ਹੱਡੀਆਂ ਵਿਚ ਬੈਠਣ ਅਤੇ ਖੜ੍ਹੇ ਹੋਣ ਵਿੱਚ ਸਮੱਸਿਆ, ਅਤੇ ਲੱਤਾਂ ਵਿੱਚ ਲਗਾਤਾਰ ਦਰਦ ਇਹਨਾਂ ਵਿੱਚੋਂ ਕੁਝ ਸਮੱਸਿਆਵਾਂ ਹਨ ਜੋ ਜ਼ਿਆਦਾਤਰ ਲੋਕਾਂ ਨੂੰ 30 ਤੋਂ ਬਾਅਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ ‘ਚ ਤੁਸੀਂ ਆਪਣੀ ਡਾਈਟ ‘ਚ ਸੁਧਾਰ ਕਰਕੇ ਇਸ ਸਮੱਸਿਆ ਨੂੰ ਘੱਟ ਕਰ ਸਕਦੇ ਹੋ।
ਹਲਕਾ ਭਾਰ ਚੁੱਕਣ ਵਾਲ਼ੀਆਂ ਕਸਰਤਾਂ ਓਸਟੀਓਪਰੋਸਿਸ ਵਰਗੀ ਬਿਮਾਰੀ ਵਿੱਚ ਲਾਭਦਾਇਕ ਹੈ। ਇਸ ਤਰ੍ਹਾਂ ਭਾਰ ਚੁੱਕ ਕੇ ਪੱਠਿਆਂ ’ਤੇ ਦਬਾਅ ਵਧਦਾ ਹੈ, ਜੋ ਕਿ ਹੱਡੀਆਂ ’ਤੇ ਦਬਾਅ ਪਾਉਂਦੇ ਹਨ ਜਿਸ ਦੇ ਫਲਸਰੂਪ ਉਹ ਨਵੀਆਂ ਹੱਡੀਆਂ ਦਾ ਨਿਰਮਾਣ ਕਰਦੀਆਂ ਹਨ। ਇਸ ਤੋਂ ਇਲਾਵਾ ਤੇਜ਼ ਸੈਰ ਕਰਨਾ, ਹਲਕੀ ਦੌੜ ਲਗਾਉਣਾ, ਹਲਕੇ ਜੰਪ ਅਤੇ ਤੈਰਾਕੀ ਆਦਿ ਕਈ ਮਹੱਤਵਪੂਰਨ ਕਸਰਤਾਂ ਹਨ।
ਕੈਲਸ਼ੀਅਮ ਗਾਂ ਦੇ ਦੁੱਧ, ਹਰੇ ਪੱਤੇ ਵਾਲ਼ੀਆਂ ਸਬਜ਼ੀਆਂ, ਖੱਟੇ ਫਲ਼, ਗੰਨਾ , ਗੁੜ, ਗਾਜਰ, ਅਤੇ ਸਿੱਪ ਵਿੱਚ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਸਭ ਤੋਂ ਜ਼ਿਆਦਾ ਕੈਲਸ਼ੀਅਮ ਤਿਲ਼ਾਂ ਵਿੱਚ ਹੁੰਦਾ ਹੈ। ਇਹੀ ਨਹੀਂ ਇਨ੍ਹਾਂ ਵਿੱਚ ਕੈਲਸ਼ੀਅਮ ਦੇ ਨਾਲ-ਨਾਲ ਮੈਗਨੀਸ਼ੀਅਮ , ਲੋਹਾ ਅਤੇ ਜ਼ਿੰਕ ਜਿਹੇ ਕਈ ਹੋਰ ਮਹੱਤਵਪੂਰਨ ਖਣਿਜ ਵੀ ਹੁੰਦੇ ਹਨ ਜੋ ਸਾਡੇ ਲਈ ਬਹੁਤ ਜ਼ਰੂਰੀ ਹੁੰਦੇ ਹਨ।
ਆਧੁਨਿਕ ਖੇਤੀਬਾੜੀ ਨੇ ਜ਼ਮੀਨ ਵਿੱਚੋਂ ਕੁਦਰਤੀ ਤੌਰ ’ਤੇ ਇਸ ਤੱਤ ਨੂੰ ਘੱਟ ਕਰ ਦਿੱਤਾ ਹੈ। ਇਸ ਲਈ ਸਾਨੂੰ ਸਪਲੀਮੈਂਟ ਦੇ ਤੌਰ ’ਤੇ ਇਸ ਨੂੰ ਲੈਣ ਦੀ ਜ਼ਰੂਰਤ ਹੈ। ਉਂਜ ਵੀ ਇਹ ਸਭ ਤੋਂ ਮਹੱਤਵਪੂਰਨ ਤੱਤ ਹੈ ਜੋ ਕਿ ਸਰੀਰ ਵਿੱਚ ਲਗਪਗ 600 ਤੋਂ ਵੀ ਵੱਧ ਕਿਰਿਆਵਾਂ ਲਈ ਲੋੜੀਂਦਾ ਹੈ। ਪਾਲਕ ਅਤੇ ਸਵਿਸਚਾਰਡ ਜਿਹੀਆਂ ਪੱਤੇਦਾਰ ਸਬਜ਼ੀਆਂ ਵਿੱਚ ਮੈਗਨੀਸ਼ੀਅਮ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਬੀਨ, ਮੇਵੇ ਅਤੇ ਬੀਜ ਜਿਵੇਂ ਕਿ ਕੱਦੂ ਦੇ ਬੀਜ, ਸੂਰਜਮੁਖੀ ਦੇ ਬੀਜ, ਤਿਲ, ਕਕਾਓ ਅਤੇ ਐਵੋਕੇਡੋ ਇਸ ਦੇ ਮੁੱਖ ਸਰੋਤ ਹਨ। ਸਪਲੀਮੈਂਟ ਦੇ ਤੌਰ ’ਤੇ ਮੈਗਨੀਸ਼ੀਅਮ ਥਰਿਓਨੇਟ ਹੀ ਲੈਣਾ ਚਾਹੀਦਾ ਹੈ।












