ਦੇਸ਼ ਵਿੱਚ ਕੋਵਿਡ-19 ਅਤੇ ਓਮੀਕ੍ਰੋਨ ਦੇ ਮਾਮਲੇ ਇੱਕ ਵਾਰ ਫਿਰ ਵੱਧ ਰਹੇ ਹਨ। ਕਈ ਬਾਲੀਵੁੱਡ ਸਿਤਾਰਿਆਂ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ। ਕਰੀਨਾ ਕਪੂਰ ਤੋਂ ਬਾਅਦ ਹੁਣ ਹੋਰ ਵੀ ਕਈ ਬੀ-ਟਾਊਨ ਸੈਲੇਬਸ ਦੇ ਕੋਰੋਨਾ ਸੰਕਰਮਿਤ ਹੋਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਰਜੁਨ ਕਪੂਰ ਅੱਜ ਦੂਜੀ ਵਾਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਸਤੰਬਰ 2020 ਵਿੱਚ ਵੀ ਉਹ ਸੰਕਰਮਿਤ ਹੋਇਆ ਸੀ।

ਇਸ ਤੋਂ ਇਲਾਵਾ ਰੀਆ ਕਪੂਰ, ਕਰਨ ਬੁਲਾਨੀ, ਅੰਸ਼ੁਲਾ ਕਪੂਰ ਨੂੰ ਵੀ ਕੋਵਿਡ-19 ਇਨਫੈਕਸ਼ਨ ਹੋਣ ਦੀ ਪੁਸ਼ਟੀ ਹੋਈ ਹੈ। ਭਰਾ-ਭੈਣ ਦੀ ਜੋੜੀ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਅਰਜੁਨ ਤੇ ਅੰਸ਼ੂਲਾ ਦੇ ਪਿਤਾ ਬੋਨੀ ਕਪੂਰ ਵੀ ਬਿਮਾਰ ਮਹਿਸੂਸ ਕਰ ਰਹੇ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਗਿਆ, ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਅਰਜੁਨ ਦੀ ਪ੍ਰੇਮਿਕਾ ਮਲਾਇਕਾ ਅਰੋੜਾ ਦਾ ਵੀ ਟੈਸਟ ਕੀਤਾ ਜਾਵੇਗਾ।ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਦੇ ਮੁੰਬਈ ਸਥਿਤ ਘਰ ਨੂੰ ਸੀਲ ਕਰ ਦਿੱਤਾ ਹੈ। ਇਸ ਦੌਰਾਨ ਅਥਾਰਟੀ ਵੱਲੋਂ ਉਨ੍ਹਾਂ ਦੇ ਘਰ ਦੀ ਸਫਾਈ ਵੀ ਕੀਤੀ ਜਾ ਰਹੀ ਹੈ।

ਅਰਜੁਨ ਨੇ ਸਤੰਬਰ 2020 ਵਿੱਚ ਕੋਰੋਨਾ ਸੰਕਰਮਿਤ ਹੋਣ ‘ਤੇ ਅਧਿਕਾਰਤ ਬਿਆਨ ਜਾਰੀ ਕੀਤਾ ਸੀ। ਜਦੋਂ ਉਹ ਸਤੰਬਰ 2020 ਵਿੱਚ ਕੋਰੋਨਾ ਸੰਕਰਮਿਤ ਹੋਇਆ ਸੀ। ਇਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਮੇਰਾ ਫਰਜ਼ ਹੈ ਕਿ ਮੈਂ ਕਰੋਨਾਵਾਇਰਸ ਦਾ ਟੈਸਟ ਕਰਵਾਇਆ ਹੈ ਜੋ ਪਾਜ਼ੀਟਿਵ ਆਇਆ ਹੈ। ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਮੈਂ ਡਾਕਟਰਾਂ ਅਤੇ ਅਧਿਕਾਰੀਆਂ ਦੀ ਸਲਾਹ ‘ਤੇ ਆਪਣੇ ਆਪ ਨੂੰ ਘਰ ‘ਚ ਅਲੱਗ ਕਰ ਲਿਆ ਹੈ ਅਤੇ ਹੋਮ ਕੁਆਰੰਟੀਨ ‘ਚ ਰਹਾਂਗਾ। ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਦਾ ਸਭ ਤੋਂ ਵੱਧ ਅਸਰ ਬਾਲੀਵੁੱਡ ਦੀਆਂ ਆਉਣ ਵਾਲੀਆਂ ਫ਼ਿਲਮਾਂ ਉੱਤੇ ਪਵੇਗਾ, ਕਿਉਂਕਿ ਕੋਰੋਨਾ ਦੇ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਵਿੱਚ ਹਨ।












