ਕੇਰਲ ਦੇ ਕੋਟਾਯਮ ਦੇ ਕੁਝ ਇਲਾਕਿਆਂ ਵਿੱਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਕੋਟਾਯਮ ਦੇ ਵੈਟਰਨਰੀ ਚੀਫ ਨੇ ਕਿਹਾ ਕਿ ਦੋ ਥਾਵਾਂ ‘ਤੇ H5N1 ਵਾਇਰਸ ਦਾ ਪ੍ਰਕੋਪ ਹੈ। ਅਸੀਂ ਉਪਾਅ ਕੀਤੇ ਹਨ। ਕਈ ਪੰਛੀ ਮਾਰੇ ਗਏ ਹਨ। ਖੇਤਰ ਨੂੰ ਰੋਗਾਣੂ ਮੁਕਤ ਕਰ ਦਿੱਤਾ ਗਿਆ ਹੈ। ਬਲੀਚਿੰਗ ਪਾਊਡਰ ਦਾ ਛਿੜਕਾਅ ਕੀਤਾ ਗਿਆ ਹੈ। ਸਬ ਸਟੇਸ਼ਨ ਹੁਣ ਸੁਰੱਖਿਅਤ ਹੈ। ਕੱਲ੍ਹ ਤੱਕ ਪੋਲਟਰੀ ਉਤਪਾਦਾਂ ‘ਤੇ ਪਾਬੰਦੀ ਹਟਾਈ ਜਾ ਸਕਦੀ ਹੈ।
ਦੱਸ ਦਈਏ ਕਿ ਬਰਡ ਫਲੂ, ਜਿਸ ਨੂੰ ਏਵੀਅਨ ਫਲੂ ਵੀ ਕਿਹਾ ਜਾਂਦਾ ਹੈ, ਇੱਕ ਵਾਇਰਲ ਇਨਫੈਕਸ਼ਨ ਹੈ ਜੋ ਪੰਛੀਆਂ ਤੋਂ ਪੰਛੀਆਂ ਤੱਕ ਅਤੇ ਕਦੇ-ਕਦਾਈਂ ਮਨੁੱਖਾਂ ਵਿੱਚ ਫੈਲਦੀ ਹੈ। ਇਹ ਵਾਇਰਸ ਜ਼ਿਆਦਾਤਰ ਪੰਛੀਆਂ ਲਈ ਘਾਤਕ ਸਾਬਤ ਹੁੰਦਾ ਹੈ।
----------- Advertisement -----------
ਕੇਰਲ ‘ਚ ਫੈਲਿਆ ਬਰਡ ਫਲੂ, ਕਈ ਪੰਛੀਆਂ ਦੀ ਮੌ+ਤ
Published on
----------- Advertisement -----------
----------- Advertisement -----------












