸ਼ੂਗਰ ਵਿਚ ਮਦਦਗਾਰ: ਬੇਸਨ ‘ਚ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਇਹ ਖੂਨ ਵਿੱਚ ਇਨਸੁਲਿਨ ਦੇ ਪੱਧਰ ਨੂੰ ਘੱਟ ਕਰਦਾ ਹੈ। ਸ਼ੂਗਰ ਦੀ ਸਮੱਸਿਆ ਵਿੱਚ ਬੇਸਨ ਦੀ ਰੋਟੀ ਖਾਧੀ ਜਾ ਸਕਦੀ ਹੈ।












