ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦੇਸ਼ ਦੇ ਕਈ ਸ਼ਹਿਰਾਂ ‘ਚ ਆਪਣੀ 5ਜੀ ਸੇਵਾ ਦਾ ਲਗਾਤਾਰ ਵਿਸਤਾਰ ਕਰ ਰਹੀ ਹੈ। ਇਸ ਲੜੀ ਵਿੱਚ, ਹੁਣ ਕੰਪਨੀ ਨੇ ਆਂਧਰਾ ਪ੍ਰਦੇਸ਼ ਵਿੱਚ ਵੀ ਆਪਣੀ Jio True 5G ਸੇਵਾ ਨੂੰ ਰੋਲਆਊਟ ਕਰ ਦਿੱਤਾ ਹੈ। True Jio 5G ਸੇਵਾ ਆਂਧਰਾ ਪ੍ਰਦੇਸ਼ ਦੇ ਤਿਰੁਮਾਲਾ, ਵਿਸ਼ਾਖਾਪਟਨਮ, ਵਿਜੇਵਾੜਾ ਅਤੇ ਗੁੰਟੂਰ ਸ਼ਹਿਰਾਂ ਵਿੱਚ ਵਰਤੀ ਜਾ ਸਕਦੀ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਜੀਓ ਨੇ ਕੇਰਲ ਵਿੱਚ 5ਜੀ ਸੇਵਾ ਸ਼ੁਰੂ ਕੀਤੀ ਹੈ।
ਜੀਓ ਆਪਣੀ True 5ਜੀ ਸੇਵਾ ਪੜਾਅਵਾਰ ਲਾਂਚ ਕਰ ਰਿਹਾ ਹੈ। ਰਿਲਾਇੰਸ ਜੀਓ ਨੇ ਦਿੱਲੀ, ਮੁੰਬਈ, ਕੋਲਕਾਤਾ, ਵਾਰਾਣਸੀ, ਚੇਨਈ, ਹੈਦਰਾਬਾਦ, ਬੈਂਗਲੁਰੂ, ਕੋਚੀ ਅਤੇ ਨਾਥਦੁਆਰੇ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਤਿਰੂਮਲਾ, ਵਿਸ਼ਾਖਾਪਟਨਮ, ਵਿਜੇਵਾੜਾ ਅਤੇ ਗੁੰਟੂਰ ਸ਼ਹਿਰਾਂ ਵਿੱਚ ਆਪਣੀ 5ਜੀ ਸੇਵਾ ਸ਼ੁਰੂ ਕੀਤੀ ਹੈ। 5G ਨੂੰ ਦਿੱਲੀ-NCR ਯਾਨੀ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ ਵਿੱਚ ਵੀ ਰੋਲਆਊਟ ਕੀਤਾ ਗਿਆ ਹੈ।
----------- Advertisement -----------
ਆਂਧਰਾ ਪ੍ਰਦੇਸ਼ ‘ਚ ਵੀ ਸ਼ੁਰੂ ਹੋਈ Jio ਦੀ 5G ਸੇਵਾ, ਇਨ੍ਹਾਂ ਸ਼ਹਿਰਾਂ ‘ਚ ਮਿਲੇਗੀ ਸਹੂਲਤ
Published on
----------- Advertisement -----------
----------- Advertisement -----------












